31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2025

ਰਾਵੀ ਦਰਿਆ ਵਿਚ ਆਏ ਹੜ੍ਹਾਂ ਕਾਰਨ ਪਿੰਡਾਂ ਵਿਚ ਫਸੇ ਲੋਕਾਂ ਨੂੰ ਰੈਸਕਿਊ ਕਰਨ ਲਈ ਟੀਮਾਂ ਵਲੋਂ ਕਾਰਜ ਸ਼ੁਰੂ

ਅਜਨਾਲਾ, ਰਮਦਾਸ, ਗੱਗੋਮਾਹਲ, (ਅੰਮ੍ਰਿਤਸਰ), 28 ਅਗਸਤ (ਢਿੱਲੋਂ/ ਵਾਹਲਾ/ਸੰਧੂ)- ਕੱਲ੍ਹ ਸਵੇਰ ਤੋਂ ਰਾਵੀ ਦਰਿਆ ਨੇੜੇ ਧੁੱਸੀ ਬੰਨ ਵਿਚ ਕਈ ਥਾਵਾਂ ’ਤੋਂ ਪਾੜ ਪੈਣ ਤੋਂ ਬਾਅਦ ਵਿਧਾਨ ਸਭਾ ਹਲਕਾ....

Ad Position 21
No active advertisement
ਅਜੀਤ ਡੈਸਕ 28-08-2025

ਅਜਨਾਲਾ, ਰਮਦਾਸ, ਗੱਗੋਮਾਹਲ, (ਅੰਮ੍ਰਿਤਸਰ), 28 ਅਗਸਤ (ਢਿੱਲੋਂ/ ਵਾਹਲਾ/ਸੰਧੂ)- ਕੱਲ੍ਹ ਸਵੇਰ ਤੋਂ ਰਾਵੀ ਦਰਿਆ ਨੇੜੇ ਧੁੱਸੀ ਬੰਨ ਵਿਚ ਕਈ ਥਾਵਾਂ ’ਤੋਂ ਪਾੜ ਪੈਣ ਤੋਂ ਬਾਅਦ ਵਿਧਾਨ ਸਭਾ ਹਲਕਾ ਅਜਨਾਲਾ ਦੇ 40 ਤੋਂ ਵਧੇਰੇ ਪਿੰਡ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਆ ਚੁੱਕੇ ਹਨ ਤੇ ਸੈਂਕੜੇ ਹੀ ਲੋਕ ਪਾਣੀ ਵਿਚ ਘਿਰੇ ਹੋਏ ਹਨ। ਅੱਜ ਦਿਨ ਚੜਦਿਆਂ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਐਨ.ਡੀ.ਆਰ.ਐਫ਼. ਦੀਆਂ ਟੀਮਾਂ ਵਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ. ਮਨਿੰਦਰ ਸਿੰਘ ਵੀ ਆਪਣੀਆਂ ਪੁਲਿਸ ਟੀਮਾਂ ਸਮੇਤ ਮੌਕੇ ’ਤੇ ਪਹੁੰਚੇ ਹੋਏ ਹਨ।

Ad Position 22
No active advertisement
ਪਿਛਲੀ ਖ਼ਬਰ ਹਿਊਮਨਰਾਈਟਸ ਕਮਿਸ਼ਨਰ ਨਿਊਜ਼ੀਲੈਂਡ ਟਾਕਾਨੀਨੀ ਗੁਰੂ ਘਰ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵੱਧ ਕੇ 2 ਲੱਖ 75 ਹਜ਼ਾਰ ਕਿਊਸਿਕ ਹੋਇਆ
Ad Position 24