02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਤੇਲ ਟੈਂਕਰ ਤੇ ਐਕਟਿਵਾ ਹਾਦਸੇ 'ਚ ਨਰਸਿੰਗ ਦੀਆਂ 2 ਵਿਦਿਆਰਥਣਾਂ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਬਾਈਪਾਸ...

Ad Position 21
No active advertisement
ਅਜੀਤ ਡੈਸਕ 26-09-2025

ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਬਾਈਪਾਸ ਜੋ ਬਠਿੰਡਾ ਰੋਡ ਤੋਂ ਬੱਸ ਸਟੈਂਡ ਅਤੇ ਮਲੋਟ ਰੋਡ ਨੂੰ ਮਿਲਾਉਂਦਾ ਹੈ, ਦੇ ਉੱਪਰ ਤੇਲ ਟੈਂਕਰ ਦੀ ਲਪੇਟ ਵਿਚ ਆਉਣ ਨਾਲ 2 ਐਕਟਿਵਾ ਸਵਾਰ ਨਰਸਿੰਗ ਦੀਆਂ ਵਿਦਿਆਰਥਣਾਂ ਦੀ ਮੌਤ ਹੋ ਗਈ। ਕੋਰਸ ਕਰ ਰਹੀਆਂ ਉਕਤ ਵਿਦਿਆਰਥਣਾਂ ਦੀ ਨੇੜਲੇ ਹੀ ਸਰਕਾਰੀ ਹਸਪਤਾਲ ਵਿਖੇ ਟ੍ਰੇਨਿੰਗ ਲੱਗੀ ਹੋਈ ਸੀ ਅਤੇ ਛੁੱਟੀ ਮਿਲਣ ਮਗਰੋਂ ਜਦੋਂ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਵੱਲ ਜਾ ਰਹੀਆਂ ਸਨ ਤਾਂ ਇਕ ਪ੍ਰਾਈਵੇਟ ਹਸਪਤਾਲ ਦੇ ਸਾਹਮਣੇ ਜਿਥੇ ਕਿ ਸੜਕ ਦੀ ਬਹੁਤ ਖਸਤਾ ਹਾਲਤ ਹੈ, ਤੇਲ ਟੈਂਕਰ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਰਾਜਵੀਰ ਕੌਰ (28) ਵਾਸੀ ਪਿੰਡ ਰਹੂੜਿਆਂਵਾਲੀ ਅਤੇ ਰੇਨੂੰ (22) ਵਾਸੀ ਪਿੰਡ ਥਾਂਦੇਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਇਸ ਭਿਆਨਕ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ। ਘਟਨਾ ਦਾ ਮੰਜ਼ਰ ਬਹੁਤ ਦਰਦਨਾਕ ਸੀ। ਇਸ ਘਟਨਾ ਮਗਰੋਂ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। 

Ad Position 22
No active advertisement
ਪਿਛਲੀ ਖ਼ਬਰ ਸੀ.ਐਮ. ਮਾਨ ਦਾ ਵਿਰੋਧੀਆਂ 'ਤੇ ਨਿਸ਼ਾਨਾ ਅਗਲੀ ਖ਼ਬਰ ਭਾਰਤ ਸਰਕਾਰ ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਕੰਮ ਕਰ ਰਹੀ - ਰਣਧੀਰ ਜੈਸਵਾਲ
Ad Position 24