08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2025

ਸੱਤਵੀਂ ਜਮਾਤ ਦੀ ਵਿਦਿਆਰਥਣ ਨੇ ਗਾਇਕ ਰਾਜਵੀਰ ਜਵੰਦਾ ਦੀ ਸਿਹਤਯਾਬੀ ਦੀ ਕੀਤੀ ਅਰਦਾਸ

ਐੱਸ. ਏ. ਐੱਸ. ਨਗਰ, 30 ਸਤੰਬਰ (ਕਪਿਲ ਵਧਵਾ)- ਮੁਹਾਲੀ ਵਿਖੇ ਇਕ ਵਿਦਿਆਰਥਣ ਨੇ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਸਿਹਤਯਾਬੀ ਦੀ ਅਰਦਾਸ ਕਰਦਿਆਂ ਉਸ ਦੀ ਤਸਵੀਰ...

Ad Position 21
No active advertisement
ਅਜੀਤ ਡੈਸਕ 30-09-2025

ਐੱਸ. ਏ. ਐੱਸ. ਨਗਰ, 30 ਸਤੰਬਰ (ਕਪਿਲ ਵਧਵਾ)- ਮੁਹਾਲੀ ਵਿਖੇ ਇਕ ਵਿਦਿਆਰਥਣ ਨੇ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਸਿਹਤਯਾਬੀ ਦੀ ਅਰਦਾਸ ਕਰਦਿਆਂ ਉਸ ਦੀ ਤਸਵੀਰ ਨੂੰ ਕਾਗਜ਼ ’ਤੇ ਉਤਾਰਿਆ ਹੈ। ਮੁਹਾਲੀ ਦੇ ਨਿੱਜੀ ਸਕੂਲ ਦੀ ਵਿਦਿਆਰਥਣ ਜਪਨੀਤ ਕੌਰ ਨੇ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਇਕ ਖੂਬਸੂਰਤ ਤਸਵੀਰ ਬਣਾਈ ਹੈ, ਜਿਸ ’ਤੇ ਉਸ ਨੇ ‘ਗੈਟ ਵੈੱਲ ਸੂਨ’ ਲਿਖਿਆ ਹੈ। ਜਿਸਦਾ ਅਰਥ ਹੈ ਕਿ ਰਾਜਵੀਰ ਜਵੰਦਾ ਜਲਦ ਤੋਂ ਜਲਦ ਸਿਹਤਯਾਬ ਹੋਵੇ। ਦੱਸ ਦਈਏ ਕਿ ਇਹ ਨਿੱਕੀ ਜਿਹੀ ਜਿੰਦ ਹਾਲੇ ਸੱਤਵੀਂ ਜਮਾਤ ਵਿਚ ਪੜ੍ਹਦੀ ਹੈ ਅਤੇ ਦੇਸ਼ ਦੁਨੀਆ ਪ੍ਰਤੀ ਜਾਗਰੂਕ ਵੀ ਹੈ। ਇਸ ਸੰਬੰਧੀ ਜਪਨੀਤ ਕੌਰ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਸ ਨੇ ਖ਼ਬਰਾਂ ਵਿਚ ਗਾਇਕ ਦੇ ਸੜਕ ਹਾਦਸੇ ਵਿਚ ਜ਼ਖਮੀ ਹੋ ਜਾਣ ਦੀ ਖ਼ਬਰ ਸੁਣੀ ਸੀ, ਕਿਉਂਕਿ ਉਹ ਸ਼ੁਰੂ ਕਲਾ ਵਿਚ ਰੱਖਦੀ ਹੈ ਇਸ ਲਈ ਉਸ ਨੇ ਘਰ ਬੈਠੇ-ਬੈਠੇ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਤਸਵੀਰ ਕੁਝ ਹੀ ਸਮੇਂ ਵਿਚ ਬਣਾ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਨਗਰ ਨਿਗਮ ਮੀਟਿੰਗ ਦੌਰਾਨ ਹੰਗਾਮਾ, ਮੇਅਰ ਨੇ ਸੱਦੇ ਮਾਰਸ਼ਲ ਅਗਲੀ ਖ਼ਬਰ ਪੰਜਾਬ ਦੇ ਗਵਰਨਰ ਕਟਾਰੀਆ ਵਲੋਂ ਜੰਗੀ ਪਿੰਡ ਆਸਲ ਉਤਾੜ ’ਚ ਵਾਰ ਮੈਮੋਰੀਅਲ ਦਾ ਉਦਘਾਟਨ
Ad Position 24