08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2025

ਬੰਗਾਨਾ ਵਿਚ ਵੱਡਾ ਹਾਦਸਾ: ਤਿੰਨ ਸਕੂਲੀ ਵਿਦਿਆਰਥਣਾਂ ਖੱਡ ਵਿਚ ਡੁੱਬੀਆਂ

ਊਨਾ, 2 ਅਕਤੂਬਰ - (ਹਰਪਾਲ ਸਿੰਘ ਕੋਟਲਾ ) -ਬੰਗਾਨਾ ਵਿਕਾਸ ਬਲਾਕ ਦੇ ਵਲਹ ਪੰਚਾਇਤ ਵਿਚ ਇੱਕ ਦਰਦਨਾਕ ਹਾਦਸਾ ਵਾਪਰਿਆ। ਰਿਪੋਰਟਾਂ ਅਨੁਸਾਰ, ਵਲਹ ਪਿੰਡ ਦੀ ਮਨਜੀਤ ਦੀ ਧੀ ਅਤੇ ਪਿੰਡ ਦੀਆਂ ਦੋ ...

Ad Position 21
No active advertisement
ਅਜੀਤ ਡੈਸਕ 02-10-2025

ਊਨਾ, 2 ਅਕਤੂਬਰ - (ਹਰਪਾਲ ਸਿੰਘ ਕੋਟਲਾ ) -ਬੰਗਾਨਾ ਵਿਕਾਸ ਬਲਾਕ ਦੇ ਵਲਹ ਪੰਚਾਇਤ ਵਿਚ ਇੱਕ ਦਰਦਨਾਕ ਹਾਦਸਾ ਵਾਪਰਿਆ। ਰਿਪੋਰਟਾਂ ਅਨੁਸਾਰ, ਵਲਹ ਪਿੰਡ ਦੀ ਮਨਜੀਤ ਦੀ ਧੀ ਅਤੇ ਪਿੰਡ ਦੀਆਂ ਦੋ ਹੋਰ ਕੁੜੀਆਂ ਖੱਡ ਵਿਚ ਡੁੱਬ ਗਈਆਂ। ਤਿੰਨੋਂ ਵਿਦਿਆਰਥਣਾਂ ਸੱਤਵੀਂ ਅਤੇ ਅੱਠਵੀਂ ਜਮਾਤ ਵਿਚ ਪੜ੍ਹਦੀਆਂ ਸਨ। ਇਕ ਕੁੜੀ ਖੱਡ ਵਿਚ ਆਪਣਾ ਸਕੂਲ ਬੈਗ ਧੋ ਰਹੀ ਸੀ ਜਦੋਂ ਉਹ ਅਚਾਨਕ ਖੱਡ ਵਿਚ ਡਿਗ ਪਈ, ਅਤੇ ਬਾਕੀ ਦੋ ਨੇ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ।

ਸਥਾਨਕ ਲੋਕ ਤੁਰੰਤ ਮੌਕੇ 'ਤੇ ਪਹੁੰਚੇ, ਉਨ੍ਹਾਂ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਥਾਣਾ ਕਲਾਂ ਦੇ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ। ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਧਿਕਾਰੀਆਂ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਊਨਾ ਦੇ ਖੇਤਰੀ ਹਸਪਤਾਲ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਭਿਆਨਕ ਸੜਕ ਹਾਦਸੇ 'ਚ ਟਰੱਕ ਨੇ 13 ਸਾਲਾ ਬਾਲੜੀ ਨੂੰ ਦਰੜਿਆ ਅਗਲੀ ਖ਼ਬਰ ਬੰਗਾਨਾ ਵਿਚ ਵੱਡਾ ਹਾਦਸਾ: ਤਿੰਨ ਸਕੂਲੀ ਵਿਦਿਆਰਥਣਾਂ ਖੱਡ ਵਿਚ ਡੁੱਬੀਆਂ
Ad Position 24