08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2025

ਭਿਆਨਕ ਸੜਕ ਹਾਦਸੇ 'ਚ ਟਰੱਕ ਨੇ 13 ਸਾਲਾ ਬਾਲੜੀ ਨੂੰ ਦਰੜਿਆ

ਜਗਰਾਉਂ ( ਲੁਧਿਆਣਾ ) , 2 ਅਕਤੂਬਰ ( ਕੁਲਦੀਪ ਸਿੰਘ ਲੋਹਟ) - ਅੱਜ ਅਬੋਹਰ ਬਰਾਂਚ ਦੇ ਅਖਾੜਾ ਪੁਲ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ 13 ਸਾਲਾ ਅਕਾਸ਼ਦੀਪ ਕੌਰ ਪੁੱਤਰੀ ਜਰਨੈਲ ਸਿੰਘ ਵਾਸੀ ਪਿੰਡ ਅਖਾੜਾ ਨੂੰ ...

Ad Position 21
No active advertisement
ਅਜੀਤ ਡੈਸਕ 02-10-2025

ਜਗਰਾਉਂ ( ਲੁਧਿਆਣਾ ) , 2 ਅਕਤੂਬਰ ( ਕੁਲਦੀਪ ਸਿੰਘ ਲੋਹਟ) - ਅੱਜ ਅਬੋਹਰ ਬਰਾਂਚ ਦੇ ਅਖਾੜਾ ਪੁਲ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ 13 ਸਾਲਾ ਅਕਾਸ਼ਦੀਪ ਕੌਰ ਪੁੱਤਰੀ ਜਰਨੈਲ ਸਿੰਘ ਵਾਸੀ ਪਿੰਡ ਅਖਾੜਾ ਨੂੰ ਟਰੱਕ ਨੇ ਬੁਰੀ ਤਰ੍ਹਾਂ ਦਰੜ ਦਿੱਤਾ। ਜਾਣਕਾਰੀ ਦਿੰਦਿਆਂ ਜ਼ਖ਼ਮੀ ਅਕਾਸ਼ਦੀਪ ਕੌਰ ਦੇ ਦਾਦੀ ਜਸਵੀਰ ਕੌਰ ਨੇ ਦੱਸਿਆ ਕਿ ਅਕਾਸ਼ਦੀਪ ਕੌਰ ਆਪਣੀ ਮੰਮੀ ਅਤੇ ਭੈਣਾਂ ਨਾਲ ਤੜਕਸਾਰ ਅਖਾੜਾ ਨਹਿਰ ਦੇ ਪੁਲ 'ਤੇ ਸਾਂਝੀ ਤਾਰਨ ਗਈ ਸੀ ਤਾਂ ਜਗਰਾਉਂ ਵਾਲੇ ਪਾਸਿਓਂ ਤੇਜ਼ ਤਰਾਰ ਟਰੱਕ ਨੇ ਅਕਾਸ਼ਦੀਪ ਕੌਰ ਨੂੰ ਦਰੜ ਦਿੱਤਾ ਤੇ ਇਸ ਦੌਰਾਨ ਅਕਾਸ਼ਦੀਪ ਕੌਰ ਦੀ ਬਾਂਹ ਬੁਰੀ ਤਰਾਂ ਕੁਚਲੀ ਗਈ। ਹਾਦਸੇ ਤੋਂ ਬਾਅਦ ਅਕਾਸ਼ਦੀਪ ਕੌਰ ਨੂੰ ਜਗਰਾਉਂ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਦੇ ਦਯਾਨੰਦ ਹਸਪਤਾਲ ਤੇ ਦੇਰ ਸ਼ਾਮ ਏਮਜ ਬਠਿੰਡਾ ਵਿਖੇ ਦਾਖ਼ਲਕਰਵਾਇਆ। ਅਕਾਸ਼ਦੀਪ ਕੌਰ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਪ੍ਰੰਤੂ ਉਸ ਦੀ ਬਾਂਹ ਪੂਰੀ ਤਰ੍ਹਾਂ ਨਕਾਰਾ ਹੋ ਚੁੱਕੀ ਹੈ। ਪਰਿਵਾਰਿਕ ਮੈਂਬਰਾਂ ਅਨੁਸਾਰ ਘਟਨਾਂ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਟਰੱਕ ਚਾਲਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਤੜਕਸਾਰ ਵਾਪਰੀ ਇਸ ਘਟਨਾਂ ਨੇ ਤਿਉਹਾਰਾਂ ਮੌਕੇ ਪੁਲਿਸ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕੀਤੇ ਜਾਣ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਅੱਤਵਾਦ ਦੇ ਰਾਵਣ ਉੱਤੇ ਮਨੁੱਖਤਾ ਦੀ ਜਿੱਤ ਦਾ ਪ੍ਰਤੀਕ 'ਆਪ੍ਰੇਸ਼ਨ ਸੰਧੂਰ' - ਰਾਸ਼ਟਰਪਤੀ ਮੁਰਮੂ ਅਗਲੀ ਖ਼ਬਰ ਬੰਗਾਨਾ ਵਿਚ ਵੱਡਾ ਹਾਦਸਾ: ਤਿੰਨ ਸਕੂਲੀ ਵਿਦਿਆਰਥਣਾਂ ਖੱਡ ਵਿਚ ਡੁੱਬੀਆਂ
Ad Position 24