08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਮਾਨਸੂਨ ਪੁੱਜਿਆ ਕੇਰਲਮ, ਇਸ ਵਾਰ ਤਿੰਨ ਦਿਨ ਲੇਟ

ਕੇਰਲਮ, 4 ਜੂਨ- ਮਾਨਸੂਨ ਕੇਰਲ ਵਿਚ ਦਾਖਲ ਹੋ ਗਿਆ ਹੈ। ਨਤੀਜੇ ਵਜੋਂ ਅਗਲੇ ਸੱਤ ਦਿਨਾਂ ਵਿਚ ਕੇਰਲ, ਤਾਮਿਲਨਾਡੂ ਅਤੇ ਕਰਨਾਟਕ ਦੇ ਕੁਝ ਹਿੱਸਿਆਂ ਵਿਚ ਭਾਰੀ ਬਾਰਿਸ਼ ਹੋਣ ਦੀ....

Ad Position 21
No active advertisement
ਅਜੀਤ ਡੈਸਕ 04-06-2026

ਕੇਰਲਮ, 4 ਜੂਨ- ਮਾਨਸੂਨ ਕੇਰਲ ਵਿਚ ਦਾਖਲ ਹੋ ਗਿਆ ਹੈ। ਨਤੀਜੇ ਵਜੋਂ ਅਗਲੇ ਸੱਤ ਦਿਨਾਂ ਵਿਚ ਕੇਰਲ, ਤਾਮਿਲਨਾਡੂ ਅਤੇ ਕਰਨਾਟਕ ਦੇ ਕੁਝ ਹਿੱਸਿਆਂ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਗਲੇ ਦੋ ਤੋਂ ਤਿੰਨ ਦਿਨਾਂ ਵਿਚ ਮਾਨਸੂਨ ਦੇ ਪੂਰੇ ਗੋਆ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਬੰਗਾਲ ਦੀ ਖਾੜੀ ਦੇ ਹੋਰ ਹਿੱਸਿਆਂ ਦੇ ਨਾਲ-ਨਾਲ ਉੱਤਰ-ਪੂਰਬੀ ਰਾਜਾਂ ਵਿਚ ਅੱਗੇ ਵਧਣ ਦੀ ਉਮੀਦ ਹੈ।

ਇਸ ਸਾਲ ਮਾਨਸੂਨ ਤਿੰਨ ਦਿਨ ਦੇਰੀ ਨਾਲ ਹੈ। ਆਮ ਤੌਰ 'ਤੇ ਇਹ 1 ਜੂਨ ਨੂੰ ਕੇਰਲ ਪਹੁੰਚਦਾ ਹੈ। ਇਸ ਤੋਂ ਬਾਅਦ ਇਹ ਡੇਢ ਮਹੀਨੇ ਵਿਚ ਪੂਰੇ ਦੇਸ਼ ਨੂੰ ਕਵਰ ਕਰਦਾ ਹੈ। ਇਹ 17 ਸਤੰਬਰ ਦੇ ਆਸਪਾਸ ਰਾਜਸਥਾਨ ਰਾਹੀਂ ਆਪਣੀ ਵਾਪਸੀ ਸ਼ੁਰੂ ਕਰਦਾ ਹੈ ਅਤੇ 15 ਅਕਤੂਬਰ ਤੱਕ ਖ਼ਤਮ ਹੋ ਜਾਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਹੁਕਮਾਂ 'ਤੇ ਹਾਈ ਕੋਰਟ ਦੀ ਰੋਕ, ਪੀ.ਆਰ.ਟੀ.ਸੀ. ਦੀ ਅਪੀਲ 'ਤੇ ਡਵੀਜ਼ਨ ਬੈਂਚ ਦਾ ਅ... ਅਗਲੀ ਖ਼ਬਰ ਮਾਈਸਰਖਾਨਾ ਮੰਦਿਰ ਨੂੰ ਧਮਕੀ ਤੋਂ ਬਾਅਦ ਹਰਕਤ ’ਚ ਪ੍ਰਸ਼ਾਸਨ
Ad Position 24