ਨਵੀਂ ਦਿੱਲੀ, 5 ਜੂਨ - ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਤਾਮਿਲਨਾਡੂ ਦੇ ਸਾਬਕਾ ਸੂਬਾ ਪ੍ਰਧਾਨ ਕੇ ਅੰਨਾਮਲਾਈ ਵਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਗਿਆ ਅਸਤੀਫ਼ਾ ਸਵੀਕਾਰ ਕਰ ਲਿਆ ਹੈ।ਅੰਨਾਮਲਾਈ ਨੇ ਦੋ ਦਿਨ ਪਹਿਲਾਂ ਦਿੱਲੀ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਉਹ ਬਿਨਾਂ ਕਿਸੇ ਟਕਰਾਅ ਦੇ ਭਾਜਪਾ ਤੋਂ ਸ਼ਾਲੀਨਤਾ ਨਾਲ ਵਿਦਾਈ ਚਾਹੁੰਦੇ ਸਨ।
ਸੂਤਰਾਂ ਅਨੁਸਾਰ ਉਹ ਫਿਰ ਤਾਮਿਲਨਾਡੂ ਵਿਚ "ਰਾਸ਼ਟਰਵਾਦੀ-ਤਾਮਿਲ ਦਰਸ਼ਨ" ਦੇ ਅਧਾਰ ਤੇ ਇਕ ਗੈਰ-ਰਾਜਨੀਤਿਕ ਅੰਦੋਲਨ ਸ਼ੁਰੂ ਕਰਨਗੇ, ਜਿਸ ਨੂੰ ਬਾਅਦ ਵਿਚ ਜਨਤਕ ਭਾਵਨਾਵਾਂ ਦੇ ਅਧਾਰ ਤੇ ਇਕ ਰਾਜਨੀਤਿਕ ਪਾਰਟੀ ਵਿਚ ਬਦਲਿਆ ਜਾ ਸਕਦਾ ਹੈ।ਅੰਨਾਮਲਾਈ 7 ਜੂਨ ਨੂੰ ਆਪਣੇ ਮੁੱਖ ਸਮਰਥਕਾਂ ਨਾਲ ਇਕ ਮੀਟਿੰਗ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਦੇ ਆਪਣੀ ਭਵਿੱਖ ਦੀ ਰਣਨੀਤੀ ਦਾ ਐਲਾਨ ਕਰਨ ਦੀ ਉਮੀਦ ਹੈ। ਨੌਜਵਾਨ ਵੋਟ ਬੈਂਕ 'ਤੇ ਉਨ੍ਹਾਂ ਦੀ ਮਜ਼ਬੂਤ ਪਕੜ ਨੂੰ ਦੇਖਦੇ ਹੋਏ, ਰਾਜਨੀਤਿਕ ਪਾਰਟੀਆਂ ਉਨ੍ਹਾਂ ਦੇ ਅਗਲੇ ਕਦਮ 'ਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਆਰਐਸਐਸ ਚਾਹੁੰਦਾ ਹੈ ਕਿ ਅੰਨਾਮਲਾਈ ਜਨਤਕ ਜੀਵਨ ਵਿਚ ਸਰਗਰਮ ਰਹਿਣ।
ਤਾਜ਼ਾ ਖ਼ਬਰਾਂ
Free
ਭਾਜਪਾ ਪ੍ਰਧਾਨ ਨਿਤਿਨ ਨਬੀਨ ਵਲੋਂ ਤਾਮਿਲਨਾਡੂ ਦੇ ਸਾਬਕਾ ਸੂਬਾ ਪ੍ਰਧਾਨ ਕੇ ਅੰਨਾਮਲਾਈ ਦਾ ਅਸਤੀਫ਼ਾ ਸਵੀਕਾਰ
ਨਵੀਂ ਦਿੱਲੀ, 5 ਜੂਨ - ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਤਾਮਿਲਨਾਡੂ ਦੇ ਸਾਬਕਾ ਸੂਬਾ ਪ੍ਰਧਾਨ ਕੇ ਅੰਨਾਮਲਾਈ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਗਿਆ ਅਸਤੀਫ਼ਾ ਸਵੀਕਾਰ ਕਰ ਲਿਆ ਹੈ।ਅੰਨਾਮਲਾਈ...
ਅਜੀਤ ਡੈਸਕ
05-06-2026