20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਅਮੇਠੀ ਪੰਚਾਇਤ ਵੋਟਰ ਸੂਚੀ 'ਚੋਂ ਸਮਿ੍ਤੀ ਈਰਾਨੀ ਦਾ ਨਾਂਅ ਗਾਇਬ

ਅਮੇਠੀ (ਉੱਤਰ ਪ੍ਰਦੇਸ਼), 12 ਜੂਨ (ਪੀ.ਟੀ.ਆਈ.) ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਸਮਿ੍ਤੀ ਈਰਾਨੀ ਦਾ ਨਾਂਅ ਅਮੇਠੀ ਜ਼ਿਲ੍ਹੇ ਦੇ ਮੇਦਨ ਮਾਵਈ ਪਿੰਡ ਦੀ ਪੰਚਾਇਤ ਵੋਟਰ ਸੂਚੀ ਵਿੱਚੋਂ ਗਾਇਬ ਹੈ, ਹਾਲਾਂਕਿ ਉਸ ਖੇਤਰ ਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਵੋਟਰ ਸੂਚੀਆਂ ਵਿੱਚ ਉਸਦਾ ਨਾਂਅ ਮÏਜੂਦ ਹੈ। ਅਮੇਠੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਸੰਜੇ ਚÏਹਾਨ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ¢ਭਾਜਪਾ ਆਗੂ ਨੇ 2019 ਤੋਂ 2024 ਤੱਕ ਲੋਕ ਸਭਾ ਵਿੱਚ ਅਮੇਠੀ ਦੀ ਨੁਮਾਇੰਦਗੀ ਕੀਤੀ। 2019 ਦੀਆਂ ਸੰਸਦੀ ਚੋਣਾਂ ਜਿੱਤਣ ਤੋਂ ਬਾਅਦ, ਉਸਨੇ ਗÏਰੀਗੰਜ..

Ad Position 21
No active advertisement
ਅਜੀਤ ਡੈਸਕ 13-06-2026

ਅਮੇਠੀ (ਉੱਤਰ ਪ੍ਰਦੇਸ਼), 12 ਜੂਨ (ਪੀ.ਟੀ.ਆਈ.) ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਸਮਿ੍ਤੀ ਈਰਾਨੀ ਦਾ ਨਾਂਅ ਅਮੇਠੀ ਜ਼ਿਲ੍ਹੇ ਦੇ ਮੇਦਨ ਮਾਵਈ ਪਿੰਡ ਦੀ ਪੰਚਾਇਤ ਵੋਟਰ ਸੂਚੀ ਵਿੱਚੋਂ ਗਾਇਬ ਹੈ, ਹਾਲਾਂਕਿ ਉਸ ਖੇਤਰ ਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਵੋਟਰ ਸੂਚੀਆਂ ਵਿੱਚ ਉਸਦਾ ਨਾਂਅ ਮÏਜੂਦ ਹੈ। ਅਮੇਠੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਸੰਜੇ ਚÏਹਾਨ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ¢ਭਾਜਪਾ ਆਗੂ ਨੇ 2019 ਤੋਂ 2024 ਤੱਕ ਲੋਕ ਸਭਾ ਵਿੱਚ ਅਮੇਠੀ ਦੀ ਨੁਮਾਇੰਦਗੀ ਕੀਤੀ। 2019 ਦੀਆਂ ਸੰਸਦੀ ਚੋਣਾਂ ਜਿੱਤਣ ਤੋਂ ਬਾਅਦ, ਉਸਨੇ ਗÏਰੀਗੰਜ ਵਿਧਾਨ ਸਭਾ ਹਲਕੇ ਦੇ ਅਧੀਨ ਮੇਦਨ ਮਾਵਈ ਪਿੰਡ ਵਿੱਚ ਇੱਕ ਘਰ ਬਣਾਇਆ¢ ਉਹ ਉਸ ਪਿੰਡ ਤੋਂ ਵੋਟਰ ਵਜੋਂ ਰਜਿਸਟਰਡ ਹੈ ਅਤੇ ਲੋਕ ਸਭਾ ਚੋਣਾਂ ਦÏਰਾਨ ਉੱਥੇ ਆਪਣੀ ਵੋਟ ਪਾਈ¢ਇਹ ਫ਼ਰਕ 10 ਜੂਨ ਨੂੰ ਪੰਚਾਇਤ ਵੋਟਰ ਸੂਚੀ ਜਾਰੀ ਹੋਣ ਤੋਂ ਬਾਅਦ ਸਾਹਮਣੇ ਆਇਆ, ਜਿਸ ਵਿੱਚ ਉਸਦਾ ਨਾਂਅ ਗਾਇਬ ਸੀ। ਜਦੋਂ ਇਸ ਗਲਤੀ ਬਾਰੇ ਪੁੱਛਿਆ ਗਿਆ ਤਾਂ ਚÏਹਾਨ ਨੇ ਕਿਹਾ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਸਹੀ ਕਾਰਨ ਪਤਾ ਲੱਗੇਗਾ¢ਭਾਜਪਾ ਅਮੇਠੀ ਦੇ ਜ਼ਿਲ੍ਹਾ ਪ੍ਰਧਾਨ ਸੁਧਾਂਸ਼ੂ ਸ਼ੁਕਲਾ ਨੇ ਕਿਹਾ ਕਿ ਪੰਚਾਇਤ ਵੋਟਰ ਸੂਚੀ ਵਿੱਚ ਇਰਾਨੀ ਦਾ ਨਾਂਅ ਸ਼ਾਮਲ ਕਰਨ ਲਈ ਇੱਕ ਅਰਜ਼ੀ ਸੌਂਪੀ ਗਈ ਹੈ ਅਤੇ ਇਹ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ¢ਸ਼ੁਕਲਾ ਦੇ ਅਨੁਸਾਰ, ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਸਹੀ ਜਾਂਚ ਤੋਂ ਬਾਅਦ ਉਸਦਾ ਨਾਂਅ ਜੋੜਿਆ ਜਾਵੇਗਾ¢ਇਰਾਨੀ 2024 ਦੀ ਲੋਕ ਸਭਾ ਚੋਣ ਅਮੇਠੀ ਤੋਂ ਕਾਂਗਰਸ ਆਗੂ ਕਿਸ਼ੋਰੀ ਲਾਲ ਸ਼ਰਮਾ ਤੋਂ ਹਾਰ ਗਈ ਸੀ।

Ad Position 22
No active advertisement
ਪਿਛਲੀ ਖ਼ਬਰ ਜਲੰਧਰ 'ਚ ਦੇਰ ਰਾਤ ਹੋਈ ਗੋਲੀਬਾਰੀ-ਨੌਜਵਾਨ ਦੀ ਮੌਤ ਅਗਲੀ ਖ਼ਬਰ ਖੇਤੀਬਾੜੀ ਖੇਤਰ ਦੀਆਂ ਚੁਣੌਤੀਆਂ ਨੂੰ ਸਮੂਹਿਕ ਯਤਨਾਂ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ-ਚੌਹਾਨ
Ad Position 24