05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

30 ਲੱਖ ਦੀ ਸਾਈਬਰ ਠੱਗੀ ਮਾਰਨ ਵਾਲਾ ਮੁਲਜ਼ਮ ਦੋ ਸਾਲ ਬਾਅਦ ਦੇਹਰਾਦੂਨ ਤੋਂ ਕਾਬੂ

ਪੰਚਕੂਲਾ (ਹਰਿਆਣਾ), 17 ਜੂਨ - ਇੰਸਟਾਗ੍ਰਾਮ ਰਾਹੀਂ ਸੰਪਰਕ ਕਰਕੇ ਆਨਲਾਈਨ ਕਾਰੋਬਾਰ ਵਿਚ ਮੋਟੇ ਮੁਨਾਫ਼ੇ ਦਾ ਝਾਂਸਾ ਦੇ ਕੇ 30 ਲੱਖ ਰੁਪਏ ਤੋਂ ਵੱਧ ਦੀ ਸਾਈਬਰ ਠੱਗੀ ਕਰਨ ਵਾਲੇ ਗਰੋਹ ਦੇ ਇਕ ਮੁਲਜ਼ਮ...

Ad Position 21
No active advertisement
ਅਜੀਤ ਡੈਸਕ 18-06-2026

ਪੰਚਕੂਲਾ (ਹਰਿਆਣਾ), 17 ਜੂਨ - ਇੰਸਟਾਗ੍ਰਾਮ ਰਾਹੀਂ ਸੰਪਰਕ ਕਰਕੇ ਆਨਲਾਈਨ ਕਾਰੋਬਾਰ ਵਿਚ ਮੋਟੇ ਮੁਨਾਫ਼ੇ ਦਾ ਝਾਂਸਾ ਦੇ ਕੇ 30 ਲੱਖ ਰੁਪਏ ਤੋਂ ਵੱਧ ਦੀ ਸਾਈਬਰ ਠੱਗੀ ਕਰਨ ਵਾਲੇ ਗਰੋਹ ਦੇ ਇਕ ਮੁਲਜ਼ਮ ਨੂੰ ਪੰਚਕੂਲਾ ਪੁਲਿਸ ਨੇ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਹੈ। ਕਰੀਬ ਦੋ ਸਾਲ ਪੁਰਾਣੇ ਇਸ ਮਾਮਲੇ ਵਿਚ ਇਹ ਪਹਿਲੀ ਗ੍ਰਿਫ਼ਤਾਰੀ ਹੈ, ਜਿਸ ਨੂੰ ਪੁਲਿਸ ਵਲੋਂ ਵੱਡੀ ਸਫ਼ਲਤਾ ਮੰਨਿਆ ਜਾ ਰਿਹਾ ਹੈ।
ਪੁਲਿਸ ਅਨੁਸਾਰ ਮੁਲਜ਼ਮ ਨੇ ਆਪਣੇ ਆਪ ਨੂੰ ਸਿੰਗਾਪੁਰ ਵਿਚ ਫੈਸ਼ਨ ਡਿਜ਼ਾਈਨਿੰਗ ਅਤੇ ਆਨਲਾਈਨ ਸਟੋਰ ਚਲਾਉਣ ਨਾਲ ਜੁੜਿਆ ਹੋਇਆ ਦੱਸ ਕੇ ਸ਼ਿਕਾਇਤਕਰਤਾ ਨੂੰ ਆਪਣੇ ਜਾਲ ਵਿਚ ਫਸਾਇਆ ਸੀ। ਉਸ ਨੇ ਆਨਲਾਈਨ ਪਲੇਟਫਾਰਮ 'ਤੇ ਸੈਲਰ ਬਣ ਕੇ ਵੱਡੀ ਕਮਾਈ ਕਰਨ ਦਾ ਲਾਲਚ ਦਿੱਤਾ ਅਤੇ ਨਿਵੇਸ਼ ਦੇ ਨਾਂਅ 'ਤੇ ਲੱਖਾਂ ਰੁਪਏ ਹੜੱਪ ਲਏ।
ਸਾਈਬਰ ਥਾਣਾ ਪੁਲਿਸ ਮੁਤਾਬਕ ਮਾਮਲਾ ਜੁਲਾਈ 2024 ਵਿਚ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਕ ਮਹਿਲਾ ਪ੍ਰੋਫ਼ਾਈਲ ਰਾਹੀਂ ਇੰਸਟਾਗ੍ਰਾਮ 'ਤੇ ਸੰਪਰਕ ਕੀਤਾ ਗਿਆ ਅਤੇ ਆਨਲਾਈਨ ਕਾਰੋਬਾਰ ਵਿਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸ਼ੁਰੂ ਵਿਚ ਛੋਟੀ ਰਕਮ 'ਤੇ ਮੁਨਾਫ਼ਾ ਅਤੇ ਭੁਗਤਾਨ ਦਿਖਾ ਕੇ ਭਰੋਸਾ ਜਿੱਤਿਆ ਗਿਆ, ਜਿਸ ਤੋਂ ਬਾਅਦ ਵੱਖ-ਵੱਖ ਬਹਾਨਿਆਂ ਨਾਲ ਲਗਾਤਾਰ ਪੈਸੇ ਜਮ੍ਹਾਂ ਕਰਵਾਏ ਜਾਂਦੇ ਰਹੇ।
ਡੀਸੀਪੀ ਕ੍ਰਾਈਮ ਐਂਡ ਟ੍ਰੈਫਿਕ ਅਮਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਮੋਹਿਤ ਮਾਰਕ ਉਰਫ਼ ਮੋਂਟੂ ਨੂੰ 17 ਜੂਨ ਨੂੰ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਮਿਲੇ ਸੁਰਾਗਾਂ ਦੇ ਆਧਾਰ 'ਤੇ ਇਸ ਸਾਈਬਰ ਠੱਗੀ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।ਪੁਲਿਸ ਦਾ ਮੰਨਣਾ ਹੈ ਕਿ ਇਸ ਮਾਮਲੇ ਵਿਚ ਹੋਰ ਵੀ ਕਈ ਲੋਕ ਸ਼ਾਮਿਲ ਹੋ ਸਕਦੇ ਹਨ ਅਤੇ ਠੱਗੀ ਦਾ ਇਹ ਨੈੱਟਵਰਕ ਕਈ ਰਾਜਾਂ ਤੱਕ ਫੈਲਿਆ ਹੋਇਆ ਹੋ ਸਕਦਾ ਹੈ। ਰਿਮਾਂਡ ਦੌਰਾਨ ਵਿੱਤੀ ਲੈਣ-ਦੇਣ, ਬੈਂਕ ਖਾਤਿਆਂ ਅਤੇ ਹੋਰ ਸਾਥੀਆਂ ਦੀ ਭੂਮਿਕਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਪੈਰਿਸ ਵਿਚ ਭਾਰਤੀ ਪ੍ਰਵਾਸੀਆਂ ਨੂੰ ਕੀਤਾ ਸੰਬੋਧਨ ਅਗਲੀ ਖ਼ਬਰ ਸ਼ਿਵ ਸੈਨਾ ਨੂੰ ਚਲਾਉਣ ਲਈ ਵੱਖਰਾ ਧੜਾ ਬਣਾਉਣ ਵਿਚ ਭਾਜਪਾ ਦੀ ਕੀ ਭੂਮਿਕਾ ਹੈ?- ਅਨੁਰਾਗ ਠਾਕੁਰ
Ad Position 24