05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

'ਆਪ' ਦੇ ਬਲਾਕ ਸੰਮਤੀ ਵਾਈਸ ਚੇਅਰਮੈਨ ਸਿਕੰਦਰ ਸਿੰਘ ਖਿੱਦੋਵਾਲੀ 'ਤੇ ਫਾਇਰਿੰਗ, ਵਾਲ-ਵਾਲ ਬਚੇ

ਟਾਹਲੀ ਸਾਹਿਬ (ਅੰਮ੍ਰਿਤਸਰ), 18 ਜੂਨ (ਵਿਨੋਦ ਭੀਲੋਵਾਲ) - ਬਲਾਕ ਮਜੀਠਾ 2 ਦੇ ਵਾਈਸ ਚੇਅਰਮੈਨ ਸਿਕੰਦਰ ਸਿੰਘ ਖਿਦੋਵਾਲੀ ਆਪਣੇ ਵਰਕਰਾਂ ਦੇ ਨਾਲ ਰਾਤ ਕਰੀਬ 9:30 ਵਜੇ ਆਪਣੇ ਕੁਝ ਹੋਰ ਵਰਕਰਾਂ ਸਮੇਤ ਬੋਲੈਰੋ...

Ad Position 21
No active advertisement
ਅਜੀਤ ਡੈਸਕ 18-06-2026

ਟਾਹਲੀ ਸਾਹਿਬ (ਅੰਮ੍ਰਿਤਸਰ), 18 ਜੂਨ (ਵਿਨੋਦ ਭੀਲੋਵਾਲ) - ਬਲਾਕ ਮਜੀਠਾ 2 ਦੇ ਵਾਈਸ ਚੇਅਰਮੈਨ ਸਿਕੰਦਰ ਸਿੰਘ ਖਿਦੋਵਾਲੀ ਆਪਣੇ ਵਰਕਰਾਂ ਦੇ ਨਾਲ ਰਾਤ ਕਰੀਬ 9:30 ਵਜੇ ਆਪਣੇ ਕੁਝ ਹੋਰ ਵਰਕਰਾਂ ਸਮੇਤ ਬੋਲੈਰੋ ਗੱਡੀ 'ਤੇ ਘਰ ਵਾਪਸ ਜਾ ਰਹੇ ਸਨ ਕਿ ਪਿੰਡ ਪੰਨਵਾ ਤੇ ਖਿੱਦੋਵਾਲੀ ਦੇ ਵਿਚਕਾਰ ਪਹੁੰਚਣ 'ਤੇ ਸੜਕ ਦੇ ਵਿਚਕਾਰ ਖੜ੍ਹੇ ਦੋ ਅਣਪਛਾਤੇ ਵਿਅਕਤੀਆਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਵਿਚ ਸਿਕੰਦਰ ਸਿੰਘ ਵਾਲ ਵਾਲ ਬਚ ਗਏ, ਪਰ ਗੱਡੀ 'ਤੇ ਗੋਲੀਆਂ ਲੱਗੀਆਂ। ਰਾਤ ਦਾ ਹਨ੍ਹੇਰਾ ਹੋਣ ਕਰਕੇ ਅਣਪਛਾਤੇ ਵਿਅਕਤੀਆਂ ਦਾ ਪਤਾ ਨਹੀਂ ਚੱਲ ਸਕਿਆ ਕਿ ਉਹ ਕਿਸ ਪਾਸੇ ਨੂੰ ਫਰਾਰ ਹੋਏ ਹਨ। ਇਸ ਖ਼ਬਰ ਦਾ ਲੋਕਾਂ ਨੂੰ ਪਤਾ ਲੱਗਦਿਆਂ ਸਾਰ ਹੀ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

Ad Position 22
No active advertisement
ਪਿਛਲੀ ਖ਼ਬਰ ਇਸ ਸਮੇਂ ਇਜ਼ਰਾਈਲ ਰਾਸ਼ਟਰ ਪ੍ਰਤੀ ਹਮਦਰਦੀ ਰੱਖਣ ਵਾਲੇ ਟਰੰਪ ਦੁਨੀਆ ਵਿਚ ਇਕੋ ਇਕ ਰਾਸ਼ਟਰ ਮੁਖੀ - ਜੇ.ਡੀ. ਵੈਂਸ ਅਗਲੀ ਖ਼ਬਰ ਮੇਰੇ ਜੀਵਨ ਦਾ ਇਕ ਵੱਡਾ ਸਨਮਾਨ ਰਿਹਾ ਹੈ, ਲਗਾਤਾਰ 12 ਸਾਲ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਸੇਵਾ ਕਰਨਾ - ਪ੍...
Ad Position 24