10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਪੁਲਿਸ ਨਾਲ ਹੋਏ ਮੁਕਾਬਲੇ ਵਿਚ ਇਕ ਸ਼ੂਟਰ ਫੱਟੜ

ਜੰਡਿਆਲਾ ਗੁਰੂ (ਅੰਮ੍ਰਿਤਸਰ), 10 ਜੁਲਾਈ (ਪ੍ਰਮਿੰਦਰ ਸਿੰਘ ਜੋਸਨ/ਅੰਮ੍ਰਿਤਪਾਲ ਸਿੰਘ) - ਅੱਜ ਸਵੇਰੇ ਜੰਡਿਆਲਾ ਗੁਰੂ ਦੇ ਸ਼ੇਖ ਫਤਾ ਦਰਵਾਜੇ ਤੋਂ ਨਹਿਰ ਵੱਲ ਨੂੰ ਜਾਂਦੇ ਰਸਤੇ ਤੇ ਜਾਣੀਆਂ ਵਾਲੇ ਸੂਏ...

Ad Position 21
No active advertisement
ਅਜੀਤ ਡੈਸਕ 10-07-2026

ਜੰਡਿਆਲਾ ਗੁਰੂ (ਅੰਮ੍ਰਿਤਸਰ), 10 ਜੁਲਾਈ (ਪ੍ਰਮਿੰਦਰ ਸਿੰਘ ਜੋਸਨ/ਅੰਮ੍ਰਿਤਪਾਲ ਸਿੰਘ) - ਅੱਜ ਸਵੇਰੇ ਜੰਡਿਆਲਾ ਗੁਰੂ ਦੇ ਸ਼ੇਖ ਫਤਾ ਦਰਵਾਜੇ ਤੋਂ ਨਹਿਰ ਵੱਲ ਨੂੰ ਜਾਂਦੇ ਰਸਤੇ ਤੇ ਜਾਣੀਆਂ ਵਾਲੇ ਸੂਏ ਦੀ ਪੁਲੀ ਨੇੜੇ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਇਕ ਸ਼ੂਟਰ ਦੇ ਫੱਟੜ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ, ਜਿਸ ਦੀ ਪਹਿਚਾਣ ਲਵਪ੍ਰੀਤ ਸਿੰਘ ਉਰਫ ਲਵ ਵਾਸੀ ਜੰਡਿਆਲਾ ਗੁਰੂ ਵਜੋਂ ਹੋਈ ਹੈ ।
ਜੰਡਿਆਲਾ ਗੁਰੂ ਦੇ ਡੀ.ਐਸ.ਪੀ. ਬਲਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਥਾਣਾ ਜੰਡਿਆਲਾ ਗੁਰੂ ਦੇ ਐਸ.ਐਚ.ਓ. ਹਰਪਾਲ ਸਿੰਘ ਨੂੰ ਜਾਣਕਾਰੀ ਮਿਲੀ ਸੀ ਤਾਂ ਉਨ੍ਹਾਂ ਨੇ ਉਕਤ ਘਟਨਾ ਵਾਲੀ ਥਾਂ ਤੇ ਨੇੜੇ ਪੁਲਿਸ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਇਕ ਮੋਟਰਸਾਈਕਲ 'ਤੇ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ ਤਾਂ ਉਸਨੇ ਆਉਂਦਿਆਂ ਹੀ ਪੁਲਿਸ ਪਾਰਟੀ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ । ਪੁਲਿਸ ਨੇ ਆਪਣੇ ਬਚਾਅ ਵਾਸਤੇ ਜਵਾਬੀ ਫਾਇਰਿੰਗ ਕੀਤੀ ਜੋ ਕਿ ਗੋਲੀ ਉਸ ਦੀ ਖੱਬੀ ਲੱਤ ਵਿਚ ਲੱਗੀ ਜਿਸ ਨੂੰ ਜ਼ਖ਼ਮੀ ਹੋਣ 'ਤੇ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਅਤੇ ਇਲਾਜ ਵਾਸਤੇ ਹਸਪਤਾਲ ਭੇਜਿਆ ਗਿਆ ।
ਡੀ.ਐਸ.ਪੀ. ਬਲਜੀਤ ਸਿੰਘ ਨੇ ਦੱਸਿਆ ਕਿ ਸ਼ੂਟਰ ਲਵਪ੍ਰੀਤ ਸਿੰਘ ਉਰਫ ਲਵ 'ਤੇ ਪਹਿਲਾਂ ਵੀ ਵੱਖ ਵੱਖ ਧਾਰਾਵਾਂ ਦੇ ਮਾਮਲੇ ਦਰਜ ਹਨ । ਉਨ੍ਹਾਂ ਦੱਸਿਆ ਕਿ ਬੀਤੇ ਦਿਨ ਜੰਡਿਆਲਾ ਗੁਰੂ ਦੇ ਸ਼ੇਖਪੁਰਾ ਮੁਹੱਲੇ ਵਿਚ ਸੰਤੋਖ ਸਿੰਘ ਦੇ ਘਰ ਤੇ ਅਣਪਛਾਤੇ ਨੌਜਵਾਨਾਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ ਅਤੇ ਉਸ ਵਿਚ ਫਾਇਰਿੰਗ ਕਰਨ ਵਾਲਿਆਂ ਵਿਚ ਅੱਜ ਪੁਲਿਸ ਮੁਕਾਬਲੇ ਚ ਫੱਟੜ ਹੋਣ ਵਾਲਾ ਸ਼ੂਟਰ ਲਵਪ੍ਰੀਤ ਸਿੰਘ ਲਵ ਵੀ ਸ਼ਾਮਿਲ ਸੀ। ਸ਼ੂਟਰ ਲਵਪ੍ਰੀਤ ਸਿੰਘ ਕੋਲੋਂ ਪੁਲਿਸ ਨੇ ਇਕ ਪਿਸਤੌਲ 30 ਬੋਰ, ਮੈਗਜੀਨ ਸਮੇਤ ਤਿੰਨ ਰੌਂਦ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ।

Ad Position 22
No active advertisement
ਪਿਛਲੀ ਖ਼ਬਰ ਊਧਮਪੁਰ (ਜੰਮੂ-ਕਸ਼ਮੀਰ) : ਵਾਹਨ ਦੇ ਹਾਦਸਾਗ੍ਰਸਤ ਹੋਣ ਕਾਰਨ 5 ਅਮਰਨਾਥ ਯਾਤਰੀ ਜ਼ਖ਼ਮੀਂ ਅਗਲੀ ਖ਼ਬਰ ਕਮਿਸ਼ਨਰੇਟ ਪੁਲਿਸ ਲੁਧਿਆਣਾ ਦੀ ਵੱਡੀ ਕਾਰਵਾਈ
Ad Position 24