10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਕਿਸਾਨ ਜਥੇਬੰਦੀਆਂ ਦੇ ਚੰਡੀਗੜ੍ਹ ਕੂਚ ਦੇ ਮੱਦੇਨਜ਼ਰ ਟ੍ਰੈਫਿਕ ਅੰਸ਼ਕ ਤੌਰ 'ਤੇ ਡਾਈਵਰਟ

ਚੰਡੀਗੜ੍ਹ, 10 ਜੁਲਾਈ (ਕਪਿਲ ਵਧਵਾ)- ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਕੂਚ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਅੱਜ ਦੁਪਹਿਰ 12:30 ਵਜੇ ਤੋਂ 2:00 ਵਜੇ ਤੱਕ ਸ਼ਹਿਰ ਦੇ ਕਈ.....

Ad Position 21
No active advertisement
ਅਜੀਤ ਡੈਸਕ 10-07-2026

ਚੰਡੀਗੜ੍ਹ, 10 ਜੁਲਾਈ (ਕਪਿਲ ਵਧਵਾ)- ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਕੂਚ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਅੱਜ ਦੁਪਹਿਰ 12:30 ਵਜੇ ਤੋਂ 2:00 ਵਜੇ ਤੱਕ ਸ਼ਹਿਰ ਦੇ ਕਈ ਅਹਿਮ ਮਾਰਗਾਂ 'ਤੇ ਟ੍ਰੈਫਿਕ ਨੂੰ ਅੰਸ਼ਕ ਤੌਰ 'ਤੇ ਡਾਈਵਰਟ ਅਤੇ ਸੀਮਤ ਕਰਨ ਦਾ ਫੈਸਲਾ ਕੀਤਾ ਹੈ। ਪੁਲਿਸ ਅਨੁਸਾਰ ਸੈਕਟਰ 20/21–34/33 ਚੌਂਕ ਤੋਂ ਸੈਕਟਰ 18/19–20/21 ਚੌਂਕ, ਸੈਕਟਰ 20/21 ਚੌਂਕ ਤੋਂ ਸੈਕਟਰ 22/23–16/17 ਚੌਂਕ (ਕ੍ਰਿਕਟ ਸਟੇਡੀਅਮ ਚੌਂਕ) ਉੱਦਯੋਗ ਮਾਰਗ ਅਤੇ ਸੈਕਟਰ 16/17–22/23 ਚੌਂਕ ਤੋਂ ਸੈਕਟਰ 9/10–16/17 ਚੌਂਕ (ਮਟਕਾ ਚੌਂਕ) ਜਨ ਮਾਰਗ 'ਤੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਰਹੇਗੀ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਭਵ ਹੋਵੇ ਤਾਂ ਇਨ੍ਹਾਂ ਮਾਰਗਾਂ ਤੋਂ ਬਚਣ, ਬਦਲਵੇਂ ਰਸਤੇ ਵਰਤਣ ਅਤੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਸੋਸ਼ਲ ਮੀਡੀਆ ਹੈਂਡਲਾਂ ਰਾਹੀਂ ਰੀਅਲ-ਟਾਈਮ ਟ੍ਰੈਫਿਕ ਅਪਡੇਟਾਂ 'ਤੇ ਨਜ਼ਰ ਰੱਖਣ। ਪੁਲਿਸ ਨੇ ਆਮ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਨਾਲ ਟਰੇਡ ਡੀਲ ਦੇ ਵਿਰੋਧ ਵਿਚ ਕਿਸਾਨ ਚੰਡੀਗੜ੍ਹ ਨੂੰ ਰਵਾਨਾ ਅਗਲੀ ਖ਼ਬਰ ਪ੍ਰਵਾਸੀਆਂ ਵਲੋਂ ਕੁੱਟਮਾਰ ਦਾ ਸ਼ਿਕਾਰ ਨਰੇਸ਼ ਕੁਮਾਰ ਦੀ ਇਲਾਜ ਦੌਰਾਨ ਮੌਤ, ਸ਼ਹਿਰ ਵਿਚ ਰੋਸ
Ad Position 24