07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸਿਰਫ਼ ਸਸਰਾਲੀ ਬੰਨ੍ਹ ਨਹੀਂ, ਲੁਧਿਆਣਾ ਦੇ ਹੋਰ ਪੁਰਾਣੇ ਬੰਨ੍ਹ ਵੀ ਖਤਰੇ ਦੀ ਘੰਟੀ

ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਅਹੂਜਾ/ਪ੍ਰਦੀਪ ਭੰਡਾਰੀ)- 2025 ਦੇ ਹੜ੍ਹਾਂ ਦੀ ਤਬਾਹੀ ਅਜੇ ਵੀ ਲੋਕਾਂ ਦੇ ਮਨਾਂ...

Ad Position 21
No active advertisement
ਅਜੀਤ ਡੈਸਕ 11-07-2026

ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਅਹੂਜਾ/ਪ੍ਰਦੀਪ ਭੰਡਾਰੀ)- 2025 ਦੇ ਹੜ੍ਹਾਂ ਦੀ ਤਬਾਹੀ ਅਜੇ ਵੀ ਲੋਕਾਂ ਦੇ ਮਨਾਂ ਵਿਚ ਤਾਜ਼ਾ ਹੈ। ਉਸ ਸਮੇਂ ਬੰਨ੍ਹ ਟੁੱਟਣ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿਚ ਘਰ, ਫ਼ਸਲਾਂ ਅਤੇ ਜਾਇਦਾਦ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ। ਹੁਣ ਮਾਨਸੂਨ ਤੋਂ ਪਹਿਲਾਂ ਲੁਧਿਆਣਾ ਦੇ ਪਿੰਡਾਂ ਵਿਚ ਇਕ ਵਾਰ ਫਿਰ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿਰਫ਼ ਸਸਰਾਲੀ ਬੰਨ੍ਹ 'ਤੇ ਜੀਓਟਿਊਬ ਬੈਗ ਲਗਾਉਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਉਨ੍ਹਾਂ ਮੁਤਾਬਕ ਲੁਧਿਆਣਾ ਦੇ ਕਈ ਹੋਰ ਬੰਨ੍ਹ 40 ਤੋਂ 50 ਸਾਲ ਪੁਰਾਣੇ ਹਨ ਅਤੇ ਉਨ੍ਹਾਂ ਦੀ ਹਾਲਤ ਕਾਫ਼ੀ ਜ਼ਿਆਦਾ ਖਸਤਾ ਹੋ ਚੁੱਕੀ ਹੈ।

ਲੋਕਾਂ ਦਾ ਦਾਅਵਾ ਹੈ ਕਿ ਜੇਕਰ ਇਨ੍ਹਾਂ ਪੁਰਾਣੇ ਬੰਨ੍ਹਾਂ ਨੂੰ ਵੀ ਸਮੇਂ ਸਿਰ ਮਜ਼ਬੂਤ ਨਾ ਕੀਤਾ ਗਿਆ ਅਤੇ ਉੱਥੇ ਵੀ ਜੀਓਟਿਊਬ ਬੈਗ ਨਾ ਲਗਾਏ ਗਏ ਤਾਂ ਆਉਣ ਵਾਲੇ ਮਾਨਸੂਨ ਦੌਰਾਨ ਹੜ੍ਹਾਂ ਦਾ ਪਾਣੀ ਸਿਰਫ਼ ਪਿੰਡਾਂ ਹੀ ਨਹੀਂ, ਸਗੋਂ ਲੁਧਿਆਣਾ ਸ਼ਹਿਰ ਤੱਕ ਵੀ ਪਹੁੰਚ ਸਕਦਾ ਹੈ। ਪਿੰਡ ਵਾਸੀਆਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਸਸਰਾਲੀ ਬੰਨ੍ਹ ਦੇ ਕੋਲ ਲਗਾਏ ਗਏ ਜੀਓਟਿਊਬ ਬੈਗਾਂ ਦੇ ਆਲੇ-ਦੁਆਲੇ ਪਈ ਰੇਤ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਹਟਾਇਆ ਜਾਣਾ ਚਾਹੀਦਾ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਸੁਰੱਖਿਆ ਪਰਤ ਹਟਾਈ ਗਈ ਤਾਂ ਬੰਨ੍ਹ ਦੀ ਮਜ਼ਬੂਤੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਹੜ੍ਹਾਂ ਦਾ ਖਤਰਾ ਹੋਰ ਵੱਧ ਸਕਦਾ ਹੈ।

ਫਿਲਹਾਲ ਸਰਕਾਰ ਵਲੋਂ ਸਸਰਾਲੀ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਜਾਰੀ ਹੈ, ਪਰ ਪਿੰਡ ਵਾਸੀਆਂ ਦੀ ਮੰਗ ਹੈ ਕਿ ਸਿਰਫ਼ ਇਕ ਬੰਨ੍ਹ ਨਹੀਂ, ਸਗੋਂ ਲੁਧਿਆਣਾ ਦੇ ਸਾਰੇ ਕਮਜ਼ੋਰ ਅਤੇ ਪੁਰਾਣੇ ਬੰਨ੍ਹਾਂ ਦੀ ਤੁਰੰਤ ਮੁਰੰਮਤ ਅਤੇ ਮਜ਼ਬੂਤੀਕਰਨ ਕੀਤਾ ਜਾਵੇ, ਤਾਂ ਜੋ ਆਉਣ ਵਾਲੇ ਮਾਨਸੂਨ ਵਿਚ ਕਿਸੇ ਵੀ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਖੇਤਰ ਦੇ ਪਿੰਡ ਜਾਗੋਚੱਕ ਟਾਂਡਾ ਦੇ ਨੇੜਿਉਂ ਗੰਨੇ ਦੇ ਖੇਤਾਂ ਵਿਚੋਂ ਡਰੋਨ ਬਰਾਮਦ, ਪੁਲਿਸ ਜਾਂਚ ਵਿਚ ਜੁਟੀ ਅਗਲੀ ਖ਼ਬਰ ਛੁੱਟੀ ਵਾਲੇ ਦਿਨ ਸਕੂਲਾਂ 'ਚ ਹਾਜ਼ਰ ਰਹਿਣ ਦੇ ਨਾਦਰਸ਼ਾਹੀ ਫੈਸਲੇ ਦਾ ਅਧਿਆਪਕ ਵਰਗ 'ਚ ਭਾਰੀ ਰੋਸ
Ad Position 24
No active advertisement