07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸਰਹੱਦੀ ਖੇਤਰ ਦੇ ਪਿੰਡ ਜਾਗੋਚੱਕ ਟਾਂਡਾ ਦੇ ਨੇੜਿਉਂ ਗੰਨੇ ਦੇ ਖੇਤਾਂ ਵਿਚੋਂ ਡਰੋਨ ਬਰਾਮਦ, ਪੁਲਿਸ ਜਾਂਚ ਵਿਚ ਜੁਟੀ

ਗੁਰਦਾਸਪੁਰ, 11 ਜੁਲਾਈ (ਰੋਹਿਤ ਗੁਪਤਾ)- ਪਾਕਿਸਤਾਨ ਲਗਾਤਾਰ ਆਪਣੀ ਨਕਾਮ ਹਰਕਤ ਤੋਂ ਬਾਜ...

Ad Position 21
No active advertisement
ਅਜੀਤ ਡੈਸਕ 11-07-2026

ਗੁਰਦਾਸਪੁਰ, 11 ਜੁਲਾਈ (ਰੋਹਿਤ ਗੁਪਤਾ)- ਪਾਕਿਸਤਾਨ ਲਗਾਤਾਰ ਆਪਣੀ ਨਕਾਮ ਹਰਕਤ ਤੋਂ ਬਾਜ ਨਹੀਂ ਆ ਰਿਹਾ ਅਤੇ ਸਰਹੱਦੀ ਖੇਤਰ ਦੇ ਇਲਾਕਿਆਂ ਅੰਦਰ ਨਸ਼ੀਲੇ ਪਦਾਰਥ ਅਤੇ ਹਥਿਆਰਾ ਦੀ ਸਮੱਗਰੀ ਨੂੰ ਸੁੱਟਣ ਲਈ ਵਾਰ ਵਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਸਰਹੱਦਾਂ ਦੇ ਤਾਇਨਤ ਸਾਡੀਆ ਫੋਰਸਾਂ ਦੇ ਜਵਾਨਾ ਵਲੋ ਹਮੇਸ਼ਾ ਇਨ੍ਹਾਂ ਦੀਆਂ ਹਰਕਤਾਂ ਨੂੰ ਨਕਾਮ ਕਰਨ ਵਿਚ ਸਫ਼ਲ ਰਹਿੰਦੀਆਂ ਹਨ ਪਰ ਇਕ ਵਾਰ ਮੁੜ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਸਟੇਸ਼ਨ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਜੱਗੋਚੱਕ ਟਾਂਡਾ ਦੇ ਟੀ-ਪੁਆਇੰਟ ਨੇੜੇ ਗੰਨੇ ਦੇ ਖੇਤਾਂ ਵਿਚੋਂ ਇਕ ਸ਼ੱਕੀ ਡਰੋਨ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ।

ਡਰੋਨ ਦੇਖ ਕੇ ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਦੀਨਾਨਗਰ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਮੌਕੇ ਤੇ ਪਹੁੰਚੇ ਕੇ ਡਰੋਨ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਡਰੋਨ ਕਿਸ ਮਕਸਦ ਨਾਲ ਇਸ ਖੇਤਰ ਵਿਚ ਆਇਆ ਸੀ ਅਤੇ ਕੀ ਇਸ ਨਾਲ ਕੋਈ ਸ਼ੱਕੀ ਸਮੱਗਰੀ ਵੀ ਸੁੱਟੀ ਗਈ ਹੈ।

ਸਰਹੱਦੀ ਇਲਾਕਾ ਹੋਣ ਕਾਰਨ ਸੁਰੱਖਿਆ ਏਜੰਸੀਆਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ। ਪੁਲਿਸ ਵਲੋਂ ਡਰੋਨ ਦੀ ਤਕਨੀਕੀ ਨਾਲ ਜਾਂਚ ਕਰਵਾਈ ਜਾ ਰਹੀ ਹੈ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਕੋਈ ਵੀ ਸ਼ੱਕੀ ਗਤੀਵਿਧੀ ਨਜ਼ਰ ਆਉਣ 'ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਹੈ। ਉਧਰ ਪੁਲਿਸ ਵਲੋਂ ਥਾਣਾ ਬਹਿਰਾਮਪੁਰ ਵਿਚ ਅਣਪਛਾਤਿਆ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਡਰੋਨ ਸਬੰਧੀ ਸਥਿਤੀ ਸਪੱਸ਼ਟ ਹੋ ਸਕੇਗੀ।

Ad Position 22
No active advertisement
ਪਿਛਲੀ ਖ਼ਬਰ ਹਲਵਾਰਾ ਹਵਾਈ ਅੱਡੇ ’ਤੇ ਟੈਕਸੀ ਵਿਵਾਦ ਭਖਿਆ, ਯਾਤਰੀ ਹੋਏ ਪਰੇਸ਼ਾਨ ਅਗਲੀ ਖ਼ਬਰ ਸਿਰਫ਼ ਸਸਰਾਲੀ ਬੰਨ੍ਹ ਨਹੀਂ, ਲੁਧਿਆਣਾ ਦੇ ਹੋਰ ਪੁਰਾਣੇ ਬੰਨ੍ਹ ਵੀ ਖਤਰੇ ਦੀ ਘੰਟੀ
Ad Position 24
No active advertisement