07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਹਲਵਾਰਾ ਹਵਾਈ ਅੱਡੇ ’ਤੇ ਟੈਕਸੀ ਵਿਵਾਦ ਭਖਿਆ, ਯਾਤਰੀ ਹੋਏ ਪਰੇਸ਼ਾਨ

ਹਲਵਾਰਾ (ਲੁਧਿਆਣਾ), 11 ਜੁਲਾਈ (ਮਨਦੀਪ ਸਿੰਘ ਉੱਭੀ)- ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਟੈਕਸੀ ਡਰਾਈਵਰਾਂ...

Ad Position 21
No active advertisement
ਅਜੀਤ ਡੈਸਕ 11-07-2026

ਹਲਵਾਰਾ (ਲੁਧਿਆਣਾ), 11 ਜੁਲਾਈ (ਮਨਦੀਪ ਸਿੰਘ ਉੱਭੀ)- ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਟੈਕਸੀ ਡਰਾਈਵਰਾਂ ਵਿਚਕਾਰ ਵਿਵਾਦ ਸ਼ਨੀਵਾਰ ਨੂੰ ਆਪਣੇ ਸਿਖਰ 'ਤੇ ਪਹੁੰਚ ਗਿਆ ਅਤੇ ਟੈਕਸੀ ਡਰਾਈਵਰਾਂ ਦੀਆ ਲਾਈਨਾਂ ਹਵਾਈ ਅੱਡੇ ਦੇ ਮੁੱਖ ਗੇਟ ਦੇ ਬਾਹਰ ਲੱਗ ਗਈਆਂ ਜਿਸ ਨਾਲ ਸੜਕ 'ਤੇ ਟ੍ਰੈਫਿਕ ਜਾਮ ਹੋ ਗਿਆ। ਹਵਾਈ ਅੱਡੇ 'ਤੇ ਆਉਣ ਅਤੇ ਜਾਣ ਵਾਲੇ ਯਾਤਰੀਆਂ ਨੂੰ ਸਭ ਤੋਂ ਵੱਧ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਨੂੰ ਰਵਾਨਗੀ ਅਤੇ ਪਹੁੰਚਣ ਵਾਲੇ ਟਰਮੀਨਲਾਂ ਤੋਂ ਮੁੱਖ ਗੇਟ ਤੱਕ ਆਪਣੇ ਸਮਾਨ ਨਾਲ ਲੱਗਭੱਗ ਇਕ ਕਿਲੋਮੀਟਰ ਪੈਦਲ ਚੱਲਣਾ ਪਿਆ।

ਯਾਤਰੀਆਂ ਨੂੰ ਤੇਜ਼ ਧੁੱਪ ਵਿਚ ਪੈਦਲ ਜਾਣਾ ਪਿਆ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ। ਜਾਣਕਾਰੀ ਅਨੁਸਾਰ, ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਲੁਧਿਆਣਾ ਐਮਰਜੈਂਸੀ ਟੈਕਸੀ ਯੂਨੀਅਨ ਦੇ ਪ੍ਰਧਾਨ ਕੁਨਾਲ ਸ਼ਰਮਾ ਦੀ ਕਥਿਤ ਤੌਰ 'ਤੇ ਹਵਾਈ ਅੱਡੇ ਦੇ ਸੁਰੱਖਿਆ ਕਰਮਚਾਰੀਆਂ ਨਾਲ ਤਿੱਖੀ ਬਹਿਸ ਹੋ ਗਈ। ਸਾਵਧਾਨੀ ਵਜੋਂ ਸੁਰੱਖਿਆ ਏਜੰਸੀਆਂ ਨੇ ਸਾਰੇ ਟੈਕਸੀ ਡਰਾਈਵਰਾਂ ਨੂੰ ਹਵਾਈ ਅੱਡੇ ਦੇ ਅਹਾਤੇ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ। ਟੈਕਸੀ ਡਰਾਈਵਰ ਗੁਰਪ੍ਰੀਤ ਸਿੰਘ ਬਿੱਲਾ ਨੇ ਦੱਸਿਆ ਕਿ ਲੁਧਿਆਣਾ ਅਤੇ ਸਥਾਨਕ ਟੈਕਸੀ ਯੂਨੀਅਨਾਂ ਵਿਚਕਾਰ ਚੱਲ ਰਿਹਾ ਵਿਵਾਦ ਸ਼ੁੱਕਰਵਾਰ ਨੂੰ ਹੱਲ ਹੋ ਗਿਆ।

ਉਨ੍ਹਾਂ ਕਿਹਾ ਕਿ ਓਲਾ, ਉਬੇਰ ਅਤੇ ਰੈਪਿਡ ਔਨਲਾਈਨ ਟੈਕਸੀ ਸਰਵਿਸ ਯੂਨੀਅਨ ਨਾਲ ਇਕ ਸਮਝੌਤਾ ਵੀ ਹੋਇਆ ਹੈ ਕਿ ਹਲਵਾਰਾ ਹਵਾਈ ਅੱਡੇ ਖੇਤਰ ਵਿਚ ਔਨਲਾਈਨ ਬੁਕਿੰਗ ਐਪਸ ਨੂੰ ਬਲਾਕ ਕੀਤਾ ਜਾਵੇਗਾ ਅਤੇ ਕਿਰਾਏ ਆਪਸੀ ਸਹਿਮਤੀ ਨਾਲ ਤੈਅ ਕੀਤੇ ਜਾਣਗੇ। ਇਸ ਦੌਰਾਨ ਹਵਾਈ ਅੱਡੇ ਦੀ ਸੁਰੱਖਿਆ ਟੀਮ ਦੇ ਪਰਮਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਸਿਰਫ਼ ਯਾਤਰੀਆਂ ਅਤੇ ਹਵਾਈ ਅੱਡੇ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਸਥਾਨਕ ਅਤੇ ਲੁਧਿਆਣਾ ਟੈਕਸੀ ਯੂਨੀਅਨਾਂ ਵਿਚਕਾਰ ਯਾਤਰੀਆਂ ਦੀ ਆਵਾਜਾਈ ਕਿਰਾਏ ਦੀ ਨਿਰਧਾਰਤ ਅਤੇ ਨੰਬਰਿੰਗ ਨੂੰ ਲੈ ਕੇ ਵਿਵਾਦ ਅਤੇ ਟਕਰਾਅ ਹੋ ਰਿਹਾ ਸੀ। ਅਜਿਹੀ ਸਥਿਤੀ ਹਵਾਈ ਅੱਡੇ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਸਕਦੀ ਸੀ ਇਸ ਲਈ ਸੁਰੱਖਿਆ ਕਾਰਨਾਂ ਕਰਕੇ ਟੈਕਸੀਆਂ ਦੇ ਦਾਖ਼ਲੇ 'ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਰਵਾਨਗੀ ਅਤੇ ਆਗਮਨ ਟਰਮੀਨਲਾਂ 'ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨਾਲ ਪੂਰਾ ਤਾਲਮੇਲ ਰੱਖਿਆ ਗਿਆ ਹੈ ਤਾਂ ਜੋ ਯਾਤਰੀਆਂ ਅਤੇ ਹੋਰਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਦਾ ਸਾਹਮਣਾ ਕਰਨਾ ਪਵੇ।

Ad Position 22
No active advertisement
ਪਿਛਲੀ ਖ਼ਬਰ ਮਨੀ ਲਾਂਡਰਿੰਗ ਕੇਸ 'ਚ ਸੰਜੀਵ ਅਰੋੜਾ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਅਗਲੀ ਖ਼ਬਰ ਸਰਹੱਦੀ ਖੇਤਰ ਦੇ ਪਿੰਡ ਜਾਗੋਚੱਕ ਟਾਂਡਾ ਦੇ ਨੇੜਿਉਂ ਗੰਨੇ ਦੇ ਖੇਤਾਂ ਵਿਚੋਂ ਡਰੋਨ ਬਰਾਮਦ, ਪੁਲਿਸ ਜਾਂਚ ਵਿਚ ਜੁਟੀ
Ad Position 24
No active advertisement