06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪਿੰਡ ਢਪੱਈ ’ਚ ਜ਼ਮੀਨੀ ਰੰਜਿਸ਼ ਕਾਰਨ ਫਾਇਰਿੰਗ, ਪੁਲਿਸ ਜਾਂਚ ’ਚ ਜੁਟੀ

ਹਰਚੋਵਾਲ (ਗੁਰਦਾਸਪੁਰ), 11 ਜੁਲਾਈ (ਢਿੱਲੋਂ)- ਪਿੰਡ ਢਪੱਈ ਵਿਚ ਜ਼ਮੀਨੀ ਝਗੜੇ ਕਾਰਨ ਇਕ ਵਿਅਕਤੀ...

Ad Position 21
No active advertisement
ਅਜੀਤ ਡੈਸਕ 11-07-2026

ਹਰਚੋਵਾਲ (ਗੁਰਦਾਸਪੁਰ), 11 ਜੁਲਾਈ (ਢਿੱਲੋਂ)- ਪਿੰਡ ਢਪੱਈ ਵਿਚ ਜ਼ਮੀਨੀ ਝਗੜੇ ਕਾਰਨ ਇਕ ਵਿਅਕਤੀ ਵਲੋਂ ਦੂਜੇ ਪਰਿਵਾਰ ਦੇ ਉੱਤੇ ਗੋਲੀ ਚਲਾਉਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦੋ ਪਰਿਵਾਰਾਂ ਦਾ ਆਪਸ ਵਿਚ ਜ਼ਮੀਨੀ ਝਗੜਾ ਚੱਲ ਰਿਹਾ ਸੀ। ਉਹ ਜਗਾਂ ਇਕ ਪਰਿਵਾਰ ਦੇ ਹੱਕ ਵਿਚ ਹੋ ਗਈ ਸੀ। ਅੱਜ ਇਕ ਪਰਿਵਾਰ ਉਸ ਜਗਾਂ ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਜਿਸ ਕਾਰਨ ਦੂਸਰੇ ਪਰਿਵਾਰ ਨੇ ਗੋਲੀ ਚਲਾ ਦਿੱਤੀ।

ਗੋਲੀ ਚੱਲਣ ਨਾਲ ਜਾਨੀ ਨੁਕਸਾਨ ਹੋਣੋ ਬਚ ਗਿਆ। ਪਰ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਚੌਂਕੀ ਹਰਚੋਵਾਲ ਦੇ ਇੰਚਾਰਜ ਸਤਵਿੰਦਰ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਦੋਸ਼ੀ ਹੋਇਆ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਸੋਨੀਆ ਮਾਨ ਨੇ ਅਧਿਕਾਰੀਆਂ ਨੂੰ ਨਾਲ ਲੈ ਕੇ ਸੁਣੀਆਂ ਮੁਸ਼ਕਿਲਾਂ ਅਗਲੀ ਖ਼ਬਰ ਮਨੀ ਲਾਂਡਰਿੰਗ ਕੇਸ 'ਚ ਸੰਜੀਵ ਅਰੋੜਾ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
Ad Position 24
No active advertisement