06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸਰਹੱਦੀ ਪਿੰਡ ਪੰਡੋਰੀ ਦੇ 20 ਪਰਿਵਾਰ ਕਾਂਗਰਸ ਨੂੰ ਛੱਡ ਕੇ ਆਪ 'ਚ ਹੋਏ ਸ਼ਾਮਿਲ

ਚੋਗਾਵਾਂ/ਅੰਮ੍ਰਿਤਸਰ, 11 ਜੁਲਾਈ ( ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਪੰਡੋਰੀ ਵਿਖੇ...

Ad Position 21
No active advertisement
ਅਜੀਤ ਡੈਸਕ 11-07-2026

ਚੋਗਾਵਾਂ/ਅੰਮ੍ਰਿਤਸਰ, 11 ਜੁਲਾਈ ( ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਪੰਡੋਰੀ ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਤਕੜਾ ਝੜਕਾ ਲੱਗਾ, ਜਦੋਂ ਪਿੰਡ ਪੰਡੋਰੀ ਦੇ ਨਿਰਮਲ ਸਿੰਘ, ਕੁਲਦੀਪ ਸਿੰਘ, ਲਖਬੀਰ ਸਿੰਘ, ਜਸਪਾਲ ਸਿੰਘ, ਅਰਸ਼ਪ੍ਰੀਤ ਸਿੰਘ ਸਮੇਤ 20 ਪਰਿਵਾਰ ਕਾਂਗਰਸ ਪਾਰਟੀ ਨੂੰ ਆਖਰੀ ਫਤਿਹ ਬੁਲਾ ਕੇ ਹਲਕਾ ਇੰਚਾਰਜ ਸੋਨੀਆ ਮਾਨ ਦੀ ਅਗਵਾਈ ਕਬੂਲਦਿਆਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ।

ਇਸ ਮੌਕੇ ਨਿਰਮਲ ਸਿੰਘ ਦੇ ਗ੍ਰਹਿ ਵਿਖੇ ਕਰਵਾਏ ਸਮਾਰੋਹ ਦੌਰਾਨ ਸ਼ਾਮਿਲ ਹੋਣ ਵਾਲੇ ਜੋਗਿੰਦਰ ਮਸੀਹ, ਫਤਿਹ ਸਿੰਘ, ਕੁਲਵੰਤ ਸਿੰਘ, ਟਹਿਲ ਸਿੰਘ, ਕਸ਼ਮੀਰ ਮਸੀਹ, ਕਿਸ਼ੋਰ ਮਸੀਹ, ਲਖਬੀਰ ਸਿੰਘ ਕਾਲੂ, ਗੋਲਡੀ, ਕਰਮਜੀਤ ਸਿੰਘ ਆਦਿ ਪਰਿਵਾਰਾਂ ਨੂੰ ਸੋਨੀਆ ਮਾਨ ਨੇ ਪਾਰਟੀ ਦੇ ਮਫਲ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਰੇਸ਼ੋ ਵੜੈਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚ ਦਿਲਬਾਗ ਸਿੰਘ, ਚੇਅਰਮੈਨ ਲਖਵਿੰਦਰ ਸਿੰਘ ਲੱਖਾ, ਬੂਟਾ ਸਿੰਘ, ਕਰਮਜੀਤ ਸਿੰਘ, ਸਰਪੰਚ ਲੱਖਾ ਸਿੰਘ, ਸਰਪੰਚ ਗੁਰਚਰਨ ਸਿੰਘ ਮੋਹਲੇਕੇ, ਰੇਸ਼ਮ ਸਿੰਘ, ਲਾਲ ਸਿੰਘ, ਸਰਪੰਚ ਅਵਤਾਰ ਸਿੰਘ ਲਾਲੀ, ਹਲਕਾ ਕੋਆਡੀਨੇਟਰ ਸੁਖਦੀਪ ਸਿੰਘ ਛੀਨਾ, ਸੋਸ਼ਲ ਮੀਡੀਆ ਹਲਕਾ ਕੋਆਰਡੀਨੇਟਰ ਅਮਿਤੋਜ ਸਿੰਘ ਆਦਿ ਹਾਜ਼ਰ ਸਨ। 

Ad Position 22
No active advertisement
ਪਿਛਲੀ ਖ਼ਬਰ ਹਵਾਲਾਤੀ ਹਰਪ੍ਰੀਤ ਚਾਹਲ ਦੀ ਲਾਸ਼ ਦਾ ਮੁੜ ਪੋਸਟਮਾਰਟਮ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦੂਜੇ ਦਿਨ ਵੀ ਜਾਰੀ ਅਗਲੀ ਖ਼ਬਰ ਨਜਾਇਜ਼ ਸੰਬੰਧਾਂ ਦੇ ਸ਼ੱਕ 'ਚ ਪਤੀ ਵਲੋਂ ਗਰਭਵਤੀ ਪਤਨੀ ਦਾ ਕਤਲ
Ad Position 24
No active advertisement