06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਤੇਜ਼ ਰਫ਼ਤਾਰ ਥਾਰ ਨੇ ਵਿਅਕਤੀ ਨੂੰ ਲਪੇਟ ਵਿਚ ਲਿਆ, ਹੋਈ ਮੌਤ

ਬਟਾਲਾ, 11 ਜੁਲਾਈ (ਹਰਦੇਵ ਸਿੰਘ ਸੰਧੂ)- ਅੱਜ ਦੇਰ ਸ਼ਾਮ ਬਟਾਲਾ-ਅੰਮ੍ਰਿਤਸਰ ਰੋਡ 'ਤੇ ਇਕ ਤੇਜ਼...

Ad Position 21
No active advertisement
ਅਜੀਤ ਡੈਸਕ 11-07-2026

ਬਟਾਲਾ, 11 ਜੁਲਾਈ (ਹਰਦੇਵ ਸਿੰਘ ਸੰਧੂ)- ਅੱਜ ਦੇਰ ਸ਼ਾਮ ਬਟਾਲਾ-ਅੰਮ੍ਰਿਤਸਰ ਰੋਡ 'ਤੇ ਇਕ ਤੇਜ਼ ਰਫ਼ਤਾਰ ਥਾਰ ਨੇ ਸਾਈਕਲ ਸਵਾਰ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸਦੀ ਮੌਕੇ ਤੇ ਮੌਤ ਹੋ ਗਈ। 

ਜਾਣਕਾਰੀ ਅਨੁਸਾਰ, ਅੰਮ੍ਰਿਤਸਰ ਵਾਲੇ ਪਾਸੇ ਤੋਂ ਇਕ ਤੇਜ਼ ਰਫ਼ਤਾਰ ਥਾਰ ਨੰਬਰ ਪੀਬੀ 06 ਬੀਪੀ 8160 ਆ ਰਹੀ ਸੀ ਕਿ ਜਦ ਉਹ ਬਟਾਲਾ ਦੀ ਡੀਲਕਸ ਪੁਲੀ ਕੋਲ ਪਹੁੰਚੀ ਤਾਂ ਸੜਕ 'ਤੇ ਜਾ ਰਹੇ ਇਕ ਸਾਈਕਲ ਸਵਾਰ ਵਿਅਕਤੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ।

ਮ੍ਰਿਤਕ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ। ਮੌਕੇ ਤੇ ਪਹੁੰਚੀ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 

Ad Position 22
No active advertisement
ਪਿਛਲੀ ਖ਼ਬਰ ਵੀਅਤਨਾਮ ਦੁਖਾਂਤ ਵਿੱਚ 15 ਦੱਖਣੀ ਭਾਰਤੀਆਂ ਦੀ ਮੌਤ ਅਗਲੀ ਖ਼ਬਰ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਸੀੜਾ ਵਿਖੇ ਰੰਜਿਸ਼ ਕਾਰਨ ਚੱਲੀ ਗੋਲੀ, ਇਕ ਦੀ ਮੌਤ
Ad Position 24
No active advertisement