06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਵੀਅਤਨਾਮ ਦੁਖਾਂਤ ਵਿੱਚ 15 ਦੱਖਣੀ ਭਾਰਤੀਆਂ ਦੀ ਮੌਤ

ਹਨੋਈ, 11 ਜੁਲਾਈ (ਪੀ.ਟੀ.ਆਈ.)-ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਸਨਿਚਰਵਾਰ ਨੂੰ ਵੀਅਤਨਾਮ ਵਿਚ ਕਿਸ਼ਤੀ ਪਲਟਣ ਦੀ ਘਟਨਾ ਵਿਚ ਪੰਦਰਾਂ ਭਾਰਤੀ ਸੈਲਾਨੀਆਂ ਦੀ ਮੌਤ ਹੋ ਗਈ । ਵੀਅਤਨਾਮੀ ਨਿਊਜ਼ ਪੋਰਟਲ ਵੀ.ਐਨ. ਐਕਸਪ੍ਰੈਸ ਇੰਟਰਨੈਸ਼ਨਲ ਨੇ ਰਿਪੋਰਟ ਦਿੱਤੀ ਕਿ ਇਹ ਫੂ ਕੁਓਕ ਦੇ ਤੱਟ ਤੋਂ ਐਨ ਥੋਈ ਟਾਪੂ ਦੇ ਇੱਕ ਟਾਪੂ, ਹੋਨ ਮੇਅ ਰੁਤ ਨਗੋਈ ਤੋਂ ...

Ad Position 21
No active advertisement
ਅਜੀਤ ਡੈਸਕ 12-07-2026

 ਹਨੋਈ, 11 ਜੁਲਾਈ (ਪੀ.ਟੀ.ਆਈ.)-ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਸਨਿਚਰਵਾਰ ਨੂੰ ਵੀਅਤਨਾਮ ਵਿਚ ਕਿਸ਼ਤੀ ਪਲਟਣ ਦੀ ਘਟਨਾ ਵਿਚ ਪੰਦਰਾਂ ਭਾਰਤੀ ਸੈਲਾਨੀਆਂ ਦੀ ਮੌਤ ਹੋ ਗਈ । ਵੀਅਤਨਾਮੀ ਨਿਊਜ਼ ਪੋਰਟਲ ਵੀ.ਐਨ. ਐਕਸਪ੍ਰੈਸ ਇੰਟਰਨੈਸ਼ਨਲ ਨੇ ਰਿਪੋਰਟ ਦਿੱਤੀ ਕਿ ਇਹ ਫੂ ਕੁਓਕ ਦੇ ਤੱਟ ਤੋਂ ਐਨ ਥੋਈ ਟਾਪੂ ਦੇ ਇੱਕ ਟਾਪੂ, ਹੋਨ ਮੇਅ ਰੁਤ ਨਗੋਈ ਤੋਂ ਲਗਭਗ 400 ਮੀਟਰ ਦੀ ਦੂਰੀ ’ਤੇ ਪਲਟ ਗਈ। ਫੂ ਕੁਓਕ ਸਪੈਸ਼ਲ ਇਕਨਾਮਿਕ ਜ਼ੋਨ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਸਰਹੱਦੀ ਗਾਰਡ, ਜਲ ਸੈਨਾ, ਤੱਟ ਰੱਖਿਅਕ ਅਤੇ ਹੋਰ ਬਲਾਂ ਦੇ ਖੋਜ ਅਤੇ ਬਚਾਅ ਕਾਰਜ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਨੇੜਲੇ ਸੈਲਾਨੀ ਕਿਸ਼ਤੀਆਂ ਸਹਾਇਤਾ ਲਈ ਪਹੁੰਚ ਗਈਆਂ । ਫੂ ਕੁਓਕ, ਵੀਅਤਨਾਮ ਦਾ ਸਭ ਤੋਂ ਵੱਡਾ ਟਾਪੂ, ਇੱਕ ਪ੍ਰਮੁੱਖ ਸੈਰ-ਸਪਾਟਾ ਸਥਾਨ ਹੈ ਜੋ ਆਪਣੇ ਚਿੱਟੇ-ਰੇਤ ਦੇ ਬੀਚਾਂ, ਕੋਰਲ ਰੀਫਾਂ ਅਤੇ ਟਾਪੂ-ਹੌਪਿੰਗ ਸੈਰ-ਸਪਾਟੇ ਲਈ ਮਸ਼ਹੂਰ ਹੈ । ਅੰਗਰੇਜ਼ੀ ਭਾਸ਼ਾ ਦੇ ਰੋਜ਼ਾਨਾ ਵੀਅਤਨਾਮ ਨਿਊਜ਼ ਦੇ ਅਨੁਸਾਰ ਇਸ ਘਟਨਾ ਵਿਚ 21 ਲੋਕਾਂ ਨੂੰ ਬਚਾਇਆ ਗਿਆ, ਜਦੋਂਕਿ 15 ਦੀ ਮੌਤ ਹੋ ਗਈ - ਇਹ ਸਾਰੇ ਸੈਲਾਨੀ ਸਨ । ਬਚਾਏ ਗਏ ਵਿਅਕਤੀਆਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਇਸ ਤੋਂ ਪਹਿਲਾਂ, ਹਨੋਈ ਵਿਚ ਭਾਰਤੀ ਦੂਤਾਵਾਸ ਨੇ ਐਕਸ ’ਤੇ ਕਿਸ਼ਤੀ ਪਲਟਣ ਦੀ ਘਟਨਾ ਬਾਰੇ ਪੋਸਟ ਕੀਤਾ ਤੇ ਕਿਹਾ ਕਿ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਹੋ ਚੀ ਮਿਨਹ ਸਿਟੀ ਵਿਚ ਭਾਰਤ ਦੇ ਕੌਂਸਲੇਟ ਜਨਰਲ ਅਤੇ ਹਨੋਈ ਵਿਚ ਦੂਤਾਵਾਸ ਵਿਚ ਕੰਟਰੋਲ ਰੂਮ ਸਥਾਪਤ ਕੀਤੇ ਗਏ ਸਨ ।
ਆਂਧਰਾ ਪ੍ਰਦੇਸ਼ ਦੇ ਦੋ ਲੋਕਾਂ ਦੀ ਮੌਤ, 3 ਹੋਰ ਹਸਪਤਾਲ ਦਾਖਲ
ਅਮਰਾਵਤੀ, (ਪੀ.ਟੀ.ਆਈ.) ਆਂਧਰਾ ਪ੍ਰਦੇਸ਼ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਫੂ ਕੁਓਕ ਟਾਪੂ ਨੇੜੇ ਇੱਕ ਸੈਲਾਨੀ ਕਿਸ਼ਤੀ ਪਲਟਣ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਦੋ ਲੋਕਾਂ ਦੀ ਮੌਤ ਹੋ ਗਈ ਤੇ ਰਾਜ ਦੇ ਤਿੰਨ ਹੋਰ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸੂਤਰਾਂ ਨੇ ਅੱਗੇ ਕਿਹਾ ਕਿ 32 ਭਾਰਤੀ ਸੈਲਾਨੀਆਂ ਤੇ ਚਾਰ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਸੈਲਾਨੀ ਸਪੀਡਬੋਟ ਐਨ ਥੋਈ ਬੰਦਰਗਾਹ ਵਾਪਸ ਆਉਂਦੇ ਸਮੇਂ ਫੂ ਕੁਓਕ ਟਾਪੂ ਨੇੜੇ ਪਲਟ ਗਈ । ਇਸ ਹਾਦਸੇ ਵਿਚ 15 ਭਾਰਤੀ ਸੈਲਾਨੀਆਂ ਦੀ ਮੌਤ ਹੋ ਗਈ, ਜਦੋਂ ਕਿ 21 ਹੋਰਾਂ ਨੂੰ ਬਚਾ ਲਿਆ ਗਿਆ। ਬਚੇ ਲੋਕਾਂ ਵਿਚੋਂ 17 ਯਾਤਰੀ ਸਨ ਤੇ ਚਾਰ ਚਾਲਕ ਦਲ ਦੇ ਮੈਂਬਰ ਸਨ।
ਪ੍ਰਧਾਨ ਮੰਤਰੀ ਮੋਦੀ ਵਲੋਂ ਦੁੱਖ ਪ੍ਰਗਟ
ਨਵੀਂ ਦਿੱਲੀ, (ਯੂ.ਐਨ.ਆਈ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਅਤਨਾਮ ਦੇ ਫੂ ਕੁਓਕ ਟਾਪੂ ਨੇੜੇ ਭਾਰਤੀ ਨਾਗਰਿਕਾਂ ਨਾਲ ਹੋਏ ਦੁਖਦਾਈ ਕਿਸ਼ਤੀ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕੀਤੀ ਅਤੇ ਭਰੋਸਾ ਦਿੱਤਾ ਕਿ ਭਾਰਤੀ ਕੂਟਨੀਤਕ ਮਿਸ਼ਨ ਵੀਅਤਨਾਮੀ ਅਧਿਕਾਰੀਆਂ ਨਾਲ ਨਿਰੰਤਰ ਸੰਪਰਕ ਵਿਚ ਰਹਿੰਦੇ ਹੋਏ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ ।
ਰਾਹੁਲ ਗਾਂਧੀ, ਖੜਗੇ ਨੇ ਦੁੱਖ ਪ੍ਰਗਟਾਇਆ
ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਵੀ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਚੱਲ ਰਹੇ ਬਚਾਅ ਕਾਰਜਾਂ ਦੀ ਸਫਲਤਾ ਨੂੰ ਯਕੀਨੀ ਬਣਾਉਣ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵੀਅਤਨਾਮੀ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰੇ ।

Ad Position 22
No active advertisement
ਪਿਛਲੀ ਖ਼ਬਰ 48,000 ਗੀਤਾਂ ਨੂੰ ਆਵਾਜ਼ ਦੇਣ ਵਾਲੀ ਪ੍ਰਸਿੱਧ ਗਾਇਕਾ ਐਸ. ਜਾਨਕੀ ਦਾ ਦਿਹਾਂਤ ਅਗਲੀ ਖ਼ਬਰ ਤੇਜ਼ ਰਫ਼ਤਾਰ ਥਾਰ ਨੇ ਵਿਅਕਤੀ ਨੂੰ ਲਪੇਟ ਵਿਚ ਲਿਆ, ਹੋਈ ਮੌਤ
Ad Position 24
No active advertisement