03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਜ਼ੀਰਕਪੁਰ ਪੀਆਰ-7 ਰਿੰਗ ਰੋਡ 'ਤੇ ਐਨ.ਐਚ.ਏ.ਆਈ. ਦੀ ਵੱਡੀ ਕਾਰਵਾਈ, ਖੱਡੇ ਪੁੱਟ ਕੇ ਬੰਦ ਕੀਤੇ ਨਾਜਾਇਜ਼ ਲਾਂਘੇ

ਜ਼ੀਰਕਪੁਰ (ਮੁਹਾਲੀ), 12 ਜੁਲਾਈ (ਹੈਪੀ ਪੰਡਵਾਲਾ) - 'ਅਜੀਤ' ਵਲੋਂ 'ਮੌਤ ਦਾ ਹਾਈਵੇ ਬਣਿਆ ਜ਼ੀਰਕਪੁਰ ਪੀਆਰ-7 ਰਿੰਗ ਰੋਡ, ਪੌਣੇ 4 ਕਿਲੋਮੀਟਰ 'ਚ 11 ਨਾਜਾਇਜ਼ ਲਾਂਘੇ' ਸਿਰਲੇਖ ਹੇਠ ਪ੍ਰਕਾਸ਼ਿਤ ਕੀਤੀ ਗਈ ਖ਼ਬਰ 'ਤੇ ਪ੍ਰਸ਼ਾਸਨ...

Ad Position 21
No active advertisement
ਅਜੀਤ ਡੈਸਕ 12-07-2026

ਜ਼ੀਰਕਪੁਰ (ਮੁਹਾਲੀ), 12 ਜੁਲਾਈ (ਹੈਪੀ ਪੰਡਵਾਲਾ) - 'ਅਜੀਤ' ਵਲੋਂ 'ਮੌਤ ਦਾ ਹਾਈਵੇ ਬਣਿਆ ਜ਼ੀਰਕਪੁਰ ਪੀਆਰ-7 ਰਿੰਗ ਰੋਡ, ਪੌਣੇ 4 ਕਿਲੋਮੀਟਰ 'ਚ 11 ਨਾਜਾਇਜ਼ ਲਾਂਘੇ' ਸਿਰਲੇਖ ਹੇਠ ਪ੍ਰਕਾਸ਼ਿਤ ਕੀਤੀ ਗਈ ਖ਼ਬਰ 'ਤੇ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵਲੋਂ ਮੁਸਤੈਦੀ ਦਿਖਾਉਂਦਿਆਂ ਸਾਰੇ ਨਾਜਾਇਜ਼ ਲਾਂਘਿਆਂ ਨੂੰ ਜੇ.ਸੀ.ਬੀ. ਦੀ ਮਦਦ ਨਾਲ ਖੱਡੇ ਪੁੱਟ ਕੇ ਆਰਜ਼ੀ ਤੌਰ 'ਤੇ ਬੰਦ ਕਰਵਾ ਦਿੱਤਾ ਗਿਆ ਹੈ। ਇਸ ਕਾਰਵਾਈ ਨਾਲ ਰਾਹਗੀਰਾਂ ਨੂੰ ਸੜਕ ਹਾਦਸਿਆਂ ਤੋਂ ਕੁਝ ਰਾਹਤ ਤਾਂ ਜ਼ਰੂਰ ਮਿਲੀ ਹੈ, ਪਰ ਸਥਾਨਕ ਲੋਕਾਂ ਨੇ ਇਨ੍ਹਾਂ ਨਾਜਾਇਜ਼ ਕੱਟਾਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਦੀ ਮੰਗ ਕੀਤੀ ਹੈ। ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸੜਕ ਕਿਨਾਰੇ ਸਥਿਤ ਕਾਰੋਬਾਰੀ ਬਿਨਾਂ ਕਿਸੇ ਪ੍ਰਵਾਹ ਦੇ ਇਨ੍ਹਾਂ ਖੱਡਿਆਂ ਨੂੰ ਮੁੜ ਮਿੱਟੀ ਨਾਲ ਪੂਰ ਕੇ ਰਸਤਾ ਬਣਾ ਲੈਂਦੇ ਹਨ। ਇਸ ਤੋਂ ਪਹਿਲਾਂ ਵੀ ਜਦੋਂ ਲੋਕਾਂ ਦੀਆਂ ਸ਼ਿਕਾਇਤਾਂ 'ਤੇ ਪ੍ਰਸ਼ਾਸਨ ਨੇ ਡਿਵਾਈਡਰ ਦੇ ਵਿਚਕਾਰ ਖੱਡੇ ਪੁੱਟ ਕੇ ਲਾਂਘੇ ਬੰਦ ਕੀਤੇ ਸਨ ਤਾਂ ਕਾਰੋਬਾਰੀਆਂ ਨੇ ਦੁਬਾਰਾ ਰਸਤੇ ਚਾਲੂ ਕਰ ਲਏ ਸਨ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸਰਹੱਦੀ ਪਿੰਡ ਕੱਕੜ ਤੋਂ ਬੱਸ ਰਵਾਨਾ ਅਗਲੀ ਖ਼ਬਰ ਕਾਂਗਰਸ ਲਈ ਇਕ ਪ੍ਰਾਪਤੀ ਹੋਵੇਗੀ 18 ਸੀਟਾਂ ਬਰਕਰਾਰ ਰੱਖਣਾ - ਫ਼ਤਹਿਜੰਗ ਸਿੰਘ ਬਾਜਵਾ
Ad Position 24
No active advertisement