03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸਰਹੱਦੀ ਪਿੰਡ ਕੱਕੜ ਤੋਂ ਬੱਸ ਰਵਾਨਾ

ਚੋਗਾਵਾਂ/ਅੰਮ੍ਰਿਤਸਰ,12 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਪੰਜਾਬ ਸਰਕਾਰ ਦੀ ਲੋਕ ਭਲਾਈ ਯੋਜਨਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸਰਹੱਦੀ ਪਿੰਡ ਕੱਕੜ ਤੋਂ ਹਲਕਾ ਇੰਚਾਰਜ ਸੋਨੀਆ ਮਾਨ ਦੀ ਦੇਖ ਰੇਖ ਹੇਠ...

Ad Position 21
No active advertisement
ਅਜੀਤ ਡੈਸਕ 12-07-2026

ਚੋਗਾਵਾਂ/ਅੰਮ੍ਰਿਤਸਰ,12 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਪੰਜਾਬ ਸਰਕਾਰ ਦੀ ਲੋਕ ਭਲਾਈ ਯੋਜਨਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸਰਹੱਦੀ ਪਿੰਡ ਕੱਕੜ ਤੋਂ ਹਲਕਾ ਇੰਚਾਰਜ ਸੋਨੀਆ ਮਾਨ ਦੀ ਦੇਖ ਰੇਖ ਹੇਠ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਤੀਰਥ‌ ਯਾਤਰਾ ਬੱਸ ਨੂੰ ਡਾ. ਰਾਜਵਿੰਦਰ ਸਿੰਘ, ਵਿਰਾਸਤ ਸੇਵਾ ਸੰਗਠਨ ਇੰਚਾਰਜ ਅੰਮ੍ਰਿਤਪਾਲ ਸਿੰਘ ਸ਼ਹੂਰਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੈਣਾਂ ਦੇਵੀ ਆਦਿ ਸਥਾਨਾਂ ਦੇ ਮੁਫ਼ਤ ਵਿਚ ਦਰਸ਼ਨ ਕਰਵਾਉਣ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਹੈ। ਇਹ ਯੋਜਨਾ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰ ਰਹੀ ਹੈ। ਯਾਤਰਾ ਦੌਰਾਨ ਸ਼ਰਧਾਲੂਆਂ ਲਈ ਅਰਾਮਦਾਇਕ ਬੱਸਾਂ, ਰਹਿਣ- ਸਹਿਣ ਦੀ ਵਧੀਆ ਵਿਵਸਥਾ, ਭੋਜਨ, ਸੁਰੱਖਿਆ ਅਤੇ ਮੈਡੀਕਲ ਸਹਾਇਤਾ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਇੰਚਾਰਜ ਸੋਨੀਆ ਮਾਨ ਦਾ ਧੰਨਵਾਦ ਕੀਤਾ।  

Ad Position 22
No active advertisement
ਪਿਛਲੀ ਖ਼ਬਰ ਸੁਜਾਨਪੁਰ ਹਲਕੇ ਦੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਾਰੀਆਂ ਨਿਯੁਕਤੀਆਂ ਰੱਦ - ਅਵਤਾਰ ਸਿੰਘ ਕਲੇਰ (ਜ਼ਿਲ੍ਹਾ ਪ੍ਰਧਾਨ) ਅਗਲੀ ਖ਼ਬਰ ਜ਼ੀਰਕਪੁਰ ਪੀਆਰ-7 ਰਿੰਗ ਰੋਡ 'ਤੇ ਐਨ.ਐਚ.ਏ.ਆਈ. ਦੀ ਵੱਡੀ ਕਾਰਵਾਈ, ਖੱਡੇ ਪੁੱਟ ਕੇ ਬੰਦ ਕੀਤੇ ਨਾਜਾਇਜ਼ ਲਾਂਘੇ
Ad Position 24
No active advertisement