05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਪਿੰਡ ਸ਼ਹੂਰਾਂ ਵਿਖੇ ਬਰਸਾਤ ਦੇ ਕਾਰਣ ਕਿਸਾਨਾਂ ਦਾ ਹੋਇਆ ਨੁਕਸਾਨ

ਚੋਗਾਵਾਂ/ਅੰਮ੍ਰਿਤਸਰ, 25 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ...

Ad Position 21
No active advertisement
ਅਜੀਤ ਡੈਸਕ 25-07-2026

ਚੋਗਾਵਾਂ/ਅੰਮ੍ਰਿਤਸਰ, 25 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਸ਼ਹੂਰਾਂ ਵਿਖੇ ਬੀਤੇ ਦਿਨਾਂ ਤੋਂ ਬਰਸਾਤ ਦੇ ਰੂਪ ਵਿਚ ਆਈ ਕੁਦਰਤੀ ਕਰੋਪੀ ਕਾਰਨ ਫ਼ਸਲਾਂ ਪਾਣੀ ਵਿਚ ਡੁੱਬਣ ਕਾਰਨ ਕਿਸਾਨਾਂ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਵਿਰਾਸਤ ਸੇਵਾ ਸੰਗਠਨ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਸ਼ਹੂਰਾ, ਸਰਪੰਚ ਸਾਊਣ ਸਿੰਘ ਸ਼ਹੂਰਾ, ਮਨਦੀਪ ਸਿੰਘ ਤੇ ਸਮੁੱਚੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਪਹਿਲੀ ਵਾਰ ਬਰਸਾਤੀ ਨਾਲੇ ਵਿਚ ਮੀਂਹ ਦਾ ਪਾਣੀ ਤੇ ਬੂਟੀ ਆਉਣ ਨਾਲ ਕਿਸਾਨਾਂ ਦੀਆਂ ਫਸਲਾਂ ਪਾਣੀ ਵਿਚ ਡੁੱਬ ਗਈਆਂ।

ਪਰ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ। ਉਨ੍ਹਾਂ ਕਿਹਾ ਕਿ ਸਾਡੀਆਂ ਫ਼ਸਲਾਂ ਵੀ ਇਸ ਪਾਣੀ ਦੀ ਭੇਟ ਚੜ ਗਈਆਂ ਹਨ। ਪਰ ਵਿਰੋਧੀ ਧਿਰ ਵਲੋਂ ਗਲਤ ਪ੍ਰਚਾਰ ਕੀਤਾ ਜਾ ਰਿਹਾ। ਜਿਸ ਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ। ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਸੋਨੀਆ ਮਾਨ ਵਲੋਂ ਬਰਸਾਤੀ ਨਾਲੇ ਦੀ ਸਫਾਈ ਲਈ ਤਿੰਨ ਪੋਕ ਲੇਨ ਮਸ਼ੀਨਾਂ ਲਗਾਈਆਂ ਗਈਆਂ। ਬਰਸਾਤੀ ਨਾਲੇ ਦੀ ਸਫਾਈ ਕਰਵਾਈ ਜਾ ਰਹੀ ਹੈ। ਨੁਕਸਾਨੀਆਂ ਫ਼ਸਲਾਂ ਦਾ ਜਲਦ ਹੀ ਮੁਆਵਜ਼ਾ ਵੀ ਦਿਵਾਇਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਪੁਲਿਸ ਤੇ ਐਕਸਾਈਜ਼ ਵਿਭਾਗ ਵਲੋਂ ਹਜ਼ਾਰਾਂ ਲੀਟਰ ਕੱਚੀ ਲਾਹਣ ਤੇ ਸ਼ਰਾਬ ਬਰਾਮਦ ਅਗਲੀ ਖ਼ਬਰ ਮੁਹਾਲੀ ਦੀ ਸੀ.ਆਈ.ਏ. ਟੀਮ ਦਾ ਨਸ਼ਾ ਤਸਕਰਾਂ ਨਾਲ ਮੁਕਾਬਲਾ, ਦੋ ਕਾਂਸਟੇਬਲ ਜ਼ਖ਼ਮੀ
Ad Position 24