ਸ੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ ਪੰਚਕੂਲਾ 'ਚ ਬਜ਼ੁਰਗ ਆਸ਼ਰਮ ਬਣੇਗਾ
ਅਜੀਤ ਡੈਸਕ
12-02-2020
ਚੰਡੀਗੜ੍ਹ, 11 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਜੋ ਕਿ ਸ੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ ਪੰਚਕੂਲਾ ਦੇ ਚੇਅਰਮੈਨ ਵੀ ਹਨ ਨੇ ਸ੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ, ਪੰਚਕੂਲਾ ਦੇ ਕੈਂਪਸ ਵਿਚ ਬਜ਼ੁਰਗ ਆਸ਼ਰਮ ਲਈ 1114.78 ਲੱਖ ਰੁਪਏ ਖਰਚ ਕਰਨ ਦੀ ਮਨਜੂਰੀ ਦਿੱਤੀ ਹੈ | ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਬਜ਼ੁਰਗ ਆਸ਼ਰਮ ਦੇ ਨਿਰਮਾਣ ਦਾ ਫੈਸਲਾ ਮਨਸਾ ਦੇਵੀ ਸ਼ਰਾਇਨ ਬੋਰਡ, ਪੰਚਕੂਲਾ ਦੀ 17ਵੀਂ ਮੀਟਿੰਗ ਵਿਚ ਕੀਤਾ ਗਿਆ | ਇਸ ਆਸ਼ਰਮ ਦਾ ਕੰਮ ਲੋਕ ਨਿਰਮਾਣ (ਭਵਨ ਤੇ ਸੜਕਾਂ) ਵਿਭਾਗ ਵਲੋਂ ਕੀਤਾ ਜਾਵੇਗਾ |
ਇਲਾਕਾ ਕੌ ਾਸਲਰ ਵਲੋਂ ਸੈਕਟਰ 50 ਤੇ 51 'ਚ ਸਟ੍ਰੀਟ ਲਾਈਟਾਂ ਦੀ ਰਸਮੀ ਸ਼ੁਰੂਆਤ
ਚੰਡੀਗੜ੍ਹ, 11 ਫਰਵਰੀ (ਆਰ.ਐਸ.ਲਿਬਰੇਟ)-ਅੱਜ ਵਾਰਡ ਨੰਬਰ 13 ਦੀ ਇਲਾਕਾ ਕੌਾਸਲਰ ਹੀਰਾ ਨੇਗੀ ਨੇ ਸਰਕਾਰੀ ਬੀ.ਐਸ.ਐਨ.ਐਲ ਸੁਸਾਇਟੀ ਦੇ ਗੇਟ ਨੰਬਰ 2 ਤੋਂ ਸਟ੍ਰੀਟ ਲਾਈਟਾਂ ਲਗਾਉਣ ਦੀ ਰਸਮੀ ਸ਼ੁਰੂਆਤ ਕੀਤੀ | ਇਹ ਲਾਈਟਾਂ 95 ਖੰਭਿਆਂ, ਡਿਸਪੈਂਸਰੀ ਸੈਕਟਰ 50, ਬੂਸਟਰ ਪੰਪ ਦੇ ਨੇੜੇ ਵੀ-5 ਸੜਕ ਅਤੇ ਵੀ-5 ਰੋਡ ਸੈਕਟਰ 51ਬੀ ਵਿਖੇ ਸਟ੍ਰੀਟ ਲਾਈਟ 40 ਖੰਭੇ ਅਤੇ ਸੈਕਟਰ 51 ਏ-ਬੀ ਨੂੰ ਵੰਡਣ ਵਾਲੀ ਸੜਕ 'ਤੇ ਵੀ-6 ਸੜਕ 'ਤੇ ਲਗਾਈਆਂ ਗਈਆਂ ਹਨ | ਸ਼ਹਿਰ ਵਿਚ ਹਨੇਰੇ ਥਾਵਾਂ ਨੂੰ ਰੌਸ਼ਨ ਕਰਨ ਲਈ ਅਲਾਟ ਕੀਤੇ ਗਏ ਕੰਮ ਤਹਿਤ ਇਨ੍ਹਾਂ ਖੇਤਰਾਂ ਵਿਚ ਕੁੱਲ 135 ਖੰਭੇ ਪ੍ਰਦਾਨ ਕੀਤੇ ਗਏ ਹਨ |