ਚੰਡੀਗੜ੍ਹ, 11 ਫਰਵਰੀ (ਆਰ.ਐਸ.ਲਿਬਰੇਟ)-ਅੱਜ ਪਿੰਡ ਵਿਕਾਸ ਕਮੇਟੀ ਕਿਸ਼ਨਗੜ੍ਹ ਦੀ ਇਕ ਬੈਠਕ ਚੇਅਰਪਰਸਨ ਸ੍ਰੀਮਤੀ ਕਮਲਾ ਸ਼ਰਮਾ ਦੀ ਪ੍ਰਧਾਨਗੀ ਹੇਠ ਕਮਿਊਨਿਟੀ ਸੈਂਟਰ ਪਿੰਡ ਕਿਸ਼ਨਗੜ੍ਹ ਵਿਖੇ ਹੋਈ | ਕਮੇਟੀ ਨੇ ਪਿੰਡ ਦੀ ਪੁਰਾਣ ਸੀਵਰੇਜ ਪ੍ਰਣਾਲੀ, ਵਾਟਰ ਐਾਡ ਡਰੇਨੇਜ ਲਾਈਨ ਨੂੰ ਅਪਗ੍ਰੇਡ ਕਰਨ, ਫਿਰਨੀ ਸੜਕ ਦੀ ਮੁਰੰਮਤ ਅਤੇ ਗਲੀਆਂ ਵਿਚ ਟੁੱਟੇ ਪੈਵਰ ਬਲਾਕਾਂ ਵਾਲੀਆਂ ਗਲੀਆਂ ਨੂੰ ਦੁਬਾਰਾ ਬਨਾਉਣ ਸਹਿਤ ਵਿਚ ਪਿੰਡ ਦੇ ਵੱਖ ਵੱਖ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ | ਕਮੇਟੀ ਦੇਖਿਆ ਕਿ ਪਾਣੀ ਦੀ ਸਪਲਾਈ ਲਈ ਤੁਰੰਤ ਪਿੰਡ ਵਿਚ ਇਕ ਟਿਊਬਵੈੱਲ ਦੀ ਤੁਰੰਤ ਲੋੜ ਹੈ | ਕਮੇਟੀ ਨੇ ਵੇਰਵੇ ਲੈ ਕੇ ਸਬੰਧਿਤ ਅਧਿਕਾਰੀਆਂ ਨਾਲ ਜਲਦ ਪਿੰਡ ਦਾ ਦੌਰਾ ਕਰਨ ਦਾ ਫ਼ੈਸਲਾ ਲਿਆ | ਬੈਠਕ ਦੌਰਾਨ ਸ. ਜਗਤਾਰ ਸਿੰਘ, ਡਿਪਟੀ ਮੇਅਰ ਸਹਿਤ ਕਮੇਟੀ ਮੈਂਬਰ ਅਤੇ ਸਬੰ ਧਤ ਅਧਿਕਾਰੀ ਮੌਜੂਦ ਸਨ |