ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2020

ਚੰਡੀਗੜ੍ਹ ਕਾਂਗਰਸ ਪ੍ਰਧਾਨ ਦੀ ਪਟੀਸ਼ਨ 'ਤੇ ਜਵਾਬ ਦੇਣ ਲਈ ਬੀ. ਸੀ. ਸੀ. ਆਈ. ਨੂੰ ਮਿਲਿਆ ਅਦਾਲਤ ਤੋਂ ਸਮਾਂ <br/>

Ad Position 21
No active advertisement
ਅਜੀਤ ਡੈਸਕ 12-02-2020
ਚੰਡੀਗੜ੍ਹ, 11 ਫਰਵਰੀ (ਰਣਜੀਤ ਸਿੰਘ)- ਚੰਡੀਗੜ੍ਹ ਕਾਂਗਰਸ ਪਾਰਟੀ ਪ੍ਰਧਾਨ ਪ੍ਰਦੀਪ ਛਾਬੜਾ ਦੀ ਇਕ ਪਟੀਸ਼ਨ 'ਤੇ ਹੋਈ ਸੁਣਵਾਈ ਦੌਰਾਨ ਬੀ.ਸੀ.ਸੀ.ਆਈ. ਨੇ ਆਪਣਾ ਪੱਖ ਰੱਖਣ ਲਈ 24 ਅਪ੍ਰੈਲ ਤੱਕ ਦਾ ਸਮਾਂ ਅਦਾਲਤ ਤੋਂ ਮੰਗਿਆ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ | ਹਾਲਾਂਕਿ ਇਸ ਸਬੰਧ ਵਿਚ ਅਦਾਲਤ ਨੇ ਪਿਛਲੀ ਤਰੀਕ 'ਤੇ ਬੀ.ਸੀ.ਸੀ.ਆਈ. ਦੇ ਸੀ.ਈ.ਓ. ਸਮੇਤ ਬੋਰਡ ਦੇ ਪ੍ਰਮਾਣਿਤ ਮੈਂਬਰ ਸਬਾ ਕਰੀਮ ਅਤੇ ਅੰਸ਼ੂਮਨ ਗਾਅੰਕਵਾਡ ਨੂੰ ਨੋਟਿਸ ਵੀ ਜਾਰੀ ਕੀਤਾ ਸੀ | ਮੰਗਲਵਾਰ ਨੂੰ ਉਨ੍ਹਾਂ ਵਲੋਂ ਵਕੀਲ ਨੇ ਪੇਸ਼ ਹੋ ਕੇ ਆਪਣੇ ਜਵਾਬ ਲਈ ਸਮਾਂ ਮੰਗਿਆ ਜਿਸ ਨੂੰ ਅਦਾਲਤ ਨੇ ਸਵੀਕਾਰ ਕਰਦੇ ਹੋਏ 24 ਅਪ੍ਰੈਲ ਤੱਕ ਦਾ ਸਮਾਂ ਜਵਾਬ ਦਾਇਰ ਕਰਨ ਲਈ ਦੇ ਦਿੱਤਾ ਹੈ | ਚੰਡੀਗੜ੍ਹ ਕਾਂਗਰਸ ਪਾਰਟੀ ਦੇ ਪ੍ਰਧਾਨ ਪ੍ਰਦੀਪ ਛਾਬੜਾ ਯੂ ਟੀ ਕ੍ਰਿਕੇਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ | ਵਕੀਲ ਦੀਪ ਅਸਧੀਰ ਨੇ ਦੱਸਿਆ ਕਿ ਭਾਜਪਾ ਪ੍ਰਦੇਸ਼ ਪ੍ਰਧਾਨ ਰਹਿ ਚੁੱਕੇ ਸੰਜੇ ਟੰਡਨ ਅਤੇ ਐਸੋਸੀਏਸ਼ਨ ਦੇ ਮੈਂਬਰ ਸੁਭਾਸ਼ ਮਹਾਜਨ ਨੇ ਮਿਲ ਕੇ ਗ਼ਲਤ ਤਰੀਕੇ ਨਾਲ ਛਾਬੜਾ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਹੈ ਅਤੇ ਟੰਡਨ ਖ਼ੁਦ ਐਸੋਸੀਏਸ਼ਨ ਦੇ ਅਹੁਦੇ 'ਤੇ ਕਬਜ਼ਾ ਜਮਾ ਕੇ ਬੈਠ ਚੁੱਕੇ ਹਨ |



Ad Position 22
No active advertisement
ਪਿਛਲੀ ਖ਼ਬਰ ਰਿਸ਼ਵਤ ਮਾਮਲੇ ਵਿਚ ਫਸੇ ਆਈ.ਟੀ.ਓ. ਖਿਲਾਫ਼ ਚੱਲ ਰਹੇ <br/> ਅਗਲੀ ਖ਼ਬਰ ਕਿਸ਼ਨਗੜ੍ਹ ਵਿਖੇ ਪਿੰਡ ਵਿਕਾਸ ਕਮੇਟੀ ਦੀ ਬੈਠਕ <br/>
Ad Position 24
No active advertisement