ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2020

ਡਿਪਟੀ ਕਮਿਸ਼ਨਰ ਵਲੋਂ ਆਵਾਜ਼ ਪ੍ਰਦੂਸ਼ਣ ਨਾਲ ਨਜਿੱਠਣ ਸਬੰਧੀ ਅਧਿਕਾਰੀਆਂ ਨਾਲ ਬੈਠਕ <br/>

Ad Position 21
No active advertisement
ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਅਧਿਕਾਰੀਆਂ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ | ਤਸਵੀਰ : ਗੁਰਿੰਦਰ ਸਿੰਘ <br/> 12-02-2020
ਚੰਡੀਗੜ੍ਹ, 11 ਫਰਵਰੀ (ਆਰ..ਐਸ.ਲਿਬਰੇਟ)-ਅੱਜ ਸ਼ੋਰ ਪ੍ਰਦੂਸ਼ਣ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਚੰਡੀਗੜ੍ਹ ਮਨਦੀਪ ਸਿੰਘ ਬਰਾੜ ਆਈ.ਏ.ਐੱਸ ਨੇ ਸਾਰੇ ਵਿਭਾਗਾਂ ਦੇ ਨਾਲ ਸਮੂਹ ਐਸ.ਡੀ.ਐਮਜ ਨਾਲ ਵਿਸ਼ੇਸ਼ ਬੈਠਕ ਕੀਤੀ | ਸ਼ਹਿਰ ਦੇ ਵੱਖ ਵੱਖ ਜ਼ੋਨਾਂ ਵਿਚ ਆਵਾਜ਼ ਪ੍ਰਦੂਸ਼ਣ ਦੇ ਮਾਪਦੰਡਾਂ ਸੰਬੰਧੀ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਡੀ.ਸੀ ਨੇ ਕਿਹਾ ਕਿ ਸਾਰੇ ਵਿਭਾਗਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਯਤਨ ਕਰਨਾ ਚਾਹੀਦਾ ਹੈ ਕਿ ਆਵਾਜ਼ ਦਾ ਪੱਧਰ ਪੰਜਾਬ-ਹਰਿਆਣਾ ਹਾਈਕੋਰਟ ਵਲੋਂ ਸਾਲ 2016 ਦੇ ਸੀ.ਡਬਲਯੂ.ਪੀ ਨੰ 6213 (ਓ.ਐਾਡ.ਐਮ) ਦੇ ਨਿਪਟਾਰੇ ਸਮੇਂ ਮਾਪਦੰਡਾਂ ਦੇ ਅਨੁਸਾਰ ਬਣਾਇਆ ਜਾਵੇ | ਅਦਾਲਤ ਦੇ ਨਿਰਦੇਸ਼ਾਂ ਅਨੁਸਾਰ, ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਕੋਈ ਵੀ ਲਾਊਡ ਸਪੀਕਰ ਜਾਂ ਪਬਲਿਕ ਐਡਰੈੱਸ ਸਿਸਟਮ ਕਿਸੇ ਵੀ ਵਿਅਕਤੀ ਵੱਲੋਂ ਮੰਦਰਾਂ, ਮਸਜਿਦਾਂ ਅਤੇ ਗੁਰਦੁਆਰਿਆਂ ਵਿਚ ਧਾਰਮਿਕ ਸੰਸਥਾਵਾਂ ਸਮੇਤ ਕਿਸੇ ਵੀ ਵਿਅਕਤੀ ਨੂੰ ਦਿਨੇ ਦੀ ਲਿਖਤ ਇਜਾਜ਼ਤ ਤੋਂ ਬਿਨਾਂ ਇਸਤੇਮਾਲ ਨਹੀਂ ਕਰੇਗਾ | ਇਸ ਤੋਂ ਇਲਾਵਾ, ਆਵਾਜ਼ਾਂ, ਪ੍ਰਦੂਸ਼ਣ (ਨਿਯਮ ਅਤੇ ਨਿਯੰਤਰਨ) ਦੇ ਨਿਯਮਾਂ ਦੇ ਅਨੁਸਾਰ ਆਡੀਟੋਰੀਅਮਾਂ, ਕਾਨਫ਼ਰੰਸ ਰੂਮਾਂ, ਕਮਿਊਨਿਟੀ ਹਾਲਾਂ, ਦਾਵਤ ਹਾਲਾਂ ਨੂੰ ਛੱਡ ਕੇ ਰਾਤ ਦੇ ਸਮੇਂ ਕੋਈ ਲਾਊਡ ਸਪੀਕਰ, ਪਬਲਿਕ ਐਡਰੈੱਸ ਸਿਸਟਮ, ਸੰਗੀਤ ਯੰਤਰ ਅਤੇ ਸਾੳਾੂਡ ਐਾਪਲੀਫਾਇਰ ਨਹੀਂ ਚਲਾਇਆ ਜਾਣਾ ਚਾਹੀਦਾ | ਇਹ ਵੀ ਸੁਨਿਸ਼ਚਿਤ ਕੀਤਾ ਜਾਵੇ ਕਿ ਕਿਸੇ ਕੈਲੰਡਰ ਸਾਲ ਦੇ ਦੌਰਾਨ 15 ਦਿਨਾਂ ਤੋਂ ਵੱਧ ਦੇ ਕਿਸੇ ਵੀ ਸਭਿਆਚਾਰਕ ਅਤੇ ਧਾਰਮਿਕ ਸਮਾਗਮਾਂ ਦੌਰਾਨ ਲਾਊਡ ਸਪੀਕਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਦੇ ਵਿਚਕਾਰ ਨਹੀਂ ਵਰਤੇ ਜਾਣਗੇ |


Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਿਖੇ ਸੱਥ ਵਲੋਂ ਕੀਤੇ ਵਿਰੋਧ ਤੋਂ ਬਾਅਦ ਵਿਵਾਦਿਤ ਤਖ਼ਤੀਆਂ ਹਟਾਈਆਂ <br/> ਅਗਲੀ ਖ਼ਬਰ 5,000 ਗ਼ਰੀਬ ਕਿਸਾਨਾਂ ਨੂੰ ਭੇਡ-ਬੱਕਰੀ ਪਾਲਣ ਲਈ ਕਰਜ਼ਾ <br/>
Ad Position 24
No active advertisement