ਚੰਡੀਗੜ੍ਹ, 11 ਫਰਵਰੀ (ਆਰ.ਐਸ.ਲਿਬਰੇਟ)-ਅੱਜ ਸ੍ਰੀਮਤੀ ਰਾਜ ਬਾਲਾ ਮਲਿਕ ਮੇਅਰ ਨੇ ਚਰਨ ਸਿੰਘ ਕਾਲੋਨੀ, ਮੌਲੀ ਜਾਗਰਾਂ ਵਿਖੇ ਡੇਅ ਮਾਰਕੀਟ ਦੀ ਰਸਮੀ ਸ਼ੁਰੂਆਤ ਕੀਤੀ | ਇਸ ਮੌਕੇ ਮੇਅਰ ਨੇ ਕਿਹਾ ਕਿ ਮੌਲੀ ਜਾਗਰਾਂ ਦੇ ਵਾਸੀਆਂ ਦੀ ਇਹ ਬਾਜ਼ਾਰ ਮੁਹੱਈਆ ਕਰਵਾਉਣ ਦੀ ਲੰਬੇ ਸਮੇਂ ਦੀ ਮੰਗ ਸੀ, ਹੁਣ ਇਸ ਖੇਤਰ ਨੂੰ ਸਾਫ਼ ਰੱਖਣਾ ਅਤੇ ਬਣਾਈ ਰੱਖਣਾ ਵੈਂਡਰਾਂ ਦੀ ਮੁੱਖ ਜ਼ਿੰਮੇਵਾਰੀ ਹੈ | ਮੇਅਰ ਨੇ ਇੱਕ ਸਵਾਲ 'ਤੇ ਕਿਹਾ ਕਿ ਡੇ ਮਾਰਕੀਟ ਵਿਚ ਕੁੱਲ 136 ਵੈਂਡਰ ਥਾਵਾਂ ਮੁਹੱਈਆ ਕਰਵਾਈਆਂ ਹਨ ਜੋ 2056 ਵਰਗ ਪਲਾਟ ਦੇ ਖੇਤਰ ਵਿਚ ਹਨ ਜਦਕਿ 0.50 ਏਕੜ (ਲਗਭਗ) ਵਾਹਨ ਪਾਰਕਿੰਗ ਖੇਤਰ ਵੀ ਰੱਖਿਆ ਗਿਆ ਹੈ, ਇਸ 'ਤੇ ਕੁਲ ਖਰਚਾ ਤਕਰੀਬਨ 75 ਲੱਖ ਆਇਆ ਹੈ | ਇਲਾਕਾ ਕੌਾਸਲਰ ਸ੍ਰੀ ਅਨਿਲ ਦੂਬੇ ਨੇ ਕਿਹਾ ਕਿ ਮਾਰਕੀਟ ਵਿਚ ਲਾਈਟਾਂ ਤੋਂ ਇਲਾਵਾ ਟਾਇਲਟ ਬਲਾਕ ਅਤੇ ਪੀਣ ਵਾਲੇ ਪਾਣੀ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ | ਇਸ ਮੌਕੇ ਸ੍ਰੀ ਅਰੁਣ ਸੂਦ ਪ੍ਰਧਾਨ ਭਾਜਪਾ, ਚੰਡੀਗੜ੍ਹ ਅਤੇ ਕੌਾਸਲਰ, ਸ੍ਰੀ ਰਵੀ ਕਾਂਤ ਸ਼ਰਮਾ ਸੀਨੀਅਰ ਡਿਪਟੀ ਮੇਅਰ, ਸ੍ਰੀ ਜਗਤਾਰ ਸਿੰਘ ਡਿਪਟੀ ਮੇਅਰ, ਸ੍ਰੀ ਅਨਿਲ ਦੂਬੇ, ਇਲਾਕਾ ਕੌਾਸਲਰ, ਸ੍ਰੀ ਸ਼ਲਿੰਦਰ ਸਿੰਘ ਚੀਫ਼ ਇੰਜੀਨੀਅਰ, ਸ੍ਰੀ ਸੰਜੇ ਅਰੋੜਾ ਐਸ.ਈ ਬੀ ਐਾਡ ਆਰ ਸਹਿਤ ਸਬੰਧਿਤ ਅਧਿਕਾਰੀ ਮੌਜੂਦ ਸਨ |