12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਭਾਜਪਾ ਨੇ ਜੀਵਨ ਗੁਪਤਾ ਨੂੰ ਐਲਾਨਿਆ ਉਮੀਦਵਾਰ

Ad Position 21
No active advertisement
ਅਜੀਤ ਡੈਸਕ 01-06-2025

ਭੁਪਿੰਦਰ ਸਿੰਘ ਬੈਂਸ
ਲੁਧਿਆਣਾ, 31 ਮਈ-ਭਾਜਪਾ ਦੀ ਕੇਂਦਰੀ ਹਾਈਕਮਾਂਡ ਵਲੋਂ ਜੀਵਨ ਗੁਪਤਾ ਨੰੂ ਸ਼ਹਿਰ 'ਚ 19 ਜੂਨ ਨੰੂ ਹੋ ਰਹੀ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ, ਜਿਸ ਨਾਲ ਉਕਤ ਜ਼ਿਮਨੀ ਚੋਣ ਨੰੂ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ | ਭਾਜਪਾ ਵਲੋਂ ਜੀਵਨ ਗੁਪਤਾ ਨੂੰ ਉਮੀਦਵਾਰ ਐਲਾਨਣ ਤੋਂ ਪਹਿਲਾਂ ਕਾਂਗਰਸ, 'ਆਪ' ਤੇ ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ | ਜੀਵਨ ਗੁਪਤਾ ਮੌਜੂਦਾ ਸਮੇਂ 'ਚ ਭਾਜਪਾ ਦੀ ਸੂਬਾ ਕੋਰ ਕਮੇਟੀ ਦੇ ਮੈਂਬਰ ਹਨ ਤੇ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਵੀ ਲੰਬੇ ਸਮੇਂ ਤੋਂ ਜੁੜੇ ਹੋਏ ਹਨ | ਜੀਵਨ ਗੁਪਤਾ 1991 'ਚ ਬਤੌਰ ਮੈਂਬਰ ਭਾਜਪਾ 'ਚ ਸ਼ਾਮਿਲ ਹੋਏ ਸਨ | ਇਸ ਉਪਰੰਤ 1993-94 'ਚ ਉਹ ਮੰਡਲ ਜਨਰਲ ਸਕੱਤਰ ਬੱਸੀ ਪਠਾਣਾ ਰਹੇ | ਫਿਰ ਉਹ 1994-96 'ਚ ਪਾਰਟੀ ਦੇ ਫ਼ਤਹਿਗੜ੍ਹ ਸਾਹਿਬ ਤੋਂ ਯੁਵਾ ਮੋਰਚਾ ਦੇ ਪ੍ਰਧਾਨ ਰਹੇ | ਇਸ ਤੋਂ ਬਾਅਦ ਉਹ 1998-2002 ਤਕ ਯੁਵਾ ਮੋਰਚੇ ਦੇ ਜਨਰਲ ਸਕੱਤਰ ਰਹੇ | ਫਿਰ 2002-2003 ਤੱਕ ਯੁਵਾ ਮੋਰਚਾ ਲੁਧਿਆਣਾ ਦੇ ਪ੍ਰਧਾਨ ਰਹੇ | 2004-2005 'ਚ ਉਹ ਯੁਵਾ ਮੋਰਚੇ ਦੀ ਸੂਬਾ ਪੱਧਰੀ ਕਾਰਜਕਾਰੀ ਕਮੇਟੀ ਦੇ ਮੈਂਬਰ ਰਹੇ | 2005-2006 ਤੱਕ ਉਹ ਯੁਵਾ ਮੋਰਚੇ ਦੇ ਸੂਬਾ ਸਕੱਤਰ ਰਹੇ | 2007 ਤੋਂ 2010 ਤਕ ਉਹ ਯੁਵਾ ਮੋਰਚੇ ਦੇ ਮੀਤ ਪ੍ਰਧਾਨ ਰਹੇ ਅਤੇ 2010 ਤੋਂ 2015 ਤੱਕ ਪਾਰਟੀ ਦੇ ਸੂਬਾ ਸਕੱਤਰ ਵੀ ਰਹੇ | 2016-17 'ਚ ਉਹ ਪਾਰਟੀ ਦੇ ਸੂਬਾ ਜਨਰਲ ਸਕੱਤਰ ਰਹੇ ਤੇ 2018 ਤੋਂ 2020 ਤਕ ਉਹ ਸੂਬੇ 'ਚ ਮੀਤ ਪ੍ਰਧਾਨ ਰਹੇ | 2020 ਤੋਂ ਲੈ ਕੇ ਸਤੰਬਰ 2023 ਤੱਕ ਉਹ ਸੂਬਾ ਜਨਰਲ ਸਕੱਤਰ ਵਜੋਂ ਸੇਵਾ ਨਿਭਾਈ | ਉਨ੍ਹਾਂ ਨੰੂ 2009 'ਚ ਅਖਨੂਰ ਵਿਧਾਨ ਸਭਾ (ਜੰਮੂ-ਕਸ਼ਮੀਰ) ਬਤੌਰ ਚੋਣ ਇੰਚਾਰਜ ਵੀ ਲਗਾਇਆ ਗਿਆ | ਇਸ ਤੋਂ ਇਲਾਵਾ ਉਨ੍ਹਾਂ ਨੰੂ 2012 ਵਿਚ ਜਲੰਧਰ ਪੱਛਮੀ ਵਿਧਾਨ ਸਭਾ ਚੋਣ ਦਾ ਪ੍ਰਭਾਰੀ ਵੀ ਲਗਾਇਆ ਗਿਆ, ਉਥੇ ਹੀ 2012 ਵਿਚ ਉਨ੍ਹਾਂ ਨੰੂ ਕਾਂਗੜਾ ਵਿਧਾਨ ਸਭਾ (ਹਿਮਾਚਲ ਪ੍ਰਦੇਸ਼) ਚੋਣ ਦਾ ਵੀ ਚੋਣ ਇੰਚਾਰਜ ਲਗਾਇਆ ਗਿਆ | ਇਸ ਤੋਂ ਬਾਅਦ ਜੀਵਨ ਗੁਪਤਾ ਨੰੂ ਪਾਰਟੀ ਵਲੋਂ 2014 ਵਿਚ ਗੁਰਦਾਸਪੁਰ ਲੋਕ ਸਭਾ ਚੋਣ ਵਿਚ ਸਹਿ ਚੋਣ ਇੰਚਾਰਜ ਲਗਾਇਆ ਗਿਆ | ਜੀਵਨ ਗੁਪਤਾ ਨੰੂ 2017 'ਚ ਚੋਣ ਇੰਚਾਰਜ ਪਠਾਨਕੋਟ ਵਿਧਾਨ ਸਭਾ ਲਗਾਇਆ ਗਿਆ | ਇਸ ਤੋਂ ਬਾਅਦ ਉਨ੍ਹਾਂ ਨੰੂ 2019 'ਚ ਗੁਰਦਾਸਪੁਰ ਲੋਕ ਸਭਾ ਚੋਣ 'ਚ ਬਤੌਰ ਸਹਿ ਚੋਣ ਇੰਚਾਰਜ ਵੀ ਲਗਾਇਆ ਗਿਆ | ਹਾਲ ਹੀ 'ਚ ਦਿੱਲੀ 'ਚ ਹੋਇਆ ਵਿਧਾਨ ਸਭਾ ਚੋਣਾਂ 'ਚ ਜੀਵਨ ਗੁਪਤਾ ਨੰੂ ਜਨਕਪੁਰੀ ਵਿਧਾਨਸਭਾ ਦਾ ਚੋਣ ਇੰਚਾਰਜ ਵੀ ਲਗਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਬੀ.ਐਲ.ਏ. ਨੇ ਬਲੋਚਿਸਤਾਨ ਦੇ ਸੁਰਾਬ ਸ਼ਹਿਰ 'ਤੇ ਕੀਤਾ ਕਬਜ਼ਾ <br/> ਅਗਲੀ ਖ਼ਬਰ ਪੰਜਾਬ 'ਚ ਝੋਨੇ ਦੀ ਲੁਆਈ ਅੱਜ ਤੋਂ ਕਿਸਾਨਾਂ ਨੂੰ ਰੜਕੇਗੀ ਮਜ਼ਦੂਰਾਂ ਦੀ ਘਾਟ
Ad Position 24