12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਬੀ.ਐਲ.ਏ. ਨੇ ਬਲੋਚਿਸਤਾਨ ਦੇ ਸੁਰਾਬ ਸ਼ਹਿਰ 'ਤੇ ਕੀਤਾ ਕਬਜ਼ਾ <br/>

Ad Position 21
No active advertisement
ਅਜੀਤ ਡੈਸਕ 01-06-2025
ਅੰਮਿ੍ਤਸਰ, 31 ਮਈ (ਸੁਰਿੰਦਰ ਕੋਛੜ)-ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਸੁਰਾਬ ਜ਼ਿਲ੍ਹੇ 'ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ | ਬਲੋਚ ਵਿਦਰੋਹੀਆਂ ਨੇ ਸੁਰਾਬ 'ਤੇ ਕਬਜ਼ਾ ਕਰਨ ਲਈ ਉਹੀ ਦਿਨ ਚੁਣਿਆ, ਜਦੋਂ ਪਾਕਿਸਤਾਨੀ ਫ਼ੌਜ ਮੁਖੀ ਆਸਿਮ ਮੁਨੀਰ ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ 'ਚ ਕਮਾਂਡ ਐਂਡ ਸਟਾਫ ਕਾਲਜ ਤੇ ਇਕ ਜਿਰਗਾ ਅਦਾਲਤ ਦੇ ਦੌਰੇ 'ਤੇ ਸਨ | ਇਹ ਪਾਕਿਸਤਾਨੀ ਫ਼ੌਜ ਅਤੇ ਉਥੋਂ ਦੀ ਸਰਕਾਰ ਦੀ ਇਕ ਵੱਡੀ ਹਾਰ ਮੰਨੀ ਜਾ ਰਹੀ ਹੈ | ਬੀ. ਐੱਲ. ਏ. ਨੇ ਆਪਣੇ ਦਾਅਵੇ 'ਚ ਕਿਹਾ ਹੈ ਕਿ ਅਸੀਂ ਸੁਰਾਬ ਸ਼ਹਿਰ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੈ ਅਤੇ ਹੁਣ ਬਲੋਚ ਫ਼ੌਜ ਪੂਰੇ ਸ਼ਹਿਰ ਦੀ ਨਿਗਰਾਨੀ ਕਰ ਰਹੀ ਹੈ | ਪੁਲਿਸ ਥਾਣੇ ਅਤੇ ਹਸਪਤਾਲਾਂ ਸਮੇਤ ਸਾਰੇ ਸਰਕਾਰੀ ਦਫ਼ਤਰਾਂ 'ਤੇ ਕਬਜ਼ਾ ਕਰ ਲਿਆ ਗਿਆ ਹੈ | ਬੀ. ਐੱਲ. ਏ. ਅਤੇ ਬਲੋਚਿਸਤਾਨ ਦੇ ਮੀਡੀਆ ਵਲੋਂ ਇਸ ਦੀਆਂ ਦਰਜਨਾਂ ਵੀਡੀਓਜ਼ ਵੀ ਜਾਰੀ ਕੀਤੀਆਂ ਗਈਆਂ ਹਨ | ਬੀ. ਐੱਲ. ਏ. ਦੇ ਬੁਲਾਰੇ ਜੀਯੰਦ ਬਲੋਚ ਨੇ ਮੀਡੀਆ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਸੁਰਾਬ ਸ਼ਹਿਰ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਅਧਿਕਾਰ 'ਚ ਲੈ ਕੇ ਦੁਸ਼ਮਣ ਦੇ ਸਾਰੇ ਫ਼ੌਜੀ, ਪ੍ਰਸ਼ਾਸਕੀ ਅਤੇ ਵਿੱਤੀ ਢਾਂਚਿਆਂ ਨੂੰ ਤਬਾਹ ਕਰ ਦਿੱਤਾ | ਉਨ੍ਹਾਂ ਕਿਹਾ ਕਿ ਸ਼ਹਿਰ 'ਤੇ ਕਬਜ਼ਾ ਕਰਨ ਲਈ ਕਾਰਵਾਈ ਤਿੰਨ ਘੰਟੇ ਤੱਕ ਚੱਲੀ | ਇਹ ਵੀ ਜਾਣਕਾਰੀ ਮਿਲੀ ਹੈ ਕਿ ਡਿਪਟੀ ਕਮਿਸ਼ਨਰ ਸੁਰਾਬ ਦੇ ਦਫਤਰ 'ਤੇ ਕਬਜ਼ਾ ਕਰਨ ਦੌਰਾਨ ਸਹਾਇਕ ਕਮਿਸ਼ਨਰ ਹਿਦਾਇਤੁੱਲਾ ਬੁਲੇਦੀ ਮਾਰਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਦੇਸ਼ 'ਚ ਕੋਰੋਨਾ ਦੇ 3395 ਸਰਗਰਮ ਮਾਮਲੇ ਅਗਲੀ ਖ਼ਬਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਭਾਜਪਾ ਨੇ ਜੀਵਨ ਗੁਪਤਾ ਨੂੰ ਐਲਾਨਿਆ ਉਮੀਦਵਾਰ
Ad Position 24