12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੀ.ਡੀ.ਐਸ. ਚੌਹਾਨ ਨੇ 'ਆਪ੍ਰੇਸ਼ਨ ਸੰਧੂਰ' ਦੌਰਾਨ ਜਹਾਜ਼ਾਂ ਦੇ ਨੁਕਸਾਨ ਨੂੰ ਕੀਤਾ ਸਵੀਕਾਰ <br/>

Ad Position 21
No active advertisement
ਅਜੀਤ ਡੈਸਕ 01-06-2025

ਕਿਹਾ, 6 ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗਣ ਦਾ ਪਾਕਿ ਦਾ ਦਾਅਵਾ ਗ਼ਲਤ
ਸਿੰਗਪੁਰ/ਨਵੀਂ ਦਿੱਲੀ, 31 ਮਈ (ਪੀ.ਟੀ.ਆਈ.)-ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐਸ.) ਡਜਨਰਲ ਅਨਿਲ ਚੌਹਾਨ ਨੇ ਪਾਕਿਸਤਾਨ ਨਾਲ ਭਾਰਤ ਦੇ ਹਾਲੀਆ ਫੌਜੀ ਟਕਰਾਅ 'ਚ ਜਹਾਜ਼ਾਂ ਦੇ ਨੁਕਸਾਨ ਨੂੰ ਸਵੀਕਾਰ ਕੀਤਾ ਪਰ 6 ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗਣ ਦੇ ਇਸਲਾਮਾਬਾਦ ਦੇ ਦਾਅਵੇ ਨੂੰ ਬਿਲਕੁਲ ਗਲਤ ਕਰਾਰ ਦਿੱਤਾ | ਆਪਣੇ ਸਿੰਗਾਪੁਰ ਦੌਰੇ ਦੌਰਾਨ ਇਕ ਇੰਟਰਵਿਊ 'ਚ ਭਾਰਤ-ਪਾਕਿ ਟਕਰਾਅ 'ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਸਲ ਮੁੱਦਾ ਇਹ ਨਹੀਂ ਹੈ ਕਿ ਕਿੰਨੇ ਜਹਾਜ਼ ਡੇਗੇ ਗਏ, ਸਗੋਂ ਇਹ ਹੈ ਕਿ ਇਹ ਕਿਉਂ ਡਿੱਗੇ? ਇਸ ਦੇ ਕਾਰਨਾਂ ਦਾ ਪਤਾ ਲਗਾਉਣਾ ਜ਼ਰੂਰੀ ਹੈ | ਸੀ.ਡੀ.ਐਸ. ਇੱਥੇ ਸ਼ਾਂਗਰੀ-ਲਾ ਡਾਇਲਾਗ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਪਹੁੰਚੇ ਹਨ | ਸੀ.ਡੀ.ਐਸ. ਚੌਹਾਨ ਨੇ ਕਿਹਾ ਕਿ ਭਾਰਤ ਨੇ ਆਪਣੀਆਂ ਗਲਤੀਆਂ ਨੂੰ ਪਛਾਣਿਆ, ਉਨ੍ਹਾਂ ਨੂੰ ਜਲਦੀ ਸੁਧਾਰਿਆ ਤੇ ਫਿਰ 2 ਦਿਨਾਂ ਦੇ ਅੰਦਰ ਫਿਰ ਇਕ ਵਾਰ ਲੰਬੀ ਦੂਰੀ ਤੋਂ ਦੁਸ਼ਮਣ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦਿੱਤਾ | ਉਨ੍ਹਾਂ ਇਸ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਪਾਕਿ ਦਾ 6 ਭਾਰਤੀ ਜਹਾਜ਼ ਡੇਗਣ ਦਾ ਦਾਅਵਾ ਗਲਤ ਹੈ | ਉਨ੍ਹਾਂ ਕਿਹਾ ਕਿ ਇਸ ਟਕਰਾਅ 'ਚ ਕਦੇ ਵੀ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਮਹਿਸੂਸ ਕੀਤੀ ਗਈ, ਜੋ ਕਿ ਰਾਹਤ ਦੀ ਗੱਲ ਹੈ | ਉਨ੍ਹਾਂ ਕਿਹਾ ਕਿ ਪਾਕਿ ਨਾਲ ਗੱਲਬਾਤ ਦੇ ਦਾ ਦੌਰ ਖ਼ਤਮ ਹੋ ਚੁੱਕਾ ਹੈ | ਸੀ.ਡੀ.ਐਸ. ਚÏਹਾਨ ਨੇ ਯਾਦ ਦਿਵਾਇਆ ਕਿ ਕਿਵੇਂ ਪ੍ਰਧਆਨ ਮੰਤਰੀ ਮੋਦੀ ਨੇ ਆਪਣੇ ਪਹਿਲੇ ਸਹੁੰ ਚੁੱਕ ਸਮਾਗਮ 'ਚ ਤਤਕਾਲੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸੱਦਾ ਦਿੱਤਾ ਸੀ | ਉਨ੍ਹਾਂ ਕਿਹਾ ਕਿ ਤਾੜੀ ਵਜਾਉਣ ਲਈ ਦੋਵੇਂ ਹੱਥਾਂ ਦੀ ਲੋੜ ਹੁੰਦੀ ਹੈ, ਪਰ ਜੇਕਰ ਬਦਲੇ 'ਚ ਸਿਰਫ਼ ਦੁਸ਼ਮਣੀ ਹੀ ਮਿਲਦੀ ਹੈ, ਤਾਂ ਦੂਰੀ ਬਣਾਈ ਰੱਖਣਾ ਇਕ ਸਿਆਣਪ ਵਾਲਾ ਫੈਸਲਾ ਹੈ¢ ਉਨ੍ਹਾਂ ਕਿਹਾ ਕਿ ਹੁਣ ਜੰਗਾਂ ਪਹਿਲਾਂ ਵਰਗੀਆਂ ਨਹੀਂ ਹਨ¢ ਹੁਣ ਜ਼ਮੀਨ, ਹਵਾ, ਸਮੁੰਦਰ ਤੋਂ ਇਲਾਵਾ ਸਾਈਬਰ ਅਤੇ ਪੁਲਾੜ ਵਰਗੇ ਨਵੇਂ ਖੇਤਰਾਂ 'ਚ ਜੰਗਾਂ ਲੜੀਆਂ ਜਾ ਰਹੀਆਂ ਹਨ | ਆਪ੍ਰੇਸ਼ਨ ਸੰਧੂਰ ਦੌਰਾਨ, ਭਾਰਤ ਨੇ ਆਪਣੀ ਸਵਦੇਸ਼ੀ ਤਕਨਾਲੋਜੀ ਦੀ ਸ਼ਾਨਦਾਰ ਵਰਤੋਂ ਕੀਤੀ | ਇਹ ਸਾਡੇ ਲਈ ਇਕ ਵੱਡੀ ਸਫਲਤਾ ਸੀ |

Ad Position 22
No active advertisement
ਪਿਛਲੀ ਖ਼ਬਰ ਐਨ. ਆਈ. ਏ. ਵਲੋਂ ਪਾਕਿਸਤਾਨੀ ਜਾਸੂਸੀ ਮਾਮਲੇ 'ਚ 8 ਰਾਜਾਂ 'ਚ ਛਾਪੇਮਾਰੀ <br/> ਅਗਲੀ ਖ਼ਬਰ ਦੇਸ਼ 'ਚ ਕੋਰੋਨਾ ਦੇ 3395 ਸਰਗਰਮ ਮਾਮਲੇ
Ad Position 24