06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਕਰਨਾਲ ਪੁਲਿਸ ਵਲੋਂ ਵਿਧਾਇਕ ਪਠਾਣਮਾਜਰਾ ਤੇ ਸਾਥੀਆਂ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 03-09-2025
ਥਾਣਾ ਕਰਨਾਲ 'ਚ ਵਿਧਾਇਕ ਪਠਾਣਮਾਜਰਾ ਨੂੰ ਭਜਾਉਣ ਦੇ ਮਾਮਲੇ 'ਚ ਕਰਨਾਲ ਪੁਲਿਸ ਨੇ ਗੁਰਨਾਮ ਸਿੰਘ ਉਰਫ਼ ਲਾਡੀ, ਬਲਜਿੰਦਰ ਸਿੰਘ ਤੇ ਵਿਧਾਇਕ ਪਠਾਣਮਾਜਰਾ ਖ਼ਿਲਾਫ਼ ਕਰਨਾਲ 'ਚ ਕੇਸ ਦਰਜ ਕਰ ਲਿਆ ਹੈ | ਪੁਲਿਸ ਅਨੁਸਾਰ ਥਾਣਾ ਸਿਵਲ ਲਾਈਨ ਪਟਿਆਲਾ ਦੇ ਐਸ.ਐੱਚ.ਓ. ਗੁਰਮੀਤ ਸਿੰਘ ਨੇ ਥਾਣਾ ਕਰਨਾਲ ਸਦਰ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਹ ਹਰਿਆਣਾ 'ਚ ਪੈਂਦੇ ਡਬਰੀ 'ਚ ਗੁਰਨਾਮ ਸਿੰਘ ਦੇ ਘਰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ 'ਤੇ ਦਰਜ ਹੋਏ ਜਬਰ ਜਨਾਹ ਦੇ ਕੇਸ 'ਚ ਗਿ੍ਫ਼ਤਾਰ ਕਰਨ ਗਏ ਸੀ | ਜਦੋਂ ਪੁਲਿਸ ਪਾਰਟੀ ਨੇ ਉੱਥੇ ਪਹੁੰਚ ਕੇ ਵਿਧਾਇਕ ਨੂੰ ਉਸ ਖ਼ਿਲਾਫ਼ ਦਰਜ ਹੋਏ ਕੇਸ ਸੰਬੰਧੀ ਹਿਰਾਸਤ 'ਚ ਲੈਣ ਸੰਬੰਧੀ ਦੱਸਿਆ ਤਾਂ ਗੁਰਨਾਮ ਸਿੰਘ ਉਰਫ਼ ਲਾਡੀ ਨੇ ਫ਼ੋਨ ਕਰ ਕੇ ਉੱਥੇ ਪਿੰਡ ਵਾਲਿਆਂ ਨੂੰ ਬੁਲਾ ਲਿਆ ਤੇ ਪੁਲਿਸ ਵਾਲਿਆਂ ਨਾਲ ਧੱਕਾਮੁੱਕੀ ਕੀਤੀ | ਇਸ ਦੌਰਾਨ ਕਿਸੇ ਵਿਅਕਤੀ ਨੇ ਹਵਾਈ ਫਾਇਰ ਕਰ ਕੇ ਵਿਧਾਇਕ ਪਠਾਣਮਾਜਰਾ ਨੂੰ ਸਕਾਰਪੀਓ ਗੱਡੀ 'ਚ ਬਿਠਾ ਕੇ ਫ਼ਰਾਰ ਹੋਣ ਲੱਗੇ ਤਾਂ ਸੀ.ਆਈ.ਏ. ਪਟਿਆਲਾ ਦੇ ਇੰਚਾਰਜ ਪ੍ਰਦੀਪ ਸਿੰਘ ਬਾਜਵਾ ਨੇ ਅੱਗੇ ਆ ਕੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਜਾਨੋਂ ਮਾਰਨ ਦੀ ਨੀਅਤ ਨਾਲ ਇੰਸ. ਬਾਜਵਾ 'ਤੇ ਗੱਡੀ ਚੜ੍ਹਾਉਣ ਲੱਗਾ ਤਾਂ ਉਸ ਨੇ ਇਕਦਮ ਛਲਾਂਗ ਲਗਾ ਕੇ ਆਪਣੀ ਜਾਨ ਬਚਾਈ |

Ad Position 22
No active advertisement
ਪਿਛਲੀ ਖ਼ਬਰ ਮੇਰੀ ਮਾਂ ਨੂੰ ਦਿੱਤੀਆਂ ਗਾਲਾਂ ਹਰ ਮਾਂ-ਭੈਣ ਅਤੇ ਧੀ ਦਾ ਅਪਮਾਨ-ਮੋਦੀ ਅਗਲੀ ਖ਼ਬਰ 'ਆਪ' ਵਿਧਾਇਕ ਪਠਾਣਮਾਜਰਾ ਗਿ੍ਫ਼ਤਾਰੀ ਉਪਰੰਤ ਪੁਲਿਸ ਹਿਰਾਸਤ 'ਚੋਂ ਫ਼ਰਾਰ
Ad Position 24