06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮੇਰੀ ਮਾਂ ਨੂੰ ਦਿੱਤੀਆਂ ਗਾਲਾਂ ਹਰ ਮਾਂ-ਭੈਣ ਅਤੇ ਧੀ ਦਾ ਅਪਮਾਨ-ਮੋਦੀ

Ad Position 21
No active advertisement
ਅਜੀਤ ਡੈਸਕ 03-09-2025
ਨਵੀਂ ਦਿੱਲੀ, 2 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ 'ਚ ਬਿਹਾਰ 'ਚ ਕਾਂਗਰਸ-ਆਰ.ਜੇ.ਡੀ. ਦੇ ਮੰਚ ਤੋਂ ਕੀਤੀ ਬਿਆਨਬਾਜ਼ੀ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਇਸ ਮਹਾਨ ਪਰੰਪਰਾ ਵਾਲੇ ਬਿਹਾਰ 'ਚ ਕੁਝ ਦਿਨ ਪਹਿਲਾਂ ਜੋ ਹੋਇਆ, ਉਹ ਉਨ੍ਹਾਂ ਦੀ ਕਲਪਨਾ ਤੋਂ ਵੀ ਪਰਾਂ ਸੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਂ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਫਿਰ ਵੀ ਉਨ੍ਹਾਂ ਨੂੰ ਗਾਲਾਂ ਕੱਢੀਆਂ ਗਈਆਂ | ਮੋਦੀ ਨੇ ਉਕਤ ਬਿਆਨ ਵਰਚੂਅਲ ਤੌਰ 'ਤੇ ਬਿਹਾਰ ਰਾਜ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਲਿਮਟਿਡ ਦੀ ਸ਼ੁਰੂਆਤ ਕਰਦਿਆਂ ਦਿੱਤਾ | ਮੋਦੀ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਾਂ ਨੂੰ ਦਿੱਤੀਆਂ ਗਈਆਂ ਗਾਲਾਂ ਬਿਹਾਰ ਦੀ ਹਰ ਮਾਂ, ਭੈਣ ਅਤੇ ਧੀ ਦਾ ਅਪਮਾਨ ਹੈ | ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਇਸ ਦੀ ਜਿੰਨੀ ਪੀੜ ਉਨ੍ਹਾਂ ਦੇ ਦਿਲ 'ਚ ਹੈ, ਓਨੀ ਹੀ ਤਕਲੀਫ ਬਿਹਾਰ ਦੇ ਲੋਕਾਂ 'ਚ ਵੀ ਹੈ |

Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਵਲੋਂ ਤਰਨ ਤਾਰਨ, ਅੰਮਿ੍ਤਸਰ ਅਤੇ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਅਗਲੀ ਖ਼ਬਰ ਕਰਨਾਲ ਪੁਲਿਸ ਵਲੋਂ ਵਿਧਾਇਕ ਪਠਾਣਮਾਜਰਾ ਤੇ ਸਾਥੀਆਂ ਖ਼ਿਲਾਫ਼ ਕੇਸ ਦਰਜ
Ad Position 24