ਵਿਧਾਇਕ ਪਠਾਣਮਾਜਰਾ ਦੇ ਹਰਿਆਣਾ ਪਿੰਡ ਡਬਰੀ ਦੇ ਰਿਸ਼ਤੇਦਾਰ ਤੇ ਵਸਨੀਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਵੇਰੇ 4.30 ਵਜੇ ਦੇ ਕਰੀਬ ਪਟਿਆਲਾ ਪੁਲਿਸ ਕੰਧਾਂ ਟੱਪ ਕੇ ਉਨ੍ਹਾਂ ਦੇ ਘਰ 'ਚ ਦਾਖ਼ਲ ਹੋਈ ਸੀ, ਪਰ ਕੁਝ ਸਮੇਂ ਬਾਅਦ ਵਿਧਾਇਕ ਨਾਲ ਗੱਲਬਾਤ ਕਰਨ ਉਪਰੰਤ ਰੋਟੀ ਖਾ ਕੇ ਵਾਪਸ ਮੁੜ ਗਈ | ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੋਲੀ ਚੱਲਣ ਦੀ ਘਟਨਾ ਨਹੀਂ ਵਾਪਰੀ | ਵਿਧਾਇਕ ਦੀ ਰਿਸ਼ਤੇਦਾਰ ਔਰਤ ਦਾ ਕਹਿਣਾ ਸੀ ਕਿ ਇਸ ਮੌਕੇ ਪਿੰਡ ਦੇ ਹੋਰ ਲੋਕ ਵੀ ਮੌਜੂਦ ਸਨ, ਜਿਨ੍ਹਾਂ ਦੀ ਹਾਜ਼ਰੀ 'ਚ ਪਠਾਣਮਾਜਰਾ ਆਪਣੀ ਗੱਡੀ 'ਚ ਸਵਾਰ ਹੋ ਕੇ ਇੱਥੋਂ ਚਲੇ ਗਏ ਅਤੇ ਪੁਲਿਸ ਮੁਲਾਜ਼ਮ ਵਾਪਸ ਮੁੜ ਗਏ |