07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸੋਸ਼ਲ ਮੀਡੀਆ ਰਾਹੀਂ ਪੀੜਤਾ ਦੀ ਹੋਈ ਸੀ ਵਿਧਾਇਕ ਪਠਾਣਮਾਜਰਾ ਨਾਲ ਜਾਣ-ਪਛਾਣ

Ad Position 21
No active advertisement
ਅਜੀਤ ਡੈਸਕ 03-09-2025
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖ਼ਿਲਾਫ਼ ਜਬਰ ਜਨਾਹ ਦਾ ਕੇਸ ਦਰਜ ਕਰਵਾਉਣ ਵਾਲੀ ਪੀੜਤਾ ਨੇ ਪੁਲਿਸ ਕੋਲ ਥਾਣਾ ਸਿਵਲ ਲਾਈਨ ਪਟਿਆਲਾ 'ਚ ਦਰਜ ਕਰਵਾਈ ਸ਼ਿਕਾਇਤ 'ਚ ਦਸਿਆ ਹੈ ਕਿ 2013-14 ਦੌਰਾਨ ਸੋਸ਼ਲ ਮੀਡੀਆ ਰਾਹੀਂ ਹਰਮੀਤ ਸਿੰਘ ਪਠਾਣਮਾਜਰਾ ਨਾਲ ਜਾਣ-ਪਛਾਣ ਹੋਈ ਸੀ | ਉਸ ਤੋਂ ਬਾਅਦ ਉਨ੍ਹਾਂ ਦਾ ਰਿਸ਼ਤਾ ਬਣ ਗਿਆ | 2019 ਤੱਕ ਉਸ ਨਾਲ ਮੇਰਾ ਰਿਸ਼ਤਾ ਭਰੋਸੇਯੋਗ ਹੋ ਗਿਆ ਤੇ ਉਨ੍ਹਾਂ ਮੈਨੂੰ ਯਕੀਨ ਦਿਵਾਇਆ ਕਿ ਉਹ ਤਲਾਕਸ਼ੁਦਾ ਹਨ ਤੇ ਉਹ ਉਸ ਨਾਲ ਹੀ ਵਿਆਹ ਕਰਵਾਉਣਗੇ, ਪਰ ਬਾਅਦ 'ਚ ਉਹ ਮੇਰਾ ਸਰੀਰਕ ਸ਼ੋਸ਼ਣ ਕਰਦੇ ਰਹੇ ਤੇ 2021 'ਚ ਉਸ ਨੇ ਜ਼ਿਲ੍ਹਾ ਲੁਧਿਆਣਾ ਦੇ ਜਗਰਾਉਂ 'ਚ ਮੇਰੇ ਨਾਲ ਆਨੰਦ ਕਾਰਜ ਵੀ ਕਰਵਾਏ ਸੀ | 2022 'ਚ ਪਠਾਣਮਾਜਰਾ ਦੇ ਵਿਧਾਇਕ ਬਣਨ ਤੋਂ ਬਾਅਦ ਜਦੋਂ ਉਸ ਨੇ ਹਲਫ਼ੀਆ ਬਿਆਨ ਪੜ੍ਹੇ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਉਸ ਨੇ ਆਪਣੇ-ਆਪ ਨੂੰ ਸ਼ਾਦੀਸ਼ੁਦਾ ਦੱਸਿਆ ਤੇ ਆਪਣੀ ਪਹਿਲੀ ਪਤਨੀ ਨੂੰ ਕਾਨੂੰਨੀ ਪਤਨੀ ਲਿਖਿਆ ਹੈ | ਉਸ ਤੋਂ ਬਾਅਦ ਉਸ ਨੇ ਕਈ ਸ਼ਿਕਾਇਤਾਂ ਕੀਤੀਆਂ, ਪਰ ਵਿਧਾਇਕ ਹੋਣ ਕਾਰਨ ਉਸ ਦੀ ਕਿਸੇ ਨੇ ਨਾ ਸੁਣੀ | ਉਕਤ ਸਾਰੇ ਸਬੂਤ ਵੀ ਉਸ ਨੇ ਪੁਲਿਸ ਨੂੰ ਦਿੱਤੇ |

Ad Position 22
No active advertisement
ਪਿਛਲੀ ਖ਼ਬਰ ਭਾਖੜਾ ਡੈਮ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ 2.68 ਫੁੱਟ ਹੇਠਾਂ ਅਗਲੀ ਖ਼ਬਰ ਨਹੀਂ ਚੱਲੀ ਕੋਈ ਗੋਲੀ-ਡਬਰੀ ਵਾਸੀ
Ad Position 24