ਨਵੀਂ ਦਿੱਲੀ, 6 ਸਤੰਬਰ (ਉਪਮਾ ਡਾਗਾ ਪਾਰਥ)-ਜੀ.ਐ ਸ.ਟੀ ਦਰਾਂ 'ਚ ਕਟੌਤੀ ਸਿਰਫ ਆਮ ਲੋਕਾਂ ਨੂੰ ਹੀ ਲਾਭ ਨਹੀਂ ਦੇਵੇਗੀ ਸਗੋਂ ਭਾਰਤ ਦੀ ਆਰਥਿਕਤਾ ਨੂੰ ਵੀ ਮਜ਼ਬੂਤ ਕਰੇਗੀ | ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਸਨਿਚਰਵਾਰ ਨੂੰ ਇਹ ਪ੍ਰਗਟਾਵਾ ਕਰਦਿਆਂ ਤੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ ਕਿ ਕੇਂਦਰ 'ਚ ਕਾਂਗਰਸ ਦੇ ਸ਼ਾਸਨਕਾਲ ਦੌਰਾਨ ਆਮ ਲੋਕਾਂ 'ਤੇ ਟੈਕਸਾਂ ਦਾ ਵੱਡਾ ਬੋਝ ਸੀ | ਉਨ੍ਹਾਂ ਨੇ ਕਿਹਾ ਕਿ ਜੀ.ਐ ਸ.ਟੀ ਕੌਂਸਲ ਦੇ ਫ਼ੈਸਲੇ ਅਨੁਸਾਰ ਨੀਤੀ ਤੋਂ ਬਾਹਰ ਅਤੇ ਲਗਜ਼ਰੀ ਵਸਤੂਆਂ ਤੋਂ ਇਲਾਵਾ ਸਾਰੀਆਂ ਵਸਤੂਆਂ 'ਤੇ ਇਹ 5 ਫੀਸਦੀ ਅਤੇ 18 ਫੀਸਦੀ ਤੱਕ ਹੀ ਲਿਆਂਦੀ ਜਾਵੇਗੀ, ਜਦੋਂ ਕਿ ਜ਼ਰੂਰੀ ਆਈਟਮਾਂ 'ਤੇ ਇਹ ਸਿਫਰ ਤੱਕ ਘੱਟ ਕੇ ਰਹਿ ਜਾਵੇਗੀ, ਇਹ ਨਵਰਾਤਰਿਆਂ ਦੇ ਪਹਿਲੇ ਦਿਨ 22 ਸਤੰਬਰ ਤੋਂ ਲਾਗੂ ਹੋ ਜਾਵੇਗੀ | ਭਾਜਪਾ ਦੇ ਮੁੱਖ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੈਸ਼ਨਵ ਨੇ ਕਿਹਾ ਕਿ ਆਉਣ ਵਾਲੀ 22 ਸਤੰਬਰ, ਨਵਰਾਤਰਿਆਂ ਦਾ ਪਹਿਲਾ ਦਿਨ, ਸਭਨਾਂ ਲਈ, ਮੱਧਵਰਗੀ ਪਰਿਵਾਰਾਂ ਅਤੇ ਦੇਸ਼ ਦੇ 140 ਕਰੋੜ ਨਾਗਰਿਕਾਂ ਲਈ ਨਵੀਂ ਖੁਸ਼ੀ ਲੈ ਕੇ ਆਵੇਗਾ | ਜੀ.ਐੱਸ.ਟੀ ਸੁਧਾਰ ਦੇਸ਼ ਦੀ ਆਰਥਿਕਤਾ ਦੇ ਵਿਕਾਸ ਲਈ ਕੈਟਾਲਿਸਟ ਵਜੋਂ ਕੰਮ ਕਰੇਗਾ | ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸ਼ਾਸ਼ਨਕਾਲ 2014 ਤੋਂ ਪਹਿਲਾਂ ਆਮ ਲੋਕਾਂ 'ਤੇ ਹਰੇਕ ਵਸਤੂ 'ਤੇ ਵੱਖ-ਵੱਖ ਕਿਸਮ ਦੇ ਟੈਕਸਾਂ ਕਾਰਨ ਵੱਡਾ ਬੋੋਝ ਸੀ | ਹੁੁਣ ਜੀ.ਐੱਸ.ਟੀ ਸੁਧਾਰਾਂ ਨਾਲ ਹਰ ਵਰਗ ਨੂੰ ਵੱਡੀ ਰਾਹਤ ਮਿਲੇਗੀ |
ਜੀ.ਐੱਸ.ਟੀ. ਸੁਧਾਰਾਂ ਨਾਲ ਟੈਕਸ ਦੇ ਬੋਝ ਹੇਠਾਂ ਦੱਬੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ-ਵੈਸ਼ਨਵ
ਅਜੀਤ ਡੈਸਕ
07-09-2025