28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸੀਤਾਰਮਨ ਵਲੋਂ ਸੂਬਿਆਂ ਦੇ ਵਿੱਤ ਮੰਤਰੀਆਂ ਦਾ ਧੰਨਵਾਦ

Ad Position 21
No active advertisement
ਅਜੀਤ ਡੈਸਕ 07-09-2025

ਨਵੀਂ ਦਿੱਲੀ, 6 ਸਤੰਬਰ (ਪੀ.ਟੀ.ਆਈ)-ਸਹਿਕਾਰੀ ਸੰਘਵਾਦ ਦੀ ਭਾਵਨਾ ਨੂੰ ਉਜਾਗਰ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਰੇ ਸੂਬਿਆਂ ਦੇ ਵਿੱਤ ਮੰਤਰੀਆਂ ਨੂੰ ਪੱਤਰ ਲਿਖ ਕੇ ਵਸਤੂਆਂ ਤੇ ਸੇਵਾਵਾਂ ਟੈਕਸ (ਜੀ ਐੱਸ ਟੀ) ਪ੍ਰਣਾਲੀ ਦੇ ਇਤਿਹਾਸਕ ਸੁਧਾਰਾਂ ਨੂੰ ਲਾਗੂ ਕਰਨ 'ਚ ਉਨ੍ਹਾਂ ਵਲੋਂ ਨਿਭਾਈ ਗਈ ਭੂਮਿਕਾ ਅਤੇ ਦਿੱਤੇ ਸਮਰਥਨ ਪ੍ਰਤੀ ਧੰਨਵਾਦ ਕੀਤਾ ਹੈ | ਇਕ ਇੰਟਰਵਿਊ ਦੌਰਾਨ ਸੀਤਾਰਮਨ ਨੇ ਕਿਹਾ ਕਿ ਸੂਬਿਆਂ ਨੇੇ ਟੈਕਸ ਦਰ ਪ੍ਰਣਾਲੀ ਦੀ ਤਜਵੀਜ਼ 'ਤੇ ਆਪਣੇ ਵਿਚਾਰ ਦਿੱਤੇ ਪ੍ਰੰਤੂ ਅੰਤ 'ਚ ਇਹ ਮੰਨ ਲਿਆ ਕਿ ਇਹ ਆਮ ਆਦਮੀ ਦੇ ਫਾਇਦੇ ਵਾਸਤੇ ਹੈ | ਇਹ ਇਕ ਅਜਿਹੀ ਦਲੀਲ ਸੀ ਜਿਸਨੇ ਇਸ ਹਫ਼ਤੇ ਦੇ ਸ਼ੁਰੂ 'ਚ ਜੀ.ਐੱਸ.ਟੀ ਕੌਂਸਲ ਦੀ ਮੀਟਿੰਗ 'ਚ ਸਰਬਸੰਮਤੀ ਨਾਲ ਫ਼ੈਸਲਾ ਲੈਣ 'ਚ ਮਦਦ ਕੀਤੀ | ਉਨ੍ਹਾਂ ਕਿਹਾ ਕਿ 3 ਸਤੰਬਰ ਨੂੰ ਜੀ.ਐੱਸ.ਟੀ ਕੌਂਸਲ ਦੀ ਮੀਟਿੰਗ 'ਚ ਇਸ ਬਦਲਾਅ 'ਤੇ ਸਹਿਮਤੀ ਬਣੀ ਸੀ, ਜਿਸ ਨਾਲ 22 ਸਤੰਬਰ ਤੋਂ ਮੱਖਣ ਤੋਂ ਲੈ ਕੇ ਚਾਕਲੇਟ ਅਕੇ ਸ਼ੈਂਪੂ ਤੋਂ ਟਰੈਕਟਰਾਂ ਅਤੇ ਏਅਰ ਕੰਡੀਸ਼ਨਰਾਂ ਤੱਕ ਕਈ ਤਰ੍ਹਾਂ ਦੀਆਂ ਵਸਤੂਆਂ ਦੀਆਂ ਕੀਮਤਾਂ ਘਟਣਗੀਆਂ | ਮੰਤਰੀ ਨੇ ਕਿਹਾ ਕਿ ਹਮੇਸ਼ਾਂ ਦਰਾਂ ਦੀ ਕਟੌਤੀ ਦੇ ਹੱਕ 'ਚ ਸਨ ਅਤੇ ਉਨ੍ਹਾਂ ਦੀ ਇਕੋ ਇਕ ਚਿੰਤਾ ਟੈਕਸ ਕਟੌਤੀ ਤੋਂ ਬਾਅਦ ਉਨ੍ਹਾਂ ਦੇ ਮਾਲੀਆ ਪ੍ਰਭਾਵ ਦੇ ਸਬੰਧ 'ਚ ਸੀ | ਉਨ੍ਹਾਂ ਕਿਹਾ ਕਿ ਕੇਂਦਰ ਵੀ ਇਸ ਕਟੌਤੀ ਨਾਲ ਪ੍ਰਭਾਵਿਤ ਹੋਵੇਗਾ ਪ੍ਰੰਤੂ ਸੂਬਿਆਂ ਦੀ ਭਰਪਾਈ ਕੀਤੀ ਜਾਵੇਗੀ ਕਿਉਂਕਿ ਇਕ ਵਾਰ ਦਰਾਂ ਘੱਟ ਜਾਣ ਤੋਂ ਬਾਅਦ ਲੋਕ ਖਰੀਦਣ ਲਈ ਬਾਹਰ ਆਉਣਗੇ ਅਤੇ ਮਾਲੀਆ ਪ੍ਰਭਾਵ ਦਾ ਧਿਆਨ ਰੱਖਿਆ ਜਾਵੇਗਾ

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ 9 ਨੂੰ ਕਰਨਗੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਅਗਲੀ ਖ਼ਬਰ ਜੀ.ਐੱਸ.ਟੀ. ਸੁਧਾਰਾਂ ਨਾਲ ਟੈਕਸ ਦੇ ਬੋਝ ਹੇਠਾਂ ਦੱਬੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ-ਵੈਸ਼ਨਵ
Ad Position 24