28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸੰਯੁਕਤ ਰਾਸ਼ਟਰ ਮਹਾਂਸਭਾ ਦੇ ਇਜਲਾਸ 'ਚ ਹਿੱਸਾ ਨਹੀਂ ਲੈਣਗੇ ਮੋਦੀ

Ad Position 21
No active advertisement
ਅਜੀਤ ਡੈਸਕ 07-09-2025
ਨਵੀਂ ਦਿੱਲੀ, 6 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 80ਵੇਂ ਇਜਲਾਸ 'ਚ ਹਿੱਸਾ ਲੈਣ ਨਿਊਯਾਰਕ ਨਹੀਂ ਜਾਣਗੇ | ਸ਼ੁੱਕਰਵਾਰ ਨੂੰ ਜਾਰੀ ਮਹਾਂਸਭਾ ਦੇ 80ਵੇਂ ਇਜਲਾਸ ਦੀ ਉੱਚ ਪੱਧਰੀ ਆਮ ਬਹਿਸ ਲਈ ਬੁਲਾਰਿਆਂ ਦੀ ਸੋਧੀ ਗਈ ਅੰਤਰਿਮ ਸੂਚੀ ਮੁਤਾਬਿਕ ਭਾਰਤ ਦੀ ਨੁਮਾਇੰਦਗੀ ਇਕ ਮੰਤਰੀ ਵਲੋਂ ਕੀਤੀ ਜਾਏਗੀ | ਹਾਸਿਲ ਜਾਣਕਾਰੀ ਮੁਤਾਬਿਕ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਭਾਰਤ ਦੀ ਨੁਮਾਇੰਦਗੀ ਕਰਨਗੇ | ਸੰਯੁਕਤ ਰਾਸ਼ਟਰ ਮਹਾਂਸਭਾ ਦਾ 80ਵਾਂ ਇਜਲਾਸ 9 ਸਤੰਬਰ ਨੂੰ ਸ਼ੁਰੂ ਹੋਏਗਾ | ਉੱਚ ਪੱਧਰੀ ਆਮ ਬਹਿਸ ਦੀ ਸ਼ੁਰੂਆਤ 23 ਤੋਂ 29 ਸਤੰਬਰ ਤੱਕ ਹੋਵੇਗੀ | ਜਿਸ ਦੀ ਸ਼ੁਰੂਆਤ ਬ੍ਰਾਜ਼ੀਲ ਵਲੋਂ ਕੀਤੀ ਜਾਏਗੀ | ਉਸ ਤੋਂ ਬਾਅਦ ਅਮਰੀਕਾ ਵਲੋਂ ਸੰਬੋਧਨ ਕੀਤਾ ਜਾਏਗਾ | ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 23 ਸਤੰਬਰ ਨੂੰ ਵਿਸ਼ਵ ਭਰ ਦੇ ਨੇਤਾਵਾਂ ਨੂੰ ਸੰਬੋਧਨ ਕਰਨਗੇ | ਅਮਰੀਕਾ ਦੇ ਰਾਸ਼ਟਰਪਤੀ ਵਜੋਂ ਦੂਜੇ ਕਾਰਜਕਾਲ 'ਚ ਇਹ ਟਰੰਪ ਦਾ ਪਹਿਲਾ ਸੰਬੋਧਨ ਹੋਏਗਾ | ਜ਼ਿਕਰਯੋਗ ਹੈ ਕਿ ਪਹਿਲਾ ਜੁਲਾਈ 'ਚ ਜਾਰੀ ਬੁਲਾਰਿਆਂ ਦੀ ਅੰਤਰਿਮ ਸੂਚੀ ਮੁਤਾਬਿਕ ਪ੍ਰਧਾਨ ਮੰਤਰੀ ਮੋਦੀ 26 ਸਤੰਬਰ ਨੂੰ ਆਮ ਬਹਿਸ ਨੂੰ ਸੰਬੋਧਨ ਕਰਨ ਵਾਲੇ ਸਨ | ਹੁਣ ਅਮਰੀਕਾ ਅਤੇ ਭਾਰਤ 'ਚ ਟੈਰਿਫ਼ ਵਿਵਾਦ ਦਰਮਿਆਨ ਬਦਲੇ ਹਾਲਾਤ 'ਚ ਪ੍ਰਧਾਨ ਮੰਤਰੀ ਮੋਦੀ ਸੰਯੁਕਤ ਰਾਸ਼ਟਰ ਦੇ ਇਜਲਾਸ 'ਚ ਸ਼ਿਰਕਤ ਨਹੀਂ ਕਰਨਗੇ ਸਗੋਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਇਜਲਾਸ ਨੂੰ ਸੰਬੋਧਨ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਕੇਂਦਰ ਸਰਕਾਰ-ਅਮਨ ਅਰੋੜਾ, ਚੀਮਾ ਅਗਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ
Ad Position 24