28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪ੍ਰਧਾਨ ਮੰਤਰੀ ਵਲੋਂ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 07-09-2025
ਨਵੀਂ ਦਿੱਲੀ, 6 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ 'ਚ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ | ਉਨ੍ਹਾਂ ਦੇ ਦਫ਼ਤਰ ਨੇ 'ਐਕਸ' 'ਤੇ ਇਕ ਪੋਸਟ 'ਚ ਇਸ ਬੈਠਕ ਦੀ ਇਕ ਤਸਵੀਰ ਸਾਂਝੀ ਕੀਤੀ | ਇਹ ਮੁਲਾਕਾਤ ਮੋਦੀ ਦੇ ਜਪਾਨ ਤੇ ਚੀਨ ਦੀ ਯਾਤਰਾ ਤੋਂ ਪਰਤਨ ਤੋਂ ਕੁਝ ਦਿਨਾਂ ਬਾਅਦ ਹੋਈ ਹੈ | ਉਨ੍ਹਾਂ ਚੀਨ ਦੇ ਤਿਆਨਜਿਨ 'ਚ ਸ਼ੰਘਾਈ ਸਹਿਯੋਗ ਸੰਗਠਨ ਦੇ ਰਾਸ਼ਟਰ ਮੁਖੀਆਂ ਦੀ 25ਵੀਂ ਬੈਠਕ 'ਚ ਹਿੱਸਾ ਲਿਆ ਸੀ | ਇਸ ਸੰਮੇਲਨ 'ਚ ਵਿਕਾਸ ਰਣਨੀਤੀ, ਵਿਸ਼ਵ ਸ਼ਾਸਨ 'ਚ ਸੁਧਾਰ, ਅੱਤਵਾਦੀ ਵਿਰੋਧੀ, ਸ਼ਾਂਤੀ ਤੇ ਸੁਰੱਖਿਆ ਅਤੇ ਵਿੱਤੀ ਸਹਿਯੋਗ ਤੇ ਟਿਕਾਊ ਵਿਕਾਸ 'ਤੇ ਚਰਚਾਵਾਂ ਹੋਈਆਂ |

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਇਜਲਾਸ 'ਚ ਹਿੱਸਾ ਨਹੀਂ ਲੈਣਗੇ ਮੋਦੀ ਅਗਲੀ ਖ਼ਬਰ ਮੁੰਬਈ 'ਚ ਅੱਤਵਾਦੀ ਹਮਲੇ ਦੀ ਧਮਕੀ ਦੇਣ ਵਾਲਾ ਨੋਇਡਾ ਤੋਂ ਗਿ੍ਫ਼ਤਾਰ
Ad Position 24