28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਮੁੰਬਈ 'ਚ ਅੱਤਵਾਦੀ ਹਮਲੇ ਦੀ ਧਮਕੀ ਦੇਣ ਵਾਲਾ ਨੋਇਡਾ ਤੋਂ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 07-09-2025
ਮੁੰਬਈ, 6 ਸਤੰਬਰ (ਪੀ.ਟੀ.ਆਈ)-ਮੁੰਬਈ ਪੁਲਿਸ ਨੇ 14 ਅੱਤਵਾਦੀਆਂ ਦੇ 400 ਕਿਲੋਗ੍ਰਾਮ ਆਰ ਡੀ ਐਕਸ ਨਾਲ ਸ਼ਹਿਰ 'ਚ ਦਾਖਲ ਹੋ ਕੇ ਧਮਾਕੇ ਕਰਨ ਸੰਬੰਧੀ ਧਮਕੀ ਸੰਦੇਸ਼ ਭੇਜਣ ਵਾਲੇ ਕਥਿਤ 50 ਸਾਲਾਂ ਦੇ ਵਿਅਕਤੀ ਨੂੰ ਨੋਇਡਾ ਤੋਂ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਨੇ ਸਨਿਚਰਵਾਰ ਨੂੰ ਦੱਸਿਆ ਕਿ ਕ੍ਰਾਈਮ ਬ੍ਰਾਂਚ ਨੇ ਮੁਲਜ਼ਮ ਨੂੰ ਕਾਬੂ ਕੀਤਾ ਹੈ, ਜਿਸ ਦੀ ਪਛਾਣ ਅਸ਼ਵਨੀ ਕੁਮਾਰ ਸੁਪਰਾ ਵਜੋਂ ਹੋਈ ਹੈ, ਜਿਸ ਨੂੰ ਧਮਕੀ ਦਿੱਤੇ ਜਾਣ ਦੇ 24 ਘੰਟਿਆਂ ਦੇ ਅੰਦਰ ਹੀ ਉਸ ਦੀ ਰਿਹਾਇਸ਼ ਉੱਤਰ ਪ੍ਰਦੇਸ਼ ਦੇ ਨੋਇਡਾ ਸੈਕਟਰ 79 ਤੋਂ ਕਾਬੂ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਟ੍ਰੈਫਿਕ ਪੁਲਸ ਦੇ ਹੈਲਪਲਾਈਨ ਵਟਸਐਪ' 'ਤੇ ਇਕ ਧਮਕੀ ਭਰਿਆ ਸੰਦੇਸ਼ ਮਿਲਿਆ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ 14 ਅੱਤਵਾਦੀ ਮਨੁੱਖੀ ਬੰਬਾਂ ਦੀ ਸੂਰਤ 'ਚ 400 ਕਿਲੋਗ੍ਰਾਮ ਆਰ ਡੀ ਐਕਸ ਨਾਲ ਸ਼ਹਿਰ 'ਚ ਦਾਖਲ ਹੋ ਗਏ ਹਨ ਅਤੇ ਸ਼ਹਿਰ ਨੂੰ ਉਡਾਉਣ ਲਈ 34 ਗੱਡੀਆਂ 'ਚ ਧਮਾਕੇ ਕੀਤੇ ਜਾਣਗੇ | ਕ੍ਰਾਈਮ ਬ੍ਰਾਂਚ ਨੇ ਮੈਸੇਜ਼ ਭੇਜਣ ਵਾਲੇ ਦਾ ਮੋਬਾਈਲ ਨੰਬਰ ਗੌਤਮ ਬੁੱਧ ਨਗਰ ਵਿਖੇੇ ਟਰੇਸ ਕੀਤਾ ਅਤੇ ਉਸ ਦਾ ਪਿੱਛਾ ਕਰਦਿਆਂ ਪੁਲਸ ਨੋਇਡਾ ਪੁੱਜੀ ਤੇ ਉਸ ਨੂੰ ਗਿ੍ਫ਼ਤਾਰ ਕਰ ਲਿਆ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ ਅਗਲੀ ਖ਼ਬਰ ਲਾਲ ਕਿਲ੍ਹੇ ਦੇ ਅਹਾਤੇ 'ਚੋਂ ਕਰੀਬ 1 ਕਰੋੜ ਰੁਪਏ ਦਾ ਕਲਸ਼ ਚੋਰੀ
Ad Position 24