17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਰੇਲਵੇ ਮੁਲਾਜ਼ਮਾਂ ਨੂੰ ਬੋਨਸ ਅਤੇ ਚੁਣਾਵੀ ਸਾਲ 'ਚ ਬਿਹਾਰ ਨੂੰ ਦੋ ਹੋਰ ਤੋਹਫ਼ਿਆਂ ਸਮੇਤ ਕੈਬਨਿਟ ਨੇ ਲਏ 6 ਫ਼ੈਸਲੇ

Ad Position 21
No active advertisement
ਅਜੀਤ ਡੈਸਕ 25-09-2025

ਨਵੀਂ ਦਿੱਲੀ, 24 ਸਤੰਬਰ (ਉਪਮਾ ਡਾਗਾ ਪਾਰਥ)-ਚੁਣਾਵੀ ਸਾਲ 'ਚ ਕੇਂਦਰ ਨੇ ਬਿਹਾਰ ਨੂੰ ਦੋ ਹੋਰ ਪ੍ਰਾਜੈਕਟਾਂ ਦਾ ਤੋਹਫ਼ਾ ਦੇਣ ਤੋਂ ਇਲਾਵਾ ਸੜਕ ਸਿੱਖਿਆ, ਜਹਾਜ਼ਰਾਣੀ ਅਤੇ ਖੋਜ ਜਿਹੇ ਖੇਤਰਾਂ ਨਾਲ ਜੁੜੀਆਂ ਕਈ ਯੋਜਨਾਵਾਂ ਦਾ ਐਲਾਨ ਕੀਤਾ | ਇਸ ਤੋਂ ਇਲਾਵਾ ਕੇਂਦਰੀ ਮੰਤਰੀ ਮੰਡਲ ਨੇ ਰੇਲਵੇ ਮੁਲਾਜ਼ਮਾਂ ਨੂੰ ਵੀ ਤਿਉਹਾਰਾਂ ਦੀ ਆਮਦ 'ਤੇ ਵੱਡੀ ਸੌਗਾਤ ਦਿੰਦਿਆਂ 1866 ਕਰੋੜ ਰੁਪਏ ਦਾ ਉਤਪਾਦਕਤਾ ਆਧਾਰਿਤ ਬੋਨਸ ਦੇਣ ਦਾ ਵੀ ਐਲਾਨ ਕੀਤਾ |
ਰੇਲਵੇ ਦੇ 10 ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਦੀਵਾਲੀ ਬੋਨਸ
ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ 10 ਲੱਖ, 90 ਹਜ਼ਾਰ ਰੇਲਵੇ ਮੁਲਾਜ਼ਮਾਂ ਲਈ 1866 ਕਰੋੜ ਰੁਪਏ ਦੇ ਉਤਪਾਦਕਤਾ ਆਧਾਰਿਤ ਬੋਨਸ ਨੂੰ ਮਨਜ਼ੂਰੀ ਦਿੱਤੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੈਬਨਿਟ ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਬੋਨਸ ਮੁਲਾਜ਼ਮਾਂ ਦੀ 78 ਦਿਨਾਂ ਦੀ ਤਨਖਾਹ ਦੇ ਬਰਾਬਰ ਹੈ |
ਬਿਹਾਰ ਨੂੰ ਫਿਰ ਕੇਂਦਰ ਤੋਂ ਮਿਲਿਆ ਤੋਹਫ਼ਾ
ਚੁਣਾਵੀ ਸਾਲ 'ਚ ਕੇਂਦਰੀ ਮੰਤਰੀ ਮੰਡਲ ਨੇ ਬਿਹਾਰ ਨੂੰ ਇਕ ਵਾਰ ਫਿਰ ਤੋਹਫ਼ਾ ਦਿੰਦਿਆਂ ਦੋ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ | ਬਿਹਾਰ 'ਚ ਬਖਤਿਆਰਪੁਰ-ਰਾਜਗੀਰ-ਤਿਲੈਸਾ ਰੇਲ ਲਾਈਨ ਦੇ ਦੋਹਰੀਕਰਨ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ, ਇਸ 'ਤੇ 2192 ਕਰੋੜ ਰੁਪਏ ਖਰਚ ਹੋਣਗੇ | ਇਸ ਤੋਂ ਇਲਾਵਾ ਸਾਹਿਬਗੰਜ-ਬੇਤਿਆ ਐਸ.ਐਨ.-139 ਡਬਲਿਊ ਸ਼ਾਹਰਾਹ ਨੂੰ ਚਾਰ ਲੇਨ ਦਾ ਕਰਨ ਦੇ ਪ੍ਰਾਜੈਕਟ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ |
ਕੇਂਦਰੀ ਮੰਤਰੀ ਮੰਡਲ ਨੇ ਜਹਾਜ਼ਰਾਣੀ ਖੇਤਰ ਨੂੰ ਵੱਡਾ ਹੁਲਾਰਾ ਦਿੰਦਿਆਂ ਨੈਸ਼ਨਲ ਸ਼ਿਪ ਬਿਲਡਿੰਗ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਹੈ | ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਨੂੰ ਕੈਬਨਿਟ ਦਾ ਇਤਿਹਾਸਕ ਫੈਸਲਾ ਦਸਦਿਆਂ ਕਿਹਾ ਕਿ ਭਾਰੀ ਇੰਜੀਨੀਅਰਿੰਗ ਉਦਯੋਗਾਂ ਲਈ ਇਹ ਬਹੁਤ ਅਹਿਮ ਹੈ ਅਤੇ ਇਸ ਨਾਲ ਘਰੇਲੂ ਮੰਗ ਵਧਾਉਣ 'ਚ ਮਦਦ ਮਿਲੇਗੀ | ਮੰਤਰੀ ਮੰਡਲ ਨੇ ਜਹਾਜ਼ ਨਿਰਮਾਣ ਅਤੇ ਸਮੁੰਦਰੀ ਤੰਤਰ ਨੂੰ ਮਜ਼ਬੂਤ ਕਰਨ ਲਈ 69,725 ਕਰੋੜ ਰੁਪਏ ਦੇ ਵਿਆਪਕ ਪੈਕੇਜ ਨੂੰ ਮਨਜ਼ੂਰੀ ਦਿੱਤੀ ਹੈ |
ਮੈਡੀਕਲ ਸਿੱਖਿਆ ਅਤੇ ਮਨੁੱਖੀ ਵਸੀਲਿਆਂ ਦੇ ਵਿਕਾਸ ਲਈ ਸਕੀਮ ਨੂੰ ਵੀ ਮਨਜ਼ੂਰੀ
ਕੈਬਨਿਟ ਨੇ ਮੈਡੀਕਲ ਸਿੱਖਿਆ ਦੀ ਵਿਸਥਾਰ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ ਹੈ | ਸਰਕਾਰ ਨੇ 5000 ਨਵੀਆਂ ਪੀ.ਜੀ. ਸੀਟਾਂ ਅਤੇ 5023 ਐਮ.ਬੀ.ਬੀ.ਐਸ. ਸੀਟਾਂ ਵਧਾਉਣ ਨੂੰ ਮਨਜ਼ੂਰੀ ਦਿੱਤੀ ਹੈ | ਇਸ 'ਚ ਪ੍ਰਤੀ ਸੀਟ ਸਰਕਾਰ ਢੇਡ ਕਰੋੜ ਰੁਪਏ ਦਾ ਨਿਵੇਸ਼ ਕਰੇਗੀ | ਨਾਲ ਹੀ ਮੌਜੂਦਾ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਨੂੰ ਵੀ ਅਪਗ੍ਰੇਡ ਕੀਤਾ ਜਾਏਗਾ |

Ad Position 22
No active advertisement
ਪਿਛਲੀ ਖ਼ਬਰ ਏਸ਼ੀਆ ਕੱਪ ਸੁਪਰ-4 ਮੈਚ : ਬੰਗਲਾਦੇਸ਼ ਦੇ ਪਾਕਿਸਤਾਨ ਖਿਲਾਫ 3 ਓਵਰਾਂ ਤੋਂ ਬਾਅਦ 13/1 ਅਗਲੀ ਖ਼ਬਰ ਮਿਗ-21 ਲੜਾਕੂ ਜਹਾਜ਼ ਹਵਾਈ ਫ਼ੌਜ ਤੋਂ ਹੋਵੇਗਾ ਸੇਵਾਮੁਕਤ
Ad Position 24