17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮਿਗ-21 ਲੜਾਕੂ ਜਹਾਜ਼ ਹਵਾਈ ਫ਼ੌਜ ਤੋਂ ਹੋਵੇਗਾ ਸੇਵਾਮੁਕਤ

Ad Position 21
No active advertisement
ਅਜੀਤ ਡੈਸਕ 25-09-2025
ਚੰਡੀਗੜ੍ਹ, 24 ਸਤੰਬਰ (ਪੀ.ਟੀ.ਆਈ.)-ਪ੍ਰਸਿੱਧ ਰੂਸੀ ਮੂਲ ਦੇ ਮਿਗ-21 ਲੜਾਕੂ ਜਹਾਜ਼, ਜੋ ਛੇ ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਰਤੀ ਹਵਾਈ ਸੈਨਾ ਦੇ ਲੜਾਕੂ ਬੇੜੇ ਦੀ ਰੀੜ ਦੀ ਹੱਡੀ ਰਹੇ ਹਨ, ਆਖਰਕਾਰ ਚੰਡੀਗੜ੍ਹ ਵਿਚ ਇੱਕ ਡੀਕਮਿਸ਼ਨਿੰਗ ਸਮਾਗਮ ਵਿਚ ਆਈ.ਏ.ਐਫ. ਤੋਂ ਸੇਵਾਮੁਕਤ ਹੋਣ ਲਈ ਤਿਆਰ ਹਨ, ਜਿੱਥੇ ਇਸ ਪ੍ਰਤੀਕ ਜਹਾਜ਼ ਨੂੰ ਪਹਿਲੀ ਵਾਰ ਛੇ ਦਹਾਕੇ ਪਹਿਲਾਂ ਸ਼ਾਮਿਲ ਕੀਤਾ ਗਿਆ ਸੀ | ਮਿਗ-21 ਆਪ੍ਰੇਸ਼ਨਾਂ ਦਾ ਅਧਿਕਾਰਤ ਸਮਾਪਨ 26 ਸਤੰਬਰ ਨੂੰ ਇੱਕ ਰਸਮੀ ਫਲਾਈਪਾਸਟ ਤੇ ਡੀਕਮਿਸ਼ਨਿੰਗ ਸਮਾਗਮ ਨਾਲ ਹੋਵੇਗਾ, ਜੋ ਭਾਰਤ ਦੀ ਹਵਾਈ ਸ਼ਕਤੀ ਵਿਚ ਇੱਕ ਇਤਿਹਾਸਕ ਅਧਿਆਇ ਦੇ ਅੰਤ ਨੂੰ ਦਰਸਾਉਂਦਾ ਹੈ | 'ਪੈਂਥਰਸ' ਨਾਮਕ ਨੰਬਰ 23 ਸਕੁਐਡਰਨ ਨਾਲ ਸੰਬੰਧਿਤ ਆਖਰੀ ਮਿਗ-21 ਜੈੱਟ, ਨੂੰ ਚੰਡੀਗੜ੍ਹ ਹਵਾਈ ਸੈਨਾ ਸਟੇਸ਼ਨ 'ਤੇ ਡੀਕਮਿਸ਼ਨਿੰਗ ਸਮਾਰੋਹ ਵਿਚ ਵਿਦਾਇਗੀ ਦਿੱਤੀ ਜਾਵੇਗੀ | ਸ਼ੁੱਕਰਵਾਰ ਨੂੰ , ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ, 'ਬਾਦਲ 3' ਕਾਲ ਸਾਈਨ ਨਾਲ ਸਕੁਐਡਰਨ ਦੀ ਆਖਰੀ ਉਡਾਣ ਉਡਾਉਣਗੇ |

Ad Position 22
No active advertisement
ਪਿਛਲੀ ਖ਼ਬਰ ਰੇਲਵੇ ਮੁਲਾਜ਼ਮਾਂ ਨੂੰ ਬੋਨਸ ਅਤੇ ਚੁਣਾਵੀ ਸਾਲ 'ਚ ਬਿਹਾਰ ਨੂੰ ਦੋ ਹੋਰ ਤੋਹਫ਼ਿਆਂ ਸਮੇਤ ਕੈਬਨਿਟ ਨੇ ਲਏ 6 ਫ਼ੈਸਲੇ ਅਗਲੀ ਖ਼ਬਰ ਸਿਸੋਦੀਆ ਦੇ ਰਾਜ ਸਭਾ ਜਾਣ ਦੇ ਕਿਆਸ
Ad Position 24