17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸਿਸੋਦੀਆ ਦੇ ਰਾਜ ਸਭਾ ਜਾਣ ਦੇ ਕਿਆਸ

Ad Position 21
No active advertisement
ਅਜੀਤ ਡੈਸਕ 25-09-2025
ਆਮ ਆਦਮੀ ਪਾਰਟੀ ਦੇ ਸਾਬਕਾ ਰਾਜ ਸਭਾ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਲੁਧਿਆਣਾ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਸੀਟ 'ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਰਾਜ ਸਭਾ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ | ਹਾਲਾਂਕਿ ਪਹਿਲਾਂ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਰਾਜ ਸਭਾ ਜਾਣ ਦੀ ਚਰਚਾ ਸੀ, ਪਰ ਕੇਜਰੀਵਾਲ ਇਕ ਬਿਆਨ 'ਚ ਕਹਿ ਚੁੱਕੇ ਹਨ ਕਿ ਉਹ ਰਾਜ ਸਭਾ ਨਹੀਂ ਜਾਣਗੇ | ਕੇਜਰੀਵਾਲ ਦੇ ਇਨਕਾਰ ਤੋਂ ਬਾਅਦ ਸਿਸੋਦੀਆ ਦਾ ਨਾਂਅ ਦੌੜ 'ਚ ਸਭ ਤੋਂ ਅੱਗੇ ਹੈ | ਹਾਲਾਂਕਿ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦਾ ਨਾਂਅ ਵੀ ਦੌੜ 'ਚ ਹੈ | ਇਸ ਤੋਂ ਇਲਾਵਾ ਪਾਰਟੀ ਕਿਸੇ ਸਥਾਨਕ ਚਿਹਰੇ ਦੀ ਵੀ ਚੋਣ ਕਰ ਸਕਦੀ ਹੈ | ਜ਼ਿਕਰਯੋਗ ਹੈ ਰਾਜ ਸਭਾ 'ਚ ਪੰਜਾਬ ਦੀਆਂ ਸੱਤੇ ਸੀਟਾਂ 'ਆਪ' ਕੋਲ ਸਨ | ਇਕ ਸੀਟ ਖਾਲੀ ਹੋਣ 'ਤੇ ਇਸ ਵੇਲੇ ਉਪਰਲੇ ਸਦਨ 'ਚ 6 'ਆਪ' ਮੈਂਬਰ ਹਨ ਜਿਨ੍ਹਾਂ 'ਚ ਰਾਘਵ ਚੱਢਾ, ਸੰਦੀਪ ਪਾਠਕ, ਹਰਭਜਨ ਸਿੰਘ, ਵਿਕਰਮਜੀਤ ਸਿੰਘ ਸਾਹਨੀ, ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਅਸ਼ੋਕ ਮਿੱਤਲ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਮਿਗ-21 ਲੜਾਕੂ ਜਹਾਜ਼ ਹਵਾਈ ਫ਼ੌਜ ਤੋਂ ਹੋਵੇਗਾ ਸੇਵਾਮੁਕਤ ਅਗਲੀ ਖ਼ਬਰ ਵਾਂਗਚੁਕ ਨੇ ਹਿੰਸਾ 'ਤੇ ਦੁੱਖ ਪ੍ਰਗਟਾਇਆ
Ad Position 24