26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸੁਪਰੀਮ ਕੋਰਟ ਨੇ 8.82 ਲੱਖ ਬਕਾਇਆ ਫਾਂਸੀ ਦੀਆਂ ਪਟੀਸ਼ਨਾਂ 'ਤੇ ਪ੍ਰਗਟਾਈ ਚਿੰਤਾ

Ad Position 21
No active advertisement
ਅਜੀਤ ਡੈਸਕ 20-10-2025
ਨਿਪਟਾਰੇ ਲਈ ਦਿੱਤਾ 6 ਮਹੀਨੇ ਦਾ ਸਮਾਂ
ਨਵੀਂ ਦਿੱਲੀ, 19 ਅਕਤੂਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਦੇਸ਼ ਭਰ ਦੀਆਂ ਅਦਾਲਤਾਂ 'ਚ ਬਕਾਇਆ ਫਾਂਸੀ ਦੀਆਂ ਪਟੀਸ਼ਨਾਂ ਦੀ ਵੱਡੀ ਗਿਣਤੀ ਨੂੰ ਨਿਰਾਸ਼ਾਜਨਕ ਦੱਸਦਿਆਂ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ | ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਪੰਕਜ ਮਿੱਤਲ ਦੇ ਡਵੀਜ਼ਨ ਬੈਂਚ ਨੇ ਪਹਿਲਾਂ ਦਿੱਤੇ ਨਿਰਦੇਸ਼ਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਦੇਸ਼ ਭਰ ਦੀਆਂ ਜ਼ਿਲ੍ਹਾ ਅਦਾਲਤਾਂ 'ਚ 8,82,578 ਫਾਂਸੀ ਦੀਆਂ ਪਟੀਸ਼ਨਾਂ ਬਕਾਇਆ ਹਨ | ਸੁਪਰੀਮ ਕੋਰਟ ਨੇ ਇਨ੍ਹਾਂ ਮਾਮਲਿਆਂ ਦੇ ਛੇਤੀ ਨਿਪਟਾਰੇ ਲਈ ਸਾਰੀਆਂ ਹਾਈ ਕੋਰਟਾਂ ਨੂੰ ਹੋਰ 6 ਮਹੀਨੇ ਦਾ ਸਮਾਂ ਦਿੱਤਾ ਹੈ | ਇਸ ਤੋਂ ਪਹਿਲਾਂ 6 ਮਾਰਚ, 2025 ਨੂੰ ਸੁਪਰੀਮ ਕੋਰਟ ਨੇ ਸਾਰੀਆਂ ਹਾਈ ਕੋਰਟਾਂ ਨੂੰ ਬਕਾਇਆ ਆਪੋ-ਆਪਣੀਆਂ ਡਵੀਜ਼ਨਲ ਅਦਾਲਤਾਂ ਤੋਂ ਇਨ੍ਹਾਂ ਬਕਾਇਆ ਪਟੀਸ਼ਨਾਂ ਦਾ ਡੇਟਾ ਇਕੱਠਾ ਕਰਨ ਅਤੇ 6 ਮਹੀਨੇ ਦੇ ਅੰਦਰ ਉਨ੍ਹਾਂ ਦੇ ਨਿਪਟਾਰੇ ਲਈ ਪ੍ਰਸ਼ਾਸਨਿਕ ਆਦੇਸ਼ ਜਾਰੀ ਕਰਨ ਦੇ ਆਦੇਸ਼ ਦਿੱਤੇ ਸਨ | ਉਸ ਆਦੇਸ਼ 'ਚ ਕਿਹਾ ਗਿਆ ਸੀ ਕਿ ਇਸ ਆਦੇਸ਼ ਦੀ ਪਾਲਣਾ 'ਚ ਕੋਈ ਵੀ ਕੁਤਾਹੀ ਹੋਣ 'ਤੇ ਸੰਬੰਧਿਤ ਪ੍ਰੀਜ਼ਾਈਡਿੰਗ ਅਧਿਕਾਰੀ ਹੀ ਜਵਾਬਦੇਹ ਹੋਵੇਗਾ | ਰਿਪੋਰਟ ਮੁਤਾਬਿਕ 8,82,578 ਮਾਮਲੇ ਬਕਾਇਆ ਸਨ ਅਤੇ ਅਦਾਲਤ ਦੇ 6 ਮਾਰਚ ਦੇ ਆਦੇਸ਼ ਤੋਂ ਬਾਅਦ 3,38,685 ਮੌਤ ਦੀ ਸਜ਼ਾ ਦੇ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਹੈ | ਸੁਪਰੀਮ ਕੋਰਟ ਨੇ ਬਕਾਇਆ ਮਾਮਲਿਆਂ ਨੂੰ ਚਿੰਤਾਜਨਕ ਦੱਸਦਿਆਂ ਕਿਹਾ ਕਿ ਆਦੇਸ਼ ਤੋਂ ਬਾਅਦ ਜੇਕਰ ਕਾਰਵਾਈ ਕਰਨ ਨੂੰ ਕਾਫੀ ਸਾਲ ਲੱਗਣੇ ਹਨ ਤਾਂ ਇਸ ਦਾ ਕੋਈ ਅਰਥ ਨਹੀਂ ਹੈ ਅਤੇ ਇਹ ਨਿਆਂ ਨਾਲ ਧੱਕਾ ਹੈ | ਸੁਪਰੀਮ ਕੋਰਟ ਨੇ ਸਾਰੀਆਂ ਹਾਈ ਕੋਰਟਾਂ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਉਹ ਆਪੋ-ਆਪਣੀਆਂ ਜ਼ਿਲ੍ਹਾ ਅਦਾਲਤਾਂ 'ਚ ਬਕਾਇਆ ਇਨ੍ਹਾਂ ਮਾਮਲਿਆਂ ਦੇ ਨਿਪਟਾਰੇ ਲਈ ਕੋਈ ਢੁਕਵੀਂ ਵਿਵਸਥਾ ਲਾਗੂ ਕਰਨ |

Ad Position 22
No active advertisement
ਪਿਛਲੀ ਖ਼ਬਰ ਅਫ਼ਗਾਨਿਸਤਾਨ ਤੇ ਪਾਕਿਸਤਾਨ ਜੰਗਬੰਦੀ ਲਈ ਸਹਿਮਤ ਅਗਲੀ ਖ਼ਬਰ ਬਿਜਲੀ ਖੇਤਰ 'ਚ ਨਿੱਜੀਕਰਨ ਨੂੰ ਲੈ ਕੇ ਕਈ ਰਾਜਾਂ ਦੀ ਵਿੱਤੀ ਸਥਿਤੀ ਹੋਵੇਗੀ ਡਾਵਾਂਡੋਲ
Ad Position 24