26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਫ਼Ïਜ ਮੁਖੀ ਵਲੋਂ ਚੀਨ ਤੇ ਨਿਪਾਲ ਨਾਲ ਲਗਦੀਆਂ ਸਰੱਹਦਾਂ 'ਤੇ ਸੁਰੱਖਿਆ ਸਥਿਤੀ ਦੀ ਸਮੀਖਿਆ

Ad Position 21
No active advertisement
ਅਜੀਤ ਡੈਸਕ 20-10-2025
ਨਵੀਂ ਦਿੱਲੀ, 19 ਅਕਤੂਬਰ (ਪੀ.ਟੀ.ਆਈ.)-ਫ਼Ïਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਨਿਪਾਲ ਅਤੇ ਚੀਨ ਨਾਲ ਲਗਦੀਆਂ ਸਰਹੱਦਾਂ ਸਮੇਤ ਕੇਂਦਰੀ ਸੈਕਟਰ 'ਚ ਭਾਰਤ ਦੀ ਫ਼Ïਜੀ ਤਿਆਰੀ ਦੀ ਵਿਆਪਕ ਸਮੀਖਿਆ ਕੀਤੀ | ਅਧਿਕਾਰੀਆਂ ਨੇ ਦੱਸਿਆ ਕਿ ਜਨਰਲ ਦਿਵੇਦੀ ਨੇ ਐਤਵਾਰ ਨੂੰ ਸਮਾਪਤ ਹੋਏ ਖੇਤਰ ਦੇ ਆਪਣੇ ਦੋ ਦਿਨਾ ਦÏਰੇ ਦÏਰਾਨ ਪਿਥÏਰਾਗੜ੍ਹ ਅਤੇ ਨਾਲ ਲਗਦੇ ਖੇਤਰਾਂ 'ਚ ਕਈ ਉਚਾਈ ਵਾਲੀਆਂ ਫਾਰਵਰਡ ਚੌਕੀਆਂ ਦਾ ਦÏਰਾ ਕੀਤਾ | ਇਕ ਅਧਿਕਾਰਤ ਬਿਆਨ ਅਨੁਸਾਰ ਫ਼Ïਜ ਮੁਖੀ ਨੇ ਰਣਨੀਤਕ ਤÏਰ 'ਤੇ ਮਹੱਤਵਪੂਰਨ ਖੇਤਰ 'ਚ ਕਾਰਜਸ਼ੀਲ ਸਥਿਤੀ ਦਾ ਮੁਲਾਂਕਣ ਕਰਨ, ਫ਼Ïਜਾਂ ਨੂੰ ਪ੍ਰੇਰਿਤ ਕਰਨ ਅਤੇ ਸਿਵਲ-ਫ਼Ïਜੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਕੇਂਦਰੀ ਸੈਕਟਰ 'ਚ ਅਗੇਤੀਆਂ ਚੌਕੀਆਂ ਦਾ ਦÏਰਾ ਕੀਤਾ | ਫ਼Ïਜ ਅਨੁਸਾਰ ਫ਼Ïਜੀਆਂ ਨਾਲ ਆਪਣੀ ਗੱਲਬਾਤ 'ਚ ਫ਼Ïਜ ਮੁਖੀ ਨੇ ਉਨ੍ਹਾਂ ਦੀ ਲਚਕਤਾ, ਹਿੰਮਤ ਅਤੇ ਅਤਿਅੰਤ ਮÏਸਮੀ ਹਾਲਤ ਤੇ ਅÏਖੇ ਇਲਾਕਿਆਂ 'ਚ ਡਿਊਟੀ ਪ੍ਰਤੀ ਦਿ੍ੜ੍ਹ ਸਮਰਪਣ ਦੀ ਪ੍ਰਸੰਸਾ ਕੀਤੀ | ਉਨ੍ਹਾਂ ਨੇ ਭਾਰਤੀ ਫ਼Ïਜ ਦੀ ਪੂਰੀ ਤਿਆਰੀ ਦੀ ਪੁਸ਼ਟੀ ਕੀਤੀ | ਜਨਰਲ ਦਿਵੇਦੀ ਨੇ ਸਾਬਕਾ ਸੈਨਿਕਾਂ ਅਤੇ ਸਥਾਨਕ ਭਾਈਚਾਰਿਆਂ ਨਾਲ ਵੀ ਮੁਲਾਕਾਤ ਕੀਤੀ | ਕੁਮਾਉਂ ਖੇਤਰ ਦੀ ਰਣਨੀਤਕ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਖਾਸ ਕਰਕੇ ਨਿਪਾਲ ਅਤੇ ਚੀਨ ਨਾਲ ਲਗਦੇ ਸਰਹੱਦੀ ਖੇਤਰਾਂ ਦੇ ਪ੍ਰਵੇਸ਼ ਦੁਆਰ ਵਜੋਂ, ਉਨ੍ਹਾਂ ਨੇ ਸਥਾਨਕ ਭਾਈਚਾਰਿਆਂ ਦੀ ਸ਼ਲਾਘਾ ਕੀਤੀ ਤੇ ਕੁਮਾਉਂ ਰੈਜੀਮੈਂਟ ਦੀ ਸ਼ਾਨਦਾਰ ਵਿਰਾਸਤ ਨੂੰ ਯਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਘੱਟ ਗਿਣਤੀਆਂ 'ਤੇ ਟਿੱਪਣੀ ਕਰ ਕੇ ਵਿਵਾਦਾਂ 'ਚ ਘਿਰੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ <br/> ਅਗਲੀ ਖ਼ਬਰ ਬਿਹਾਰ ਚੋਣਾਂ-4 ਦਿਨ 'ਚ 12 ਰੈਲੀਆਂ ਕਰਨਗੇ ਪ੍ਰਧਾਨ ਮੰਤਰੀ
Ad Position 24