26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦਿੱਲੀ ਦੀ ਮੁੱਖ ਮੰਤਰੀ 'ਤੇ ਹਮਲਾ ਕਰਨ ਵਾਲੇ ਖ਼ਿਲਾਫ਼ ਦੋਸ਼ ਪੱਤਰ ਦਾਇਰ

Ad Position 21
No active advertisement
ਅਜੀਤ ਡੈਸਕ 20-10-2025
ਨਵੀਂ ਦਿੱਲੀ, 19 ਅਕਤੂਬਰ (ਉਪਮਾ ਡਾਗਾ ਪਾਰਥ)-ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ 'ਤੇ ਹਮਲੇ ਦੇ ਮਾਮਲੇ 'ਚ ਦਿੱਲੀ ਪੁਲਿਸ ਨੇ ਦੋਸ਼ੀਆਂ ਰਾਜੇਸ਼ ਖਿਮਜੀ ਅਤੇ ਸ਼ੇਖ ਤਹਿਸੀਨ ਰਜ਼ਾ ਦੇ ਖ਼ਿਲਾਫ਼ ਤੀਸ ਹਜ਼ਾਰੀ ਕੋਰਟ 'ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ | ਪੁਲਿਸ ਵਲੋਂ ਦਾਖ਼ਲ ਚਾਰਜਸ਼ੀਟ ਮੁਤਾਬਿਕ ਇਹ ਹਮਲਾ ਸਨਸਨੀ ਫੈਲਾਉਣ ਅਤੇ ਮਸ਼ਹੂਰੀ ਪਾਉਣ ਲਈ ਕੀਤਾ ਗਿਆ ਸੀ | ਚਾਰਜਸ਼ੀਟ 'ਚ ਇਨ੍ਹਾਂ ਦੋਹਾਂ ਦੋਸ਼ੀਆਂ ਤੋਂ ਇਲਾਵਾ 48 ਗਵਾਹਾਂ ਦੇ ਨਾਂਅ ਵੀ ਸ਼ਾਮਿਲ ਹਨ, ਜਿਸ 'ਚ ਉਸ ਵੇਲੇ ਮੌਜੂਦ ਸੁਰੱਖਿਆ ਮੁਲਾਜ਼ਮ ਅਤੇ ਸਟਾਫ਼ ਸ਼ਾਮਿਲ ਹਨ | ਇਨ੍ਹਾਂ ਦੋਹਾਂ 'ਤੇ ਹੱਤਿਆ ਦੀ ਕੋਸ਼ਿਸ਼, ਅਪਰਾਧਕ ਸਾਜਿਸ਼ ਰਚਣ, ਮਾਰਕੁੱਟ ਕਰਨ ਅਤੇ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਜਿਹੇ ਇਲਜ਼ਾਮ ਲਾਏ ਗਏ ਹਨ | ਅਦਾਲਤ ਨੇ ਇਨ੍ਹਾਂ ਇਲਜ਼ਾਮਾਂ 'ਤੇ ਨੋਟਿਸ ਲਿਆ ਹੈ ਅਤੇ ਅਗਲੀ ਸੁਣਵਾਈ 30 ਅਕਤੂਬਰ ਨੂੰ ਹੋਵੇਗੀ | ਜਾਣਕਾਰੀ ਮੁਤਾਬਿਕ ਦਿੱਲੀ ਪੁਲਿਸ ਨੇ ਆਪਣੀ ਜਾਂਚ ਨੂੰ ਮਜ਼ਬੂਤ ਕਰਨ ਲਈ 65 ਸਬੂਤ ਅਤੇ ਰਿਕਾਰਡ ਪੇਸ਼ ਕੀਤੇ ਹਨ | ਪੁਲਿਸ ਮੁਤਾਬਿਕ ਰਾਜੇਸ਼ ਭਾਈ ਸਕਾਰਿਆ ਨੇ ਮੁੱਖ ਮੰਤਰੀ ਰੇਖਾ ਗੁਪਤਾ 'ਤੇ 20 ਅਗਸਤ ਨੂੰ ਹਮਲੇ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਨ੍ਹਾਂ ਦੇ ਵਾਲਾਂ ਤੋਂ ਫੜ ਕੇ ਘੜੀਸਣ ਦੀ ਕੋਸ਼ਿਸ਼ ਕੀਤੀ ਸੀ | ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਮੌਕੇ 'ਤੇ ਹੀ ਫੜ ਲਿਆ ਸੀ, ਜਦਕਿ ਤਹਸੀਨ ਨੂੰ ਬਾਅਦ 'ਚ ਜਾਂਚ ਦੌਰਾਨ ਗਿ੍ਫ਼ਤਾਰ ਕੀਤਾ ਸੀ | ਚਾਰਜਸ਼ੀਟ ਮੁਤਾਬਿਕ ਤਹਿਸੀਨ ਹਮਲੇ ਤੋਂ ਪਹਿਲਾਂ ਲਗਾਤਾਰ ਰਾਜੇਸ਼ ਦੇ ਸੰਪਰਕ 'ਚ ਸੀ ਅਤੇ ਘਟਨਾ ਤੋਂ ਪਹਿਲਾਂ ਉਸ ਨੂੰ ਦੋ ਹਜ਼ਾਰ ਰੁਪਏ ਵੀ ਭੇਜੇ ਸਨ | ਰਾਜੇਸ਼ ਨੇ ਮੁੱਖ ਮੰਤਰੀ ਦੀ ਸ਼ਾਲੀਮਾਰ ਬਾਗ਼ ਸਥਿਤ ਰਿਹਾਇਸ਼ ਦੀ ਰੇਕੀ ਕਰਦਿਆਂ ਵੀ ਇਕ ਵੀਡੀਓ ਤਹਿਸੀਨ ਨੂੰ ਭੇਜੀ ਸੀ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਕੇਂਦਰੀ ਮੰਤਰੀ ਨੇ ਬੈਚਲਰ ਆਫ਼ ਲਾਅ ਕੋਰਸ 'ਚ ਦਾਖ਼ਲਾ ਲਿਆ ਅਗਲੀ ਖ਼ਬਰ ਦੁਨੀਆ ਭਰ 'ਚ 13.3 ਕਰੋੜ ਕੁੜੀਆਂ ਅਜੇ ਵੀ ਸਕੂਲਾਂ ਤੋਂ ਵਾਂਝੀਆਂ-ਯੂਨੈਸਕੋ
Ad Position 24