26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸਾਬਕਾ ਕੇਂਦਰੀ ਮੰਤਰੀ ਨੇ ਬੈਚਲਰ ਆਫ਼ ਲਾਅ ਕੋਰਸ 'ਚ ਦਾਖ਼ਲਾ ਲਿਆ

Ad Position 21
No active advertisement
ਅਜੀਤ ਡੈਸਕ 20-10-2025
ਮੁਜ਼ੱਫਰਨਗਰ (ਯੂ.ਪੀ.), 19 ਅਕਤੂਬਰ (ਪੀ.ਟੀ.ਆਈ.)-ਸਾਬਕਾ ਕੇਂਦਰੀ ਮੰਤਰੀ ਸੰਜੀਵ ਬਾਲਿਆਨ ਨੇ ਇੱਥੇ ਇੱਕ ਸਥਾਨਕ ਕਾਲਜ ਵਿਚ ਬੈਚਲਰ ਆਫ਼ ਲਾਅ ਕੋਰਸ ਵਿਚ ਦਾਖਲਾ ਲਿਆ ਹੈ | ਬਾਲਿਆਨ ਨੇ ਖੁਦ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ | 53 ਸਾਲਾ ਇਹ ਵਿਅਕਤੀ 2014 ਅਤੇ 2019 ਵਿਚ ਮੁਜ਼ੱਫਰਨਗਰ ਹਲਕੇ ਤੋਂ ਦੋ ਵਾਰ ਸੰਸਦ ਮੈਂਬਰ ਚੁਣੇ ਗਏ ਸਨ ਤੇ ਕੇਂਦਰੀ ਰਾਜ ਮੰਤਰੀ ਵੀ ਰਹੇ ਸਨ | ਬਾਲਿਆਨ ਨੇ ਕਿਹਾ ਕਿ ਉਨ੍ਹਾਂ ਨੇ ਕਾਨੂੰਨੀ ਯੋਗਤਾ ਪ੍ਰਾਪਤ ਕਰਨ ਲਈ ਇਕ ਸਥਾਨਕ ਕਾਲਜ ਵਿਚ ਪਹਿਲੇ ਸਾਲ ਦੇ ਐਲ.ਐਲ.ਬੀ. ਕੋਰਸ ਵਿਚ ਦਾਖਲਾ ਲਿਆ ਹੈ |
ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ
ਨਵੀਂ ਦਿੱਲੀ, 19 ਅਕਤੂਬਰ (ਉਪਮਾ ਡਾਗਾ ਪਾਰਥ)-ਪਾਕਿਸਤਾਨ ਦੇ ਲਾਹੌਰ ਸ਼ਹਿਰ ਨੂੰ ਇਕ ਵਾਰ ਫਿਰ ਦੁਨੀਆ ਦਾ ਸਭ ਤੋਂ ਵਧ ਪ੍ਰਦੂਸ਼ਿਤ ਸ਼ਹਿਰ ਕਰਾਰ ਦਿੱਤਾ ਗਿਆ ਹੈ | ਆਲਮੀ ਏਅਰ ਕੁਆਲਟੀ ਮਾਨਿਟਰਿੰਗ ਡੇਟਾ 'ਚ ਲਾਹੌਰ ਦੀ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (ਏ.ਕਿਊ.ਆਈ.) 274 'ਤੇ ਪਹੁੰਚ ਗਿਆ | ਰਿਪੋਰਟ ਮੁਤਾਬਿਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਪ੍ਰਦੂਸ਼ਣ ਦਾ ਪੱਧਰ ਵੱਖ-ਵੱਖ ਸੀ | ਅਲਾਮਾ ਇਕਬਾਲ ਟਾਊਨ 'ਚ ਏ.ਕਿਊ.ਆਈ 459, ਗੁਲਬਰਗ 'ਚ 396, ਸਾਦਮਾਨ 'ਚ 384, ਮਾਡਲ ਟਾਊਨ 'ਚ 369 ਅਤੇ ਲਾਹੌਰ ਹਵਾਈ ਅੱਡੇ 'ਤੇ 398 ਦਰਜ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਮਕਬੂਜ਼ਾ ਕਸ਼ਮੀਰ 'ਚ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ 3 ਮੰਤਰੀਆਂ ਵਲੋਂ ਅਸਤੀਫ਼ਾ ਅਗਲੀ ਖ਼ਬਰ ਦਿੱਲੀ ਦੀ ਮੁੱਖ ਮੰਤਰੀ 'ਤੇ ਹਮਲਾ ਕਰਨ ਵਾਲੇ ਖ਼ਿਲਾਫ਼ ਦੋਸ਼ ਪੱਤਰ ਦਾਇਰ
Ad Position 24