ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਭਾਰਤ ਤੇ ਅਮਰੀਕਾ ਵਲੋਂ 10 ਸਾਲਾ ਰੱਖਿਆ ਸਮਝੌਤੇ 'ਤੇ ਦਸਤਖ਼ਤ

Ad Position 21
No active advertisement
ਅਜੀਤ ਡੈਸਕ 01-11-2025

ਰਾਜਨਾਥ ਵਲੋਂ ਅਮਰੀਕੀ ਹਮਰੁਤਬਾ ਪੀਟਰ ਹੇਗਸੇਥ ਨਾਲ ਕੁਆਲਾਲੰਪੁਰ 'ਚ ਮੁਲਾਕਾਤ
ਨਵੀਂ ਦਿੱਲੀ, 31 ਅਕਤੂਬਰ (ਪੀ.ਟੀ.ਆਈ.)-ਭਾਰਤ ਤੇ ਅਮਰੀਕਾ ਨੇ 10 ਸਾਲਾਂ ਦੇ ਰੱਖਿਆ ਰੂਪਰੇਖਾ ਸਮਝੌਤੇ 'ਤੇ ਦਸਤਖ਼ਤ ਕੀਤੇ, ਜਿਸ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੋਵਾਂ ਦੇਸ਼ਾਂ ਵਿਚਕਾਰ ਵਧ ਰਹੀ ਰਣਨੀਤਕ ਸਾਂਝ ਦਾ ਸੰਕੇਤ ਦੱਸਿਆ ਹੈ | ਰਾਜਨਾਥ ਸਿੰਘ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਪੀਟਰ ਹੇਗਸੇਥ ਵਿਚਕਾਰ ਕੁਆਲਾਲੰਪੁਰ 'ਚ ਹੋਈ ਮੀਟਿੰਗ 'ਚ ਇਸ ਸਮਝੌਤੇ 'ਤੇ ਮੋਹਰ ਲਗਾਈ ਗਈ | ਇਸ ਸਮਝੌਤੇ ਨੂੰ ਮਜ਼ਬੂਤ ਕਰਨਾ ਦੋਵਾਂ ਧਿਰਾਂ ਵਲੋਂ ਭਾਰਤੀ ਸਾਮਾਨਾਂ 'ਤੇ 50 ਫੀਸਦੀ ਟੈਰਿਫ ਲਗਾਉਣ ਤੋਂ ਬਾਅਦ ਗੰਭੀਰ ਤਣਾਅ 'ਚ ਆਏ ਸੰਬੰਧਾਂ ਨੂੰ ਸੁਧਾਰਨ ਦੇ ਯਤਨਾਂ ਵਿਚਕਾਰ ਆਇਆ ਹੈ | ਸਿੰਘ ਨੇ ਹੇਗਸੇਥ ਨਾਲ ਗੱਲਬਾਤ ਤੋਂ ਬਾਅਦ ਐਕਸ 'ਤੇ ਕਿਹਾ ਕਿ ਅਸੀਂ ਅਮਰੀਕਾ-ਭਾਰਤ ਪ੍ਰਮੁੱਖ ਰੱਖਿਆ ਭਾਈਵਾਲੀ ਲਈ 10 ਸਾਲਾਂ ਦੇ ਫਰੇਮਵਰਕ 'ਤੇ ਦਸਤਖ਼ਤ ਕੀਤੇ | ਇਹ ਸਾਡੀ ਪਹਿਲਾਂ ਤੋਂ ਹੀ ਮਜ਼ਬੂਤ ਰੱਖਿਆ ਭਾਈਵਾਲੀ 'ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ | ਰੱਖਿਆ ਮੰਤਰੀ ਨੇ ਕਿਹਾ ਕਿ ਇਹ ਸਮਝੌਤਾ ਭਾਰਤ-ਅਮਰੀਕਾ ਰੱਖਿਆ ਸੰਬੰਧਾਂ ਦੇ ਪੂਰੇ ਸੰਪੂਰਨ ਖੇਤਰ 'ਚ ਨੀਤੀਗਤ ਦਿਸ਼ਾ ਪ੍ਰਦਾਨ ਕਰੇਗਾ | ਉਨ੍ਹਾਂ ਕਿਹਾ ਕਿ ਇਹ ਸਾਡੀ ਵਧ ਰਹੀ ਰਣਨੀਤਕ ਸਾਂਝ ਦਾ ਸੰਕੇਤ ਹੈ ਤੇ ਭਾਈਵਾਲੀ ਦੇ ਇਕ ਨਵੇਂ ਦਹਾਕੇ ਦੀ ਸ਼ੁਰੂਆਤ ਕਰੇਗਾ | ਉਨ੍ਹਾਂ ਕਿਹਾ ਕਿ ਰੱਖਿਆ ਸਾਡੇ ਦੁਵੱਲੇ ਸੰਬੰਧਾਂ ਦੇ ਇਕ ਪ੍ਰਮੁੱਖ ਥੰਮ੍ਹ ਵਜੋਂ ਬਣੀ ਰਹੇਗੀ | ਸਾਡੀ ਭਾਈਵਾਲੀ ਇਕ ਆਜ਼ਾਦ, ਖੁੱਲ੍ਹੇ ਤੇ ਨਿਯਮ ਆਧਾਰਿਤ ਹਿੰਦ-ਪ੍ਰਸ਼ਾਂਤ ਖੇਤਰ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਹੈ | ਹੇਗਸੇਥ ਨੇ ਕਿਹਾ ਕਿ ਇਹ ਸਮਝੌਤਾ ਸਾਡੀ ਰੱਖਿਆ ਭਾਈਵਾਲੀ ਨੂੰ ਅੱਗੇ ਵਧਾਉਂਦਾ ਹੈ, ਜੋ ਖੇਤਰੀ ਸਥਿਰਤਾ ਤੇ ਰੋਕਥਾਮ ਲਈ ਇਕ ਨੀਂਹ ਪੱਥਰ ਹੈ | ਉਨ੍ਹਾਂ ਕਿਹਾ ਕਿ ਅਸੀਂ ਆਪਣੇ ਤਾਲਮੇਲ, ਜਾਣਕਾਰੀ ਸਾਂਝੀ ਕਰਨ ਤੇ ਤਕਨੀਕੀ ਸਹਿਯੋਗ ਨੂੰ ਵਧਾ ਰਹੇ ਹਾਂ | ਸਾਡੇ ਰੱਖਿਆ ਸੰਬੰਧ ਕਦੇ ਵੀ ਇੰਨੇ ਮਜ਼ਬੂਤ ਨਹੀਂ ਰਹੇ | ਹੇਗਸੇਥ ਤੇ ਰਾਜਨਾਥ ਆਸੀਆਨ ਮੈਂਬਰ ਦੇਸ਼ਾਂ ਦੇ ਸਮੂਹ ਦੀ ਮੀਟਿੰਗ 'ਚ ਸ਼ਾਮਿਲ ਹੋਣ ਲਈ ਕੁਆਲਾਲੰਪੁਰ 'ਚ ਹਨ |

Ad Position 22
No active advertisement
ਪਿਛਲੀ ਖ਼ਬਰ ਸਰਦਾਰ ਪਟੇਲ ਪੂਰੇ ਕਸ਼ਮੀਰ ਨੂੰ ਭਾਰਤ ਨਾਲ ਜੋੜਨਾ ਚਾਹੁੰਦੇ ਸਨ, ਨਹਿਰੂ ਨੇ ਇਜਾਜ਼ਤ ਨਹੀਂ ਦਿੱਤੀ-ਮੋਦੀ ਅਗਲੀ ਖ਼ਬਰ 1984 ਦੇ ਦੰਗਿਆਂ ਬਾਰੇ ਸੋਚ ਕੇ ਅੱਜ ਵੀ ਰੂਹ ਕੰਬ ਜਾਂਦੀ ਹੈ-ਹਰਦੀਪ ਸਿੰਘ ਪੁਰੀ
Ad Position 24
No active advertisement