ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਲੰਡਨ 'ਚ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਚਿੱਤਰ 11 ਕਰੋੜ ਰੁਪਏ 'ਚ ਨਿਲਾਮ

Ad Position 21
No active advertisement
ਅਜੀਤ ਡੈਸਕ 01-11-2025

ਮੈਸੂਰ ਦੇ ਹਾਕਮ ਟੀਪੂ ਸੁਲਤਾਨ ਦੀਆਂ ਪਿਸਤÏਲਾਂ 12 ਕਰੋੜ 'ਚ ਵਿਕੀਆਂ
ਮਨਪ੍ਰੀਤ ਸਿੰਘ ਬੱਧਨੀ ਕਲਾਂ

ਲੰਡਨ, 31 ਅਕਤੂਬਰ-ਲੰਡਨ 'ਚ ਸੋਥਬੀਜ਼ ਨਿਲਾਮੀ ਘਰ ਦੇ 'ਆਰਟਸ ਆਫ਼ ਦਿ ਇਸਲਾਮਿਕ ਵਰਲਡ ਐਂਡ ਇੰਡੀਆ' ਨਿਲਾਮੀ ਦÏਰਾਨ ਭਾਰਤ ਨਾਲ ਜੁੜੀਆਂ ਕਈ ਇਤਿਹਾਸਕ ਵਸਤਾਂ ਦੀ ਨਿਲਾਮੀ ਹੋਈ ਤੇ ਨਵੇਂ ਰਿਕਾਰਡ ਬਣੇ, ਜਿਸ 'ਚ ਕੁੱਲ ਇਕ ਕਰੋੜ ਪੌਂਡ ਤੋਂ ਵੱਧ ਦੀ ਰਕਮ ਇਕੱਠੀ ਹੋਈ | ਇਸ ਨਿਲਾਮੀ 'ਚ ਖ਼ਾਲਸਾ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇਕ ਚਿੱਤਰ ਲਗਭਗ 11 ਕਰੋੜ ਰੁਪਏ ਤੋਂ ਵੱਧ (9 ਲੱਖ 52 ਹਜ਼ਾਰ 500 ਪੌਂਡ) 'ਚ ਵਿਕਿਆ | ਇਹ ਸਿੱਖ ਕਲਾ ਦੇ ਖੇਤਰ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ | ਚਿੱਤਰਕਾਰ ਸ. ਬਿਸ਼ਨ ਸਿੰਘ ਵਲੋਂ ਬਣਾਈ ਗਈ ਇਸ ਕਲਾਕ੍ਰਿਤੀ 'ਚ ਮਹਾਰਾਜਾ ਰਣਜੀਤ ਸਿੰਘ ਹਾਥੀ 'ਤੇ ਸਵਾਰ ਹਨ ਅਤੇ ਉਨ੍ਹਾਂ ਨੂੰ ਉਸ ਸਮੇਂ ਦੀ ਰਾਜਧਾਨੀ ਲਾਹÏਰ ਦੇ ਬਾਜ਼ਾਰ 'ਚੋਂ ਇਕ ਜਲੂਸ ਦੀ ਸ਼ਕਲ 'ਚ ਜਾਂਦੇ ਹੋਏ ਦਰਸਾਇਆ ਗਿਆ ਹੈ | ਤਸਵੀਰ 'ਚ ਉਨ੍ਹਾਂ ਨਾਲ ਉਨ੍ਹਾਂ ਦੇ ਪੁੱਤਰ ਸ਼ੇਰ ਸਿੰਘ, ਭਾਈ ਰਾਮ ਸਿੰਘ, ਰਾਜਾ ਗੁਲਾਬ ਸਿੰਘ ਤੇ ਹੋਰ ਦਰਬਾਰੀ ਵੀ ਸ਼ਾਮਿਲ ਦਿਖਾਈ ਦੇ ਰਹੇ ਹਨ | ਇਸ ਤੋਂ ਇਲਾਵਾ ਦੂਸਰੀ ਵਸਤੂ (ਆਈਟਮ) ਦੀ ਹੋਈ ਨਿਲਾਮੀ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਲਈ ਬਣਾਈਆਂ ਗਈਆਂ ਚਾਂਦੀ ਨਾਲ ਜੜੀਆਂ ਫ਼ਲਿੰਟਲਾਕ ਪਿਸਤÏਲਾਂ ਦੀ ਜੋੜੀ ਕਰੀਬ 12 ਕਰੋੜ (11 ਲੱਖ ਪੌਂਡ) 'ਚ ਇਕ ਨਿੱਜੀ ਸੰਗ੍ਰਹਿ ਕਰਤਾ ਨੇ ਖਰੀਦੀਆਂ, ਜੋ ਇਸ ਦੀ ਅਨੁਮਾਨਿਤ ਕੀਮਤ ਤੋਂ ਲਗਭਗ 14 ਗੁਣਾ ਜ਼ਿਆਦਾ ਕਿਆਸੀਆਂ ਗਈਆਂ ਹਨ | ਇਹ ਪਿਸਤÏਲਾਂ 1799 'ਚ ਈਸਟ ਇੰਡੀਆ ਕੰਪਨੀ ਦੁਆਰਾ ਸ੍ਰੀਰੰਗਾਪਟਨਮ ਦੀ ਲੜਾਈ ਦÏਰਾਨ ਟੀਪੂ ਸੁਲਤਾਨ ਦੇ ਖ਼ਜ਼ਾਨੇ ਤੋਂ ਹਾਸਿਲ ਕੀਤੀਆਂ ਗਈਆਂ ਸਨ | ਟੀਪੂ ਸੁਲਤਾਨ ਨਾਲ ਸੰਬੰਧਿਤ ਇਕ ਹੋਰ ਚਾਂਦੀ ਨਾਲ ਜੜੀ ਬੰਦੂਕ 'ਬਲੰਡਰਬਸ' ਜਾਂ 'ਬੁਕਮਾਰ' ਵੀ 5 ਲੱਖ 71 ਹਜ਼ਾਰ 500 ਪੌਂਡ (ਸਾਢੇ 6 ਕਰੋੜ ਰੁਪਏ ਤੋਂ ਵੱਧ) 'ਚ ਨਿਲਾਮ ਹੋਈ | ਇਸ ਤੋਂ ਇਲਾਵਾ ਮੁਗ਼ਲ ਬਾਦਸ਼ਾਹ ਅਕਬਰ ਦੀ ਲਾਇਬ੍ਰੇਰੀ ਤੋਂ ਮਿਲੀ 16ਵੀਂ ਸਦੀ ਦੀ ਇਕ ਕੁਰਾਨ ਦੀ ਪਾਂਡੁਲਿਪੀ 8 ਲੱਖ 63 ਹਜ਼ਾਰ 600 ਪੌਂਡ (10 ਕਰੋੜ ਰੁਪਏ ਤੋਂ ਵੱਧ) 'ਚ ਵੇਚੀ ਗਈ | ਇਸ ਨਿਲਾਮੀ 'ਚ ਭਾਰਤ ਨਾਲ ਜੁੜੀਆਂ ਹੋਰ ਕਈ ਵਸਤਾਂ ਵੀ ਸ਼ਾਮਿਲ ਸਨ | ਜਿਵੇਂ ਕਿ 52 ਭਾਰਤੀ ਪਹਿਰਾਵਿਆਂ ਦੀਆਂ ਤਸਵੀਰਾਂ ਵਾਲਾ ਇਕ ਐਲਬਮ ਸੈੱਟ ਜੋ 6 ਲੱਖ 9 ਹਜ਼ਾਰ 600 ਪੌਂਡ (7 ਕਰੋੜ ਰੁਪਏ ਤੋਂ ਵੱਧ) 'ਚ ਵਿਕਿਆ | ਇਕ ਜਡਾਊ ਖੰਜ਼ਰ ਤੇ 17ਵੀਂ ਸਦੀ ਦੀ 'ਝੀਲ 'ਚ ਖੇਡਦੇ ਹਾਥੀ' ਦੀ ਪੇਂਟਿੰਗ ਵੀ ਉੱਚੇ ਮੁੱਲ 'ਤੇ ਨਿਲਾਮ ਹੋਈਆਂ | ਸੋਥਬੀਜ਼ ਅਨੁਸਾਰ ਇਸ ਹਫ਼ਤੇ ਦੀ ਨਿਲਾਮੀ 'ਚ 25 ਦੇਸ਼ਾਂ ਦੇ ਖ਼ਰੀਦਦਾਰਾਂ ਨੇ ਹਿੱਸਾ ਲਿਆ ਤੇ 20 ਫ਼ੀਸਦੀ ਖ਼ਰੀਦਦਾਰ ਨਵੇਂ ਸਨ |

Ad Position 22
No active advertisement
ਪਿਛਲੀ ਖ਼ਬਰ ਆਪਣੇ ਸਮੇਂ ਦੇ ਉੱਘੇ ਚਿੱਤਰਕਾਰ ਸਨ ਬਿਸ਼ਨ ਸਿੰਘ ਅਗਲੀ ਖ਼ਬਰ ਬਿਹਾਰ 'ਚ ਐਨ.ਡੀ.ਏ. ਵਲੋਂ 1 ਕਰੋੜ ਨੌਜਵਾਨਾਂ ਨੂੰ ਨੌਕਰੀਆਂ, ਮੁਫ਼ਤ ਸਿੱਖਿਆ, ਬੁਨਿਆਦੀ ਢਾਂਚੇ ਦੇ ਵਿਕਾਸ ਦਾ ਵਾਅਦਾ
Ad Position 24
No active advertisement