ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਆਪਣੇ ਸਮੇਂ ਦੇ ਉੱਘੇ ਚਿੱਤਰਕਾਰ ਸਨ ਬਿਸ਼ਨ ਸਿੰਘ

Ad Position 21
No active advertisement
ਅਜੀਤ ਡੈਸਕ 01-11-2025

ਜ਼ਿਆਦਾਤਰ ਕਲਾਕ੍ਰਿਤੀਆਂ ਸਿੱਖ ਰਾਜ ਨਾਲ ਸੰਬੰਧਿਤ ਬਣਾਈਆਂ
ਸ. ਬਿਸ਼ਨ ਸਿੰਘ (1836 ਲਗਭਗ 1900), ਜਿਨ੍ਹਾਂ ਨੂੰ ਬਾਬਾ ਬਿਸ਼ਨ ਸਿੰਘ ਵੀ ਕਿਹਾ ਜਾਂਦਾ ਹੈ, ਆਪਣੇ ਸਮੇਂ ਦੇ ਪ੍ਰਸਿੱਧ ਸਿੱਖ ਚਿੱਤਰਕਾਰ ਸਨ, ਜਿਨ੍ਹਾਂ ਆਪਣੇ ਜੀਵਨ ਦੌਰਾਨ ਚਿੱਤਰਕਾਰੀ ਰਾਹੀਂ ਉੱਚ ਪ੍ਰਸੰਸਾ ਪ੍ਰਾਪਤ ਕੀਤੀ | ਉਨ੍ਹਾਂ ਦੀਆਂ ਕਲਾਕ੍ਰਿਤੀਆਂ 'ਚੋਂ ਬਹੁਤ ਸਾਰੀਆਂ ਸਿੱਖ ਸਾਮਰਾਜ ਦੇ ਦਿ੍ਸ਼ਾਂ ਤੇ ਉਸ ਯੁੱਗ ਦੀਆਂ ਪ੍ਰਮੁੱਖ ਹਸਤੀਆਂ ਨੂੰ ਦਰਸਾਉਂਦੀਆਂ ਹਨ | ਉਨ੍ਹਾਂ ਦੀਆਂ ਕਲਾਕ੍ਰਿਤੀਆਂ ਨਿਲਾਮੀ ਦੌਰਾਨ ਵੱਡੀ ਰਕਮ 'ਚ ਵਿਕੀਆਂ ਹਨ | ਸ. ਬਿਸ਼ਨ ਸਿੰਘ ਦਾ ਜਨਮ 1836 'ਚ ਰਾਮਗੜ੍ਹੀਆ ਪਰਿਵਾਰ 'ਚ ਹੋਇਆ, ਜੋ ਲਾਹੌਰ ਤੇ ਅੰਮਿ੍ਤਸਰ 'ਚ ਕੰਮ ਕਰਦੇ ਸਨ | ਉਨ੍ਹਾਂ ਦਾ ਇਕ ਭਰਾ ਕਿਸ਼ਨ ਸਿੰਘ ਵੀ ਇਕ ਕਲਾਕਾਰ ਸੀ | ਉਨ੍ਹਾਂ ਦਾ ਪਰਿਵਾਰ ਅੰਮਿ੍ਤਸਰ 'ਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀਆਂ ਇਮਾਰਤਾਂ ਨੂੰ ਸਜਾਉਣ ਵਾਲੇ ਕੰਧ-ਚਿੱਤਰਾਂ ਤੇ ਨਮੂਨੇ ਬਣਾਉਣ ਲਈ ਜਾਣਿਆ ਜਾਂਦਾ ਹੈ | ਸ. ਬਿਸ਼ਨ ਸਿੰਘ ਉੱਘੇ ਸਿੱਖ ਚਿੱਤਰਕਾਰ ਸ. ਕੇਹਰ ਸਿੰਘ ਦੇ ਭਤੀਜੇ ਤੇ ਵਿਦਿਆਰਥੀ ਸਨ | ਸ. ਬਿਸ਼ਨ ਸਿੰਘ ਦੇ 2 ਪੁੱਤਰ ਨਿਹਾਲ ਸਿੰਘ ਤੇ ਜਵਾਹਰ ਸਿੰਘ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚਲਦੇ ਹੋਏ ਚਿੱਤਰਕਾਰ ਹੀ ਬਣੇ | ਜ਼ਿਕਰਯੋਗ ਹੈ ਕਿ 1866 'ਚ ਲਾਹÏਰ ਵਿਖੇ ਹੋਈ ਕਲਾ ਤੇ ਸ਼ਿਲਪਕਾਰੀ ਪ੍ਰਦਰਸ਼ਨੀ 'ਚ ਸ. ਬਿਸ਼ਨ ਸਿੰਘ ਦੀਆਂ 10 ਰਚਨਾਵਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ | ਸ. ਬਿਸ਼ਨ ਸਿੰਘ ਦੀਆਂ ਬਚੀਆਂ ਹੋਈਆਂ ਰਚਨਾਵਾਂ ਕਈ ਵਾਰ ਨਿਲਾਮ ਹੋ ਚੁੱਕੀਆਂ ਹਨ | ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਉਨ੍ਹਾਂ ਵਲੋਂ ਬਣਾਇਆ ਇਕ ਚਿੱਤਰ 2022 'ਚ ਕ੍ਰਿਸਟੀਜ਼ ਲੰਡਨ ਨਿਲਾਮੀ 'ਚ 580,021 ਅਮਰੀਕੀ ਡਾਲਰ 'ਚ ਵਿਕਿਆ |

Ad Position 22
No active advertisement
ਪਿਛਲੀ ਖ਼ਬਰ ਜਗਰਾਉਂ 'ਚ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ ਅਗਲੀ ਖ਼ਬਰ ਲੰਡਨ 'ਚ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਚਿੱਤਰ 11 ਕਰੋੜ ਰੁਪਏ 'ਚ ਨਿਲਾਮ
Ad Position 24
No active advertisement