ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਪਾਕਿ ਨੂੰ ਅੱਤਵਾਦ ਨਾਲ ਲੜਨ ਦੇ ਨਾਂਅ 'ਤੇ ਕੌਮਾਂਤਰੀ ਭਾਈਚਾਰੇ ਤੋਂ ਮਿਲ ਰਹੇ ਨੇ ਭਾਰੀ ਫ਼ੰਡ ਤੇ ਸਰੋਤ <br/>

Ad Position 21
No active advertisement
ਅਜੀਤ ਡੈਸਕ 01-11-2025

ਆਪਣੇ-ਆਪ ਨੂੰ 'ਅੱਤਵਾਦ ਦਾ ਸ਼ਿਕਾਰ' ਵਜੋਂ ਪੇਸ਼ ਕਰਨ ਦੀ ਕਰ ਰਿਹਾ ਕੋਸ਼ਿਸ਼-ਜ਼ੈਫ਼
ਅੰਮਿ੍ਤਸਰ, 31 ਅਕਤੂਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ 'ਚ ਪਹਿਲੀ ਤਾਲਿਬਾਨ ਸਰਕਾਰ ਦੌਰਾਨ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਅਫ਼ਗਾਨ ਰਾਜਦੂਤ ਰਹੇ ਅਬਦੁਲ ਸਲਾਮ ਜ਼ੈਫ਼ ਨੇ ਕਿਹਾ ਹੈ ਕਿ ਪਾਕਿ ਪਾਕਿਸਤਾਨੀ ਤਾਲਿਬਾਨ ਲਹਿਰ ਦੇ ਮੁੱਦੇ ਨੂੰ ਵੱਡੇ ਪੱਧਰ 'ਤੇ ਪੇਸ਼ ਕਰਨਾ ਚਾਹੁੰਦਾ ਹੈ | ਅਜਿਹਾ ਕਰਕੇ ਉਹ ਆਪਣੀ ਘਰੇਲੂ ਜ਼ਿੰਮੇਵਾਰੀ ਤੋਂ ਭੱਜਣਾ ਚਾਹੁੰਦਾ ਹੈ | ਜ਼ੈਫ਼ ਅਨੁਸਾਰ ਪਾਕਿ ਕੌਮਾਂਤਰੀ ਭਾਈਚਾਰੇ, ਖ਼ਾਸ ਕਰਕੇ ਸੰਯੁਕਤ ਰਾਜ ਅਮਰੀਕਾ ਤੋਂ ਫ਼ੰਡ ਅਤੇ ਸਰੋਤ ਪ੍ਰਾਪਤ ਕਰਨ ਲਈ 'ਅੱਤਵਾਦ ਨਾਲ ਲੜਨ' ਦੇ ਨਾਂਅ 'ਤੇ ਆਪਣੇ-ਆਪ ਨੂੰ 'ਅੱਤਵਾਦ ਦਾ ਸ਼ਿਕਾਰ' ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਜਦੋਂ ਇਹ ਪਾਕਿਸਤਾਨੀ ਤਾਲਿਬਾਨ ਲਹਿਰ ਦੇ ਮੁੱਦੇ ਨੂੰ ਹੱਲ ਕਰਨ 'ਚ ਅਸਫਲ ਰਹਿੰਦਾ ਹੈ ਤਾਂ ਇਹ ਅਫ਼ਗਾਨ ਸਰਕਾਰ ਨੂੰ ਦੋਸ਼ੀ ਠਹਿਰਾਉਂਦਾ ਹੈ | ਜ਼ੈਫ਼ ਨੇ ਦਾਅਵਾ ਕੀਤਾ ਕਿ ਪਾਕਿ 'ਅੱਤਵਾਦ ਨਾਲ ਲੜਨ' ਦੇ ਨਾਂਅ 'ਤੇ ਅਮਰੀਕਾ ਤੋਂ ਲਏ ਫ਼ੰਡ ਨੂੰ ਚੀਨੀ ਸਰਹੱਦ ਤੋਂ ਈਰਾਨੀ ਸਰਹੱਦ ਤੱਕ ਡੁਰੰਡ ਲਾਈਨ ਦੇ ਨਾਲ-ਨਾਲ ਤਿੰਨ-ਪੱਧਰੀ ਕੰਡਿਆਲੀ ਤਾਰ ਦੀ ਵਾੜ, ਸੁਰੱਖਿਆ ਚੌਕੀਆਂ ਅਤੇ ਸੜਕਾਂ ਬਣਾਉਣ 'ਤੇ ਖ਼ਰਚ ਕੀਤਾ ਹੈ | ਉਸ ਨੇ ਨਿਗਰਾਨੀ ਲਈ ਸਰਹੱਦ 'ਤੇ ਗਸ਼ਤ ਵਧਾਈ ਹੈ ਅਤੇ ਸੁਰੱਖਿਆ ਕੈਮਰੇ ਵੀ ਲਗਾਏ ਹਨ |

Ad Position 22
No active advertisement
ਪਿਛਲੀ ਖ਼ਬਰ ਜੰਗਬੰਦੀ ਜਾਰੀ ਰੱਖਣ 'ਤੇ ਸਹਿਮਤ ਹੋਏ ਪਾਕਿਸਤਾਨ ਤੇ ਅਫ਼ਗਾਨਿਸਤਾਨ <br/> ਅਗਲੀ ਖ਼ਬਰ ਸੰਸਦ ਮੈਂਬਰਾਂ ਵਲੋਂ ਟਰੰਪ ਨੂੰ ਐਚ1-ਬੀ ਵੀਜ਼ਾ 'ਤੇ ਸਖ਼ਤੀ ਬਾਰੇ ਮੁੜ ਵਿਚਾਰ ਕਰਨ ਦੀ ਅਪੀਲ
Ad Position 24
No active advertisement